25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੀ.ਆਰ.ਟੀ.ਸੀ. ਦੇ ਕੰਡਕਟਰ ਨੇ ਸਵਾਰੀਆਂ ਨੂੰ ਬੱਸ 'ਚ ਚੜ੍ਹਨ ਤੋਂ ਰੋਕਿਆ

Ad Position 21
No active advertisement
ਅਜੀਤ ਡੈਸਕ 17-04-2026
ਟੱਲੇਵਾਲ, 16 ਅਪੈ੍ਰਲ (ਸੋਨੀ ਚੀਮਾ)-'ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ, ਤਾਂ ਰੱਬ ਹੀ ਰਾਖਾ ਹੈ' ਦੇ ਅਖਾਣ ਨੂੰ ਅੱਜ ਉਸ ਵੇਲੇ ਪੀ.ਆਰ.ਟੀ.ਸੀ ਦੇ ਕੰਡਕਟਰ ਨੇ ਸੱਚ ਕਰ ਦਿਖਾਇਆ ਜਦੋਂ ਨੇੜਲੇ ਪਿੰਡ ਰਾਮਗੜ੍ਹ ਦੇ ਬੱਸ ਅੱਡੇ ਰੁਕੀ ਬੱਸ 'ਚ ਕੰਡਕਟਰ ਨੇ ਸਵਾਰੀਆਂ ਨਾ ਚੜ੍ਹਨ ਦਿੱਤੀਆਂ, ਜਿਸ ਕਾਰਨ ਸਵਾਰੀਆਂ ਵਿਚ ਨਿਰਾਸ਼ਾ ਪੈਦਾ ਹੋ ਗਈ | ਰਾਜਿੰਦਰ ਸਿੰਘ ਵਾਸੀ ਭਦੌੜ ਨੇ ਦੱਸਿਆ ਕਿ ਉਹ ਰਾਮਗੜ੍ਹ ਵਿਖੇ ਆਪਣੇ ਭਤੀਜੇ ਅਤੇ ਉਸ ਦੇ ਦੋਸਤ ਨੂੰ ਸ੍ਰੀ ਅੰਮਿ੍ਤਸਰ ਵਾਲੀ ਬੱਸ ਚੜ੍ਹਾਉਣ ਲਈ ਆਇਆ ਸੀ, 3:18 'ਤੇ ਪੀ.ਆਰ.ਟੀ.ਸੀ ਦੀ ਬੱਸ ਨੰਬਰ ਪੀ.ਬੀ 13 ਬੀ.ਪੀ.ਸੀ 1330 ਰਾਮਗੜ੍ਹ ਬੱਸ ਸਟਾਪ 'ਤੇ ਆ ਕੇ ਰੁਕੀ ਤਾਂ 4 ਸਵਾਰੀਆਂ ਬੱਸ 'ਤੇ ਚੜ੍ਹਨ ਲੱਗੀਆਂ ਤਾਂ ਕੰਡਕਟਰ ਨੇ ਸਵਾਰੀਆਂ ਨੂੰ ਚੜ੍ਹਨ ਤੋਂ ਰੋਕ ਦਿੱਤਾ ਤੇ ਕਿਹਾ ਕਿ ਬੱਸ ਵਿਚ ਭੀੜ ਹੈ ਉਹ ਹੋਰ ਸਵਾਰੀਆਂ ਨਹੀਂ ਚੜ੍ਹਨ ਦੇਵੇਗਾ | ਜਦ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਕਹਿਣ ਲੱਗਾ ਕਰ ਲਵੋ ਜੋ ਕਰਨਾ ਮੈਂ ਨਹੀਂ ਲਿਜਾਂਦਾ | ਇਨ੍ਹਾਂ ਕਹਿਣ 'ਤੇ ਡਰਾਈਵਰ ਨੇ ਬੱਸ ਭਜਾ ਦਿੱਤੀ | ਉਨ੍ਹਾਂ ਕਿਹਾ ਕਿ ਅਜਿਹੇ ਮੁਲਾਜ਼ਮਾਂ ਕਰ ਕੇ ਪੀ.ਆਰ.ਟੀ.ਸੀ ਮਹਿਕਮਾ ਘਾਟਾ ਵੱਲ ਜਾ ਰਿਹਾ ਹੈ ਤੇ ਅਜਿਹੇ ਅਨਸਰ ਪ੍ਰਾਈਵੇਟ ਬੱਸਾਂ ਵਾਲਿਆਂ ਨਾਲ ਰਲ ਕੇ ਵਿਭਾਗ ਨੂੰ ਚੂਨਾ ਲਗਾ ਰਹੇ ਹਨ | ਉਨ੍ਹਾਂ ਇਸ ਮਾਮਲੇ ਦੀ ਸਬੰਧੀ ਸਿਕਾਇਤ ਈਮੇਲ ਕਰ ਦਿੱਤੀ ਹੈ | ਇਸ ਬਾਰੇ ਜਦੋਂ ਪੀ.ਆਰ.ਟੀ.ਸੀ ਦੇ ਜੀ.ਐਮ ਰਮਨ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੰਡਕਟਰ ਨੇ ਜੇ ਅਜਿਹਾ ਕੀਤਾ ਹੈ ਤਾਂ ਸ਼ਿਕਾਇਤ ਆਉਣ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਕਾਰ ਬਾਜ਼ਾਰ ਨਜ਼ਦੀਕ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ ਕੋਠੇ ਖਿਉਣ ਸਿੰਘ ਵਿਖੇ 22 ਏਕੜ ਕਣਕ ਅੱਗ ਲੱਗਣ ਕਾਰਨ ਸੜੀ
Ad Position 24