ਬਰਨਾਲਾ, 18 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਸੈਕਰਡ ਹਾਰਟ ਕਾਨਵੈਂਟ ਸਕੂਲ, ਰਾਏਕੋਟ ਰੋਡ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਧਰੁਵਨ ਭੰਡਾਰੀ ਪੁੱਤਰ ਪ੍ਰੋ. ਦੀਪਕ ਭੰਡਾਰੀ ਨੇ ਸੀ.ਬੀ.ਐਸ.ਈ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ 500 ਵਿਚੋਂ 488 ਅੰਕ (97.6 ਫ਼ੀਸਦ) ਪ੍ਰਾਪਤ ਕਰ ਕੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਗੱਲਬਾਤ ਕਰਦਿਆਂ ਧਰੁਵਨ ਭੰਡਾਰੀ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਪ੍ਰੋ. ਦੀਪਕ ਭੰਡਾਰੀ, ਮਾਤਾ ਲੈਕਚਰਾਰ ਸੋਨਿਕਾ ਅਤੇ ਆਪਣੇ ਸਕੂਲ ਅਧਿਆਪਕਾਂ ਨੂੰ ਦਿੱਤਾ | ਧਰੁਵਨ ਭੰਡਾਰੀ ਨੇ ਕਿਹਾ ਕਿ ਉਹ ਭਵਿੱਖ ਵਿਚ ਆਈ.ਏ.ਐਸ. ਅਧਿਕਾਰੀ ਬਣ ਕੇ ਦੇਸ਼ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹੈ | ਇੱਥੇ ਵਰਨਣਯੋਗ ਹੈ ਕਿ ਧਰੁਵਨ ਭੰਡਾਰੀ ਨੇ ਨਰਸਰੀ ਤੋਂ ਲੈ ਕੇ ਮੈਟਿ੍ਕ ਤੱਕ ਹਰ ਕਲਾਸ ਵਿਚ 'ਏ+' ਗ੍ਰੇਡ ਪ੍ਰਾਪਤ ਕਰ ਕੇ ਲਗਾਤਾਰ ਕੀਰਤੀਮਾਨ ਸਥਾਪਤ ਕੀਤੇ ਹਨ |