06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਦੀਵਾਨਾ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਸਾਲਾਨਾ ਜ਼ਿਲ੍ਹਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਦਾ ਇਨਾਮ ਵੰਡ ਸਮਾਰੋਹ ਕਰਵਾਇਆ

Ad Position 21
No active advertisement
ਅਜੀਤ ਡੈਸਕ 19-04-2026
ਟੱਲੇਵਾਲ, 18 ਅਪੈ੍ਰਲ (ਸੋਨੀ ਚੀਮਾ)-ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਸੁਸਾਇਟੀ ਦੀਵਾਨਾ ਵਲੋਂ ਤੇਰ੍ਹਵੀਂ ਜ਼ਿਲ੍ਹਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜ਼ਿਲ੍ਹਾ ਪੱਧਰ 'ਤੇ ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਸੁਨੀਤਇੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ੍ਰੀਮਤੀ ਇੰਦੂ ਸਿਮਕ ਅਤੇ ਡਾਈਟ ਪਿ੍ੰਸੀਪਲ ਸ੍ਰੀ ਮੋਹਨ ਮੁਨੀਸ਼ ਸ਼ਰਮਾ, ਬੀ.ਪੀ.ਈ.ਓ ਸ਼ਹਿਣਾ ਸ: ਹਰਿੰਦਰ ਸਿੰਘ ਬਰਾੜ, ਡੀ.ਆਰ.ਸੀ ਕੁਲਦੀਪ ਸਿੰਘ ਭੁੱਲਰ, ਡੀ.ਆਰ.ਸੀ ਕਮਲਦੀਪ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਪ੍ਰੀਖਿਆ ਵਿਚ ਪਹਿਲੀਆਂ ਚਾਰ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 5100, 3100, 2100, 1100 ਰੁਪਏ ਦੇ ਨਗਦ ਇਨਾਮ, ਗੁੱਟ ਘੜੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਅਗਲੀਆਂ 31 ਪੁਜ਼ੀਸ਼ਨਾਂ ਵਾਲੇ ਵਿਦਿਆਰਥੀਆਂ ਨੂੰ ਗੁੱਟ ਘੜੀ ਅਤੇ ਮੈਰਿਟ ਸਰਟੀਫਿਕੇਟ ਦਿੱਤੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਕਨਵੀਨਰ ਸ: ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਇਹ ਪ੍ਰੀਖਿਆ ਲਗਾਤਾਰ 2014 ਤੋਂ ਕਰਵਾਈ ਜਾ ਰਹੀ ਹੈ | ਇਸ ਦਾ ਮੰਤਵ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਅਤੇ ਨਕਲ ਦੇ ਰੁਝਾਨ ਨੂੰ ਰੋਕਣਾ ਹੈ | ਇਸ ਪ੍ਰੀਖਿਆ ਨਾਲ ਬੱਚਿਆਂ ਵਿਚ ਪੜ੍ਹਾਈ ਸਬੰਧੀ ਉਤਸ਼ਾਹ ਪੈਦਾ ਹੁੰਦਾ ਹੈ | ਇਹ ਪ੍ਰੀਖਿਆ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ | ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਸਿੱਧੂ ਦੀਵਾਨਾ, ਬਲੌਰ ਸਿੰਘ ਸਿੱਧੂ, ਬੂਟਾ ਸਿੰਘ ਢਿੱਲੋਂ, ਜਸਵੀਰ ਸਿੰਘ ਦੀਵਾਨਾ, ਹਰਜੀਤ ਸਿੰਘ ਦੀਵਾਨਾ, ਸਤਪ੍ਰਕਾਸ਼ ਜੈਨ, ਲਖਵੀਰ ਸਿੰਘ ਢਿੱਲੋਂ, ਦਲਜੀਤ ਸਿੰਘ ਰਾਈ, ਰਾਮ ਸਿੰਘ ਬੀਹਲਾ, ਸ੍ਰੀ ਅਸ਼ਵਨੀ ਕੁਮਾਰ, ਮਲਵਿੰਦਰ ਸਿੰਘ, ਸਤੀਸ਼ ਜੈਦਕਾ,
Ad Position 22
No active advertisement
ਪਿਛਲੀ ਖ਼ਬਰ ਬੀ.ਡੀ.ਪੀ.ਓ. ਬਨਦੀਪ ਸਿੰਘ ਗਿੱਲ ਨੇ ਚੀਮਾ ਦੇ ਖੇਡ ਗਰਾਊਾਡ ਦੇ ਚੱਲ ਰਹੇ ਕਾਰਜਾਂ ਸੰਬੰਧੀ ਕੀਤੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਐੱਨ.ਐੱਸ.ਏ. ਖ਼ਤਮ ਹੋਣ ਤੋਂ ਬਾਅਦ ਵੀ ਭਾਈ ਅੰਮਿ੍ਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ 'ਚ ਹੀ ਰੱਖਣਾ 'ਆਪ' ਸਰਕਾਰ ਦੀ ਘਬ...
Ad Position 24
No active advertisement