ਮਹਿਲ ਕਲਾਂ, 18 ਅਪ੍ਰੈਲ (ਅਵਤਾਰ ਸਿੰਘ ਅਣਖੀ)-ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਦੀ ਦਸਵੀਂ ਜਮਾਤ ਦੇ ਨਤੀਜਿਆਂ ਵਿਚ ਸ਼ਾਨਦਾਰ ਮੱਲ੍ਹਾਂ ਮਾਰਦਿਆਂ ਸੰਸਥਾ ਦਾ ਨਾਮ ਪੂਰੇ ਇਲਾਕੇ ਵਿਚ ਰੌਸ਼ਨ ਕੀਤਾ ਹੈ | ਮੈਨੇਜਿੰਗ ਡਾਇਰੈਕਟਰ ਸੁਸ਼ੀਲ ਗੋਇਲ ਦੀ ਯੋਗ ਅਗਵਾਈ, ਸਮੂਹ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਵਿਦਿਆਰਥੀਆਂ ਦੀ ਦਿਨ-ਰਾਤ ਦੀ ਲਗਨ ਦਾ ਸਿੱਟਾ ਹੈ | ਇਨ੍ਹਾਂ ਨਤੀਜਿਆਂ ਵਿਚ ਕੋਮਲਪ੍ਰੀਤ ਕੌਰ ਨੇ 96.8 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਅਨੁਰੀਤ ਕੌਰ ਨੇ 95.4 ਫ਼ੀਸਦੀ, ਜਸਮੀਤ ਕੌਰ ਤੇ ਮੇਹਕਪ੍ਰੀਤ ਕੌਰ ਨੇ 94.4 ਫ਼ੀਸਦੀ, ਗੁਰਮਾਨਦੀਪ ਸਿੰਘ ਤੇ ਸਿਮਰਦੀਪ ਕੌਰ ਨੇ 93.6 ਫ਼ੀਸਦੀ, ਅਭੀਜੀਤ ਸਿੰਘ ਤੇ ਜਿਤੇਸ਼ ਗੋਇਲ ਨੇ 93.4 ਫ਼ੀਸਦੀ, ਹਰਮੀਨ ਕੌਰ, ਯੁਵਰਾਜ ਸਿੰਘ, ਸਰਗਮ ਗੌਤਮ ਤੇ ਕੁਲਜੀਤ ਕੌਰ ਨੇ 92.4 ਫ਼ੀਸਦੀ, ਜਪਿੰਦਰ ਸਿੰਘ ਨੇ 92.2 ਫ਼ੀਸਦੀ, ਗੁਰਜੋਤ ਸਿੰਘ ਨੇ 91 ਫ਼ੀਸਦੀ ਅਤੇ ਖ਼ੁਸ਼ਦੀਪ ਕੌਰ ਨੇ 90 ਫ਼ੀਸਦੀ ਅੰਕ ਪ੍ਰਾਪਤ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ | ਇਸ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਚੇਅਰਮੈਨ ਅਜੈ ਜਿੰਦਲ, ਐਗਜ਼ੀਕਿਊਟਿਵ ਡਾਇਰੈਕਟਰ ਰਾਕੇਸ਼ ਬਾਂਸਲ, ਡਾਇਰੈਕਟਰ ਨਿਤਿਨ ਜਿੰਦਲ, ਪਿ੍ੰਸੀਪਲ ਗੀਤਿਕਾ ਸ਼ਰਮਾ ਅਤੇ ਵਾਇਸ ਪਿ੍ੰਸੀਪਲ ਮੈਡਮ ਪ੍ਰਦੀਪ ਕੌਰ ਗਰੇਵਾਲ ਨੇ ਜੇਤੂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ |