06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਭਾਰਤ ਮਾਲਾ ਦਾ ਨਿਰਮਾਣ ਰੋਕਣ ਦੇ ਸਬੰਧ ਵਿਚ ਚਾਰ ਵਿਅਕਤੀਆਂ 'ਤੇ ਪਰਚਾ ਦਰਜ

Ad Position 21
No active advertisement
ਅਜੀਤ ਡੈਸਕ 19-04-2026
ਸ਼ਹਿਣਾ, 18 ਅਪ੍ਰੈਲ (ਸੁਰੇਸ਼ ਗੋਗੀ)-ਸ਼ਹਿਣਾ ਨੇੜਿਓਾ ਲੰਘਦੀ ਭਾਰਤ ਮਾਲਾ ਸੜਕ ਦੇ ਨਿਰਮਾਣ ਵਿਚ ਖੜੋਤ ਪੈਦਾ ਕਰਨ ਦੇ ਸਬੰਧ ਵਿਚ ਸ਼ਹਿਣਾ ਪੁਲਿਸ ਵਲੋਂ ਚਾਰ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਰੈਨੂੰ ਪਰੋਚਾ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਭਾਰਤ ਮਾਲਾ ਸੜਕ ਦੇ ਚੱਲ ਰਹੇ ਕੰਮ ਨੂੰ ਰੋਕਣ ਸਬੰਧੀ ਕੁੱਝ ਵਿਅਕਤੀਆਂ ਨੇ ਪ੍ਰਦਰਸ਼ਨ ਕੀਤਾ ਸੀ | ਜਿਸ ਦੇ ਸਬੰਧ ਵਿਚ ਅਧਿਕਾਰੀਆਂ ਤੋਂ ਪ੍ਰਾਪਤ ਹੋਏ ਪੱਤਰ ਅਨੁਸਾਰ ਫ਼ਿਲਹਾਲ ਚਾਰ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਗਿਆ ਹੈ | ਜਿਨ੍ਹਾਂ 'ਤੇ 221, 223, 225, 285, 192 (3), 190 ਨੈਸ਼ਨਲ ਅਥਾਰਿਟੀ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮਹਿਲ ਕਲਾਂ ਨੇ ਸੀ. ਬੀ. ਐੱਸ. ਈ. ਦਸਵੀਂ ਦੇ ਨਤੀਜਿਆਂ 'ਚ ਮਾਰੀ ਬਾਜ਼ੀ <br/> ਅਗਲੀ ਖ਼ਬਰ ਬਿਜਲੀ ਦੇ ਲੰਮੇ ਕੱਟਾਂ ਤੋਂ ਦੁਖੀ ਪਿੰਡ ਵਾਸੀਆਂ ਨੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/>
Ad Position 24
No active advertisement