08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਪਿੰਡ ਗੁਰਮ ਦੀ ਅਨਾਜ ਮੰਡੀ ਵਿਖੇ ਲਿਫ਼ਟਿੰਗ ਅਤੇ ਖ਼ਰੀਦ ਤੇਜ਼ੀ ਨਾਲ ਨਾ ਹੋਣ ਤੋਂ ਅੱਕੇ ਕਿਸਾਨਾਂ-ਮਜ਼ਦੂਰਾਂ ਕੀਤਾ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 23-04-2026
ਮਹਿਲ ਕਲਾਂ, 22 ਅਪ੍ਰੈਲ (ਅਵਤਾਰ ਸਿੰਘ ਅਣਖੀ)-ਅਨਾਜ ਮੰਡੀ ਪਿੰਡ ਗੁਰਮ ਵਿਖੇ ਕਣਕ ਦੀ ਖ਼ਰੀਦ ਢਿੱਲੀ ਅਤੇ ਚੁਕਾਈ ਨਾ ਹੋਣ ਤੋਂ ਅੱਕੇ ਕਿਸਾਨਾਂ, ਮਜ਼ਦੂਰਾਂ ਨੇ ਸਰਕਾਰ ਅਤੇ ਅਧਿਕਾਰੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਕਿਸਾਨਾਂ ਨੇ ਮੰਡੀ ਅੰਦਰ ਲਿਫ਼ਟਿੰਗ ਦਾ ਕੰਮ ਅਤੇ ਕਣਕ ਦੀ ਖ਼ਰੀਦ 'ਚ ਤੁਰੰਤ ਤੇਜ਼ੀ ਲਿਆਉਣ ਦੀ ਮੰਗ ਕੀਤੀ | ਇਸ ਮੌਕੇ ਭਾਕਿਯੂ ਉਗਰਾਹਾਂ ਦੇ ਆਗੂ ਮਾਨ ਸਿੰਘ, ਪ੍ਰਧਾਨ ਮੇਜਰ ਸਿੰਘ, ਦਰਬਾਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੰਡੀਕਰਨ ਬੋਰਡ ਵਲੋਂ ਹਰ ਸਾਲ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਫ਼ਸਲ ਦੀ ਖ਼ਰੀਦ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ, ਪਰ ਅਸਲੀਅਤ ਕੁੱਝ ਹੋਰ ਹੀ ਹੈ | ਵੇਖਣ 'ਚ ਆਇਆ ਹੈ ਕਿ ਦਾਣਾ ਮੰਡੀਆਂ 'ਚ ਖ਼ਰੀਦ ਦੀ ਰਫ਼ਤਾਰ ਢਿੱਲੀ ਅਤੇ ਲਿਫ਼ਟਿੰਗ ਸਮੇਂ ਸਿਰ ਨਾ ਹੋਣ ਕਰ ਕੇ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਅਨਾਜ ਮੰਡੀ ਗੁਰਮ 'ਚ ਖ਼ਰੀਦੀ ਕਣਕ ਦੀ ਚੁਕਾਈ ਨਾ ਹੋਣ ਕਾਰਨ ਅਤੇ ਨਵੀਂ ਫ਼ਸਲ ਦੀ ਆਮਦ ਇਕਦਮ ਵਧਣ ਕਾਰਨ ਫ਼ਸਲ ਰੱਖਣ ਲਈ ਥਾਂ ਨਹੀਂ ਬਚੀ, ਜਿਸ ਨਾਲ ਕਿਸਾਨ ਅਤੇ ਮਜ਼ਦੂਰ ਭਾਰੀ ਪ੍ਰੇਸ਼ਾਨੀ 'ਚੋਂ ਲੰਘ ਰਹੇ ਹਨ | ਪੀੜਤ ਕਿਸਾਨਾਂ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਆਪਣੀ ਕਣਕ ਮੰਡੀ 'ਚ ਸੁੱਟ ਕੇ ਰਾਤਾਂ ਨੂੰ ਹੱਡ ਰਗੜਾ ਰਹੇ ਹਨ, ਪਰ ਸੁੱਕੀ ਤੇ ਸਾਫ਼ ਸੋਨੇ ਵਰਗੀ ਫ਼ਸਲ ਨੂੰ ਖ਼ਰੀਦਣ ਲਈ ਕੋਈ ਨਹੀਂ ਬਹੁੜਿਆ | ਉਨ੍ਹਾਂ ਮੰਗ ਕੀਤੀ ਕਿ ਲਿਫ਼ਟਿੰਗ ਅਤੇ ਖ਼ਰੀਦ ਤੁਰੰਤ ਤੇਜ਼ ਕੀਤੀ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਆਸਾਨੀ ਨਾਲ ਵੇਚ ਸਕਣ | ਮਾਰਕੀਟ ਕਮੇਟੀ ਦੇ ਸਕੱਤਰ ਡੀਨਪਾਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਮੰਡੀਕਰਨ ਬੋਰਡ ਵਲੋਂ ਖ਼ਰੀਦ ਕੇਂਦਰਾਂ 'ਚ ਢੁਕਵੇਂ ਪ੍ਰਬੰਧ ਕੀਤੇ ਗਏ ਹਨ | ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਖ਼ਰੀਦ ਦਾ ਕੰਮ ਵੀ ਜਾਰੀ ਹੈ | ਉਨ੍ਹਾਂ ਭਰੋਸਾ ਦਿੱਤਾ ਕਿ ਜੇਕਰ ਗੁਰਮ ਖ਼ਰੀਦ ਕੇਂਦਰ 'ਚ ਕੋਈ ਸਮੱਸਿਆ ਹੈ ਤਾਂ ਉਸ ਨੂੰ ਤੁਰੰਤ ਹੱਲ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਮਲਾ ਪਿੰਡ ਠੁੱਲੀਵਾਲ ਦੇ ਡੇਰੇ ਦੀ ਜ਼ਮੀਨ ਦਾ ਜ਼ਮੀਨੀ ਕਬਜ਼ੇ ਨੂੰ ਲੈ ਕੇ ਪਿੰਡ ਵਾਸੀਆਂ ਤੇ ਨਿਹੰਗ ਸਿੰਘਾਂ ਵਿਚਕਾਰ... ਅਗਲੀ ਖ਼ਬਰ ਆਰ.ਜੀ. ਇਮੀਗੇ੍ਰਸ਼ਨ ਨੇ 7 ਦਿਨਾਂ ਵਿਚ ਲਗਵਾਇਆ ਕੈਨੇਡਾ ਦਾ ਵੀਜ਼ਾ <br/>
Ad Position 24