ਮਹਿਲ ਕਲਾਂ, 18 ਅਪ੍ਰੈਲ (ਅਵਤਾਰ ਸਿੰਘ ਅਣਖੀ)-ਅੰਮਿ੍ਤਪਾਨ ਕਰ ਕੇ ਪਿੰਡ ਹਮੀਦੀ ਪਹੁੰਚੇ ਬੱਚਿਆਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਕੈਪਟਨ ਸੁਖਦੇਵ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਹਮੀਦੀ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਅੰਮਿ੍ਤਪਾਨ ਕਰ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦਾ ਪ੍ਰਣ ਕਰਨ ਵਾਲੇ ਬੱਚਿਆਂ 'ਚ ਅਗਮਜੀਤ ਸਿੰਘ, ਜਸਕਰਨਦੀਪ ਸਿੰਘ, ਹਰਕਮਲ ਸਿੰਘ, ਇੰਦਰਜੀਤ ਸਿੰਘ, ਉਦੈਦੀਪ ਸਿੰਘ, ਸੁਖਬੀਰ ਸਿੰਘ, ਕਰਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਜੋਬਨਪ੍ਰੀਤ ਸਿੰਘ, ਚਰਨਜੋਤ ਸਿੰਘ, ਬੂਟਾ ਸਿੰਘ, ਪ੍ਰਭਦੀਪ ਸਿੰਘ, ਕਰਨਜੋਤ ਕੌਰ ਅਤੇ ਕੁਲਦੀਪ ਕੌਰ ਦੇ ਨਾਂਅ ਸ਼ਾਮਿਲ ਹਨ | ਇਸ ਮੌਕੇ ਹੈਡ ਗ੍ਰੰਥੀ ਸੁਖਦਰਸ਼ਨ ਸਿੰਘ ਖ਼ਾਲਸਾ, ਸੂਬੇਦਾਰ ਸੁਦਾਗਰ ਸਿੰਘ ਚੋਪੜਾ, ਸਾਬਕਾ ਸਰਪੰਚ ਦਰਸ਼ਨ ਸਿੰਘ ਰਾਣੂ, ਸੈਕਟਰੀ ਹਰਪ੍ਰੀਤ ਸਿੰਘ ਚੋਪੜਾ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਨਵੀਂ ਪੀੜ੍ਹੀ ਨੂੰ ਸਿੱਖੀ ਨਾਲ ਜੋੜਨਾ ਬਹੁਤ ਜਰੂਰੀ ਲੋੜ ਹੈ | ਸਮਾਗਮ ਦੌਰਾਨ ਕੀਰਤਨ ਦਰਬਾਰ ਉਪਰੰਤ ਸਰਬੱਤ ਦੇ ਭਲੇ, ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ | ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ |