ਸ਼ਹਿਣਾ, 22 ਅਪ੍ਰੈਲ (ਸੁਰੇਸ਼ ਗੋਗੀ)-ਆਰ.ਜੀ ਇਮੀਗੇ੍ਰਸ਼ਨ ਸ਼ਹਿਣਾ ਜੋ ਕਿ ਪੇਂਡੂ ਖੇਤਰ ਦੇ ਵਿਦੇਸ਼ ਜਾਣ ਦੇ ਨੌਜਵਾਨ ਲੜਕੇ-ਲੜਕੀਆਂ ਲਈ ਛੇਤੀ ਵੀਜ਼ਾ ਦਿਵਾਉਣ ਦੇ ਅਦਾਰੇ ਵਜੋਂ ਇਕ ਨਾਮਵਰ ਸੰਸਥਾ ਜਾਣੀ ਜਾਂਦੀ ਹੈ | ਅਜੋਕੇ ਸਮੇਂ ਦੌਰਾਨ ਵੀ ਆਰ.ਜੀ ਇਮੀਗੇ੍ਰਸ਼ਨ ਵਲੋਂ 7 ਦਿਨਾਂ ਵਿਚ ਇਕ ਲੜਕੀ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ | ਸੰਸਥਾ ਦੇ ਐਮ.ਡੀ ਗਗਨਦੀਪ ਸਿੰਗਲਾ ਨੇ ਦੱਸਿਆ ਕਿ ਹਰਜੋਤ ਕੌਰ ਪਤਨੀ ਰਮਨਦੀਪ ਸਿੰਘ ਵਾਸੀ ਰੂੜੇਕੇ ਖ਼ੁਰਦ ਜਿਸ ਦੀਆਂ ਕਿ ਪਹਿਲਾਂ ਤਿੰਨ ਰਫਿਊਜਲਾਂ ਆ ਚੁੱਕੀਆਂ ਸਨ ਅਤੇ ਉਕਤ ਪਰਿਵਾਰ ਵਿਚ ਨਿਰਾਸ਼ਾ ਸੀ, ਪਰ ਸਾਡੀ ਸੰਸਥਾ ਨੇ ਭਰੋਸਾ ਦਿੰਦਿਆਂ ਉਕਤ ਕੇਸ ਨੂੰ ਮਾਹਿਰਾਂ ਦੀ ਰਾਏ ਨਾਲ ਹੱਲ ਕੀਤਾ ਤੇ 7 ਦਿਨਾਂ ਵਿਚ ਸਟੱਡੀ ਵੀਜ਼ਾ ਦਿਵਾਉਣ ਵਿਚ ਕਾਮਯਾਬ ਰਹੇ | ਗਗਨਦੀਪ ਸਿੰਗਲਾ ਨੇ ਕਿਹਾ ਕਿ ਭਾਵੇਂ ਕੈਨੇਡਾ ਅਤੇ ਹੋਰ ਦੇਸ਼ਾਂ ਨੇ ਸਟੱਡੀ ਵੀਜ਼ੇ ਦੀਆਂ ਸ਼ਰਤਾਂ ਨੂੰ ਸਖ਼ਤ ਕੀਤਾ ਹੈ, ਪਰ ਉਕਤ ਦੇਸ਼ਾਂ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਲਈ ਕਾਨੂੰਨੀ ਮਾਹਿਰਾਂ ਦੀ ਲੋੜ ਪੈਂਦੀ ਹੈ | ਜਿਸ ਨੂੰ ਕਿ ਸਾਡੀ ਸੰਸਥਾ ਪੂਰੀਆਂ ਕਰਦੀ ਹੈ |