08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਮਾਮਲਾ ਪਿੰਡ ਠੁੱਲੀਵਾਲ ਦੇ ਡੇਰੇ ਦੀ ਜ਼ਮੀਨ ਦਾ ਜ਼ਮੀਨੀ ਕਬਜ਼ੇ ਨੂੰ ਲੈ ਕੇ ਪਿੰਡ ਵਾਸੀਆਂ ਤੇ ਨਿਹੰਗ ਸਿੰਘਾਂ ਵਿਚਕਾਰ ਵਿਵਾਦ ਸੁਲਝਾਇਆ <br/>

Ad Position 21
No active advertisement
ਅਜੀਤ ਡੈਸਕ 23-04-2026
ਮਹਿਲ ਕਲਾਂ, 22 ਅਪ੍ਰੈਲ (ਤਰਸੇਮ ਸਿੰਘ ਗਹਿਲ)-ਪੁਲਿਸ ਸਬ-ਡਵੀਜ਼ਨ ਮਹਿਲ ਕਲਾਂ ਦੇ ਪਿੰਡ ਠੁੱਲੀਵਾਲ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਪਿੰਡ ਦੇ ਮੁਹਤਬਰ ਵਿਅਕਤੀਆਂ ਵਿਚਕਾਰ ਠੁੱਲੀਵਾਲ ਦੇ ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੰਜਰ ਪਈ ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਈ ਵੀਡੀਓ ਸੰਬੰਧੀ ਅੱਜ ਪੁਲਿਸ ਨਿਹੰਗ ਜਥੇਬੰਦੀਆਂ ਤੇ ਪਿੰਡ ਠੁੱਲੀਵਾਲ ਦੇ ਮੁਹਤਬਰ ਵਿਅਕਤੀਆਂ ਵਲੋਂ ਪੁਲਿਸ ਦੀ ਹਾਜ਼ਰੀ ਵਿਚ ਸਥਿਤੀ ਨੂੰ ਸਪਸ਼ਟ ਕੀਤਾ ਗਿਆ | ਡੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਉੱਤੇ ਪਿੰਡ ਠੁੱਲੀਵਾਲ ਵਿਖੇ ਇਕ ਜ਼ਮੀਨ ਖ਼ਾਲੀ ਪਈ ਸੀ, ਜਿਸ ਦੇ ਕਬਜ਼ੇ ਨੂੰ ਲੈ ਕੇ ਇਕ ਨਿਹੰਗ ਜਥੇਬੰਦੀਆਂ ਦਾ ਵਫ਼ਦ ਆਪਣੇ ਦਲ ਸਮੇਤ ਜ਼ਮੀਨ ਵਿਚ ਪਹੁੰਚ ਗਿਆ ਤੇ ਜਿਸ ਦਾ ਪਿੰਡ ਵਾਸੀਆਂ ਵਲੋਂ ਸਖ਼ਤ ਵਿਰੋਧ ਕਰ ਕੇ ਨਿਹੰਗਾਂ ਨੂੰ ਕਬਜ਼ਾ ਕਰਨ ਤੋਂ ਰੋਕਿਆ ਗਿਆ | ਇਸ ਘਟਨਾ ਦੀ ਵੀਡੀਓ ਕਿਸੇ ਵਿਅਕਤੀ ਵਲੋਂ ਵਾਇਰਲ ਕਰ ਦਿੱਤੀ ਗਈ | ਇਸ ਸਮੇਂ ਕੌਮ ਦੀ ਪਹਿਚਾਣ ਨਿਹੰਗ ਜਥੇਬੰਦੀ ਦੇ ਸੇਵਾਦਾਰ ਨਿਹੰਗ ਭਾਈ ਬੱਗਾ ਸਿੰਘ ਖ਼ਾਲਸਾ, ਭਾਈ ਮਨਦੀਪ ਸਿੰਘ ਖ਼ਾਲਸਾ, ਮਹਾਂਕਾਲ ਜਗਸੀਰ ਸਿੰਘ ਖ਼ਾਲਸਾ, ਭਾਈ ਹਰਜਿੰਦਰ ਸਿੰਘ ਖ਼ਾਲਸਾ, ਭਾਈ ਮਹਿਤਾਬ ਸਿੰਘ ਖ਼ਾਲਸਾ ਨੇ ਦੱਸਿਆ ਕਿ ਪਿੰਡ ਟਿੱਬਾ ਦੇ ਇਕ ਵਿਅਕਤੀ ਵਲੋਂ ਉਨ੍ਹਾਂ ਨੂੰ ਇਸ ਜ਼ਮੀਨ ਵਿਚ ਪੜਾਅ ਲਗਾਉਣ ਸਬੰਧੀ ਕਿਹਾ ਗਿਆ ਸੀ, ਜਿਸ ਤੋਂ ਬਾਅਦ ਕੁੱਝ ਸਿੰਘ ਇਸ ਜ਼ਮੀਨ ਵਿਚ ਉਸ ਦੇ ਨਾਲ ਪੁੱਜੇ ਅਤੇ ਮੌਕੇ 'ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਦਾ ਵਿਰੋਧ ਕੀਤਾ | ਨਿਹੰਗ ਸਿੰਘ ਜਥੇਬੰਦੀਆਂ ਦੇ ਅਕਸ ਨੂੰ ਢਾਹ ਲਾਉਣ ਦੇ ਲਈ ਇਕ ਵੀਡੀਓ ਵਾਇਰਲ ਵੀ ਕਰ ਦਿੱਤੀ ਗਈ | ਇਸ ਸਮੇਂ ਗ੍ਰਾਮ ਪੰਚਾਇਤ ਦੇ ਸਰਪੰਚ ਪਰਮਜੀਤ ਕੌਰ ਸਿੱਧੂ, ਨਸ਼ਾ ਵਿਰੋਧੀ ਮੁਹਿੰਮ ਦੇ ਬਲਾਕ ਪ੍ਰਧਾਨ ਹਰਤੇਜ ਸਿੰਘ ਤੇਜਾ ਸਿੱਧੂ, ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਇਹ ਜ਼ਮੀਨ ਪਿੰਡ ਠੁੱਲੀਵਾਲ ਦੀ ਹੈ ਜਦਕਿ ਪਿੰਡ ਟਿੱਬਾ ਨਾਲ ਸਬੰਧਿਤ ਇਕ ਵਿਅਕਤੀ ਵਲੋਂ ਡੇਰੇ ਦੀ ਇਸ ਜ਼ਮੀਨ ਉੱਤੇ ਕਬਜ਼ਾ ਕਰਨ ਦੀ ਨੀਅਤ ਨਾਲ ਨਿਹੰਗ ਸਿੰਘਾਂ ਨੂੰ ਗੁਮਰਾਹ ਕਰ ਕੇ ਇੱਥੇ ਲਿਆਂਦਾ ਗਿਆ | ਇਸ ਸਮੇਂ ਪੁਲਿਸ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਗੁਰਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਵਿਅਕਤੀ ਇੱਥੇ ਸਾਜੋ ਸਮਾਨ ਅਤੇ ਟੈਂਟ ਦਾ ਸਮਾਨ ਲੈ ਕੇ ਪੁੱਜਾ ਸੀ, ਜੋ ਇਸ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ | ਜਿਸ ਦੇ ਖ਼ਿਲਾਫ਼ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਜੋ ਵੀ ਵੀਡੀਓ ਜ਼ਮੀਨ ਵਾਲੀ ਥਾਂ ਤੋਂ ਵਾਇਰਲ ਹੋਈਆਂ ਹਨ, ਉਹ ਅੱਗੇ ਸ਼ੇਅਰ ਨਾ ਕੀਤੀਆਂ ਜਾਣ ਤਾਂ ਜੋ ਪਿੰਡ ਵਿਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਖ਼ਰਾਬ ਨਾ ਹੋਵੇ | ਪੁਲਿਸ ਨੇ ਨਿਹੰਗ ਸਿੰਘਾਂ ਨਿਹੰਗ ਸਿੰਘਾਂ ਨੂੰ ਵਿਵਾਦਿਤ ਜ਼ਮੀਨ ਤੋਂ ਜਾਣੂ ਕਰਵਾਉਣ ਉਪਰੰਤ ਸਮੂਹ ਨਗਰ ਨਿਵਾਸੀਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਪੰਚ ਹਰਜੀਤ ਸਿੰਘ, ਪੰਚ ਹਰਜਿੰਦਰ ਸਿੰਘ ਸੋਹੀ, ਪੰਚ ਲਖਬੀਰ ਸਿੰਘ ਹੈਪੀ ਠੁੱਲੀਵਾਲ, ਹਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਗ੍ਰਾਮ ਪੰਚਾਇਤ ਦੇ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਬ-ਡਵੀਜ਼ਨ ਹਸਪਤਾਲ ਤਪਾ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਗੁਰਮ ਦੀ ਅਨਾਜ ਮੰਡੀ ਵਿਖੇ ਲਿਫ਼ਟਿੰਗ ਅਤੇ ਖ਼ਰੀਦ ਤੇਜ਼ੀ ਨਾਲ ਨਾ ਹੋਣ ਤੋਂ ਅੱਕੇ ਕਿਸਾਨਾਂ-ਮਜ਼ਦੂਰਾਂ ਕੀਤਾ ਰੋਸ...
Ad Position 24