ਬਰਨਾਲਾ, 22 ਅਪ੍ਰੈਲ (ਅਸ਼ੋਕ ਭਾਰਤੀ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਰਜਿ: ਜ਼ਿਲ੍ਹਾ ਬਰਨਾਲਾ ਵਲੋਂ ਏ.ਡੀ.ਸੀ. ਬਰਨਾਲਾ ਸ੍ਰੀ ਵਿਵੇਕ ਕੁਮਾਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਖ਼ਸ਼ੀਸ਼ ਸਿੰਘ, ਜ਼ਿਲ੍ਹਾ ਵਰਕਿੰਗ ਪ੍ਰਧਾਨ ਪਿ੍ੰਸੀਪਲ ਕੌਰ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਪਾਸੀ, ਜ਼ਿਲ੍ਹਾ ਜਨਰਲ ਸਕੱਤਰ ਮਨੋਹਰ ਲਾਲ ਅਰੋੜਾ, ਦਰਸ਼ਨ ਸਿੰਘ ਪੰਡੋਰੀ ਯੂਨਿਟ ਪ੍ਰਧਾਨ, ਸੁਰਿੰਦਰ ਸ਼ਰਮਾ ਯੂਨਿਟ ਸਕੱਤਰ ਮਹਿਲ ਕਲਾਂ, ਗੁਰਜੰਟ ਸਿੰਘ ਕੈਰੇ, ਜਗਵੰਤ ਸਿੰਘ, ਸੁਖਦੇਵ ਸਿੰਘ ਜੋਧਪੁਰ ਨੇ ਕਿਹਾ ਕਿ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ 2.59 ਦਾ ਗੁਣਾਂਕ ਲਾਗੂ ਕੀਤਾ ਜਾਵੇ, ਡੀ.ਏ. ਦੀਆਂ ਕਿਸ਼ਤਾਂ ਤੇ ਬਕਾਇਆ ਜਾਰੀ ਕੀਤਾ ਜਾਵੇ, ਕੈਲੈਸ ਸਕੀਮ ਲਾਗੂ ਕੀਤੀ ਜਾਵੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ਵਿਚ 16 ਫ਼ੀਸਦੀ ਡੀ.ਏ. ਦੀਆਂ ਕਿਸ਼ਤਾਂ ਦੇਣ ਬਾਰੇ ਅਜੇ ਕੋਈ ਫ਼ੈਸਲਾ ਨਾ ਕਰ ਕੇ ਉਨ੍ਹਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਆਗੂਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਨਾ ਕੀਤਾ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਆਗੂਆਂ ਕਿਹਾ ਕਿ 1 ਮਈ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖ਼ਿਲਾਫ਼ ਰੈਲੀਆਂ ਤੇ ਰੋਡ ਮਾਰਚ ਕਰ ਕੇ ਪਿੱਟ ਸਿਆਪਾ ਕੀਤਾ ਜਾਵੇਗਾ | ਇਸ ਮੌਕੇ ਪ੍ਰਵੀਨ ਬਾਤਿਸ਼, ਹੰਸ ਰਾਜ, ਸਰੂਪ ਰਾਮ, ਅਸ਼ੋਕ ਗੁਪਤਾ, ਜਗਰੂਪ ਸਿੰਘ ਛੰਨਾ, ਨਾਥ ਸਿੰਘ, ਮੇਜਰ ਸਿੰਘ, ਹਰਚਰਨ ਸਿੰਘ, ਸਤੀਸ਼ ਕੁਮਾਰ ਕਾਨੰੂਗੋ, ਚਮਕੌਰ ਸਿੰਘ ਲੈਕਚਰਾਰ, ਹੀਰਾ ਲਾਲ, ਅਸ਼ੋਕ ਕੁਮਾਰ, ਦਰਬਾਰਾ ਸਿੰਘ ਜੰਗਲਾਤ, ਗੁਰਨਾਮ ਸਿੰਘ, ਟਹਿਲ ਸਿੰਘ, ਹਾਕਮ ਸਿੰਘ, ਹਰਪਾਲ ਸਿੰਘ, ਦਰਸ਼ਨ ਪੂਹਲਾ, ਕੌਰ ਸਿੰਘ, ਕੈਲਾਸ਼ ਦਾਸ, ਸੁਰਜਨ ਸਿੰਘ, ਬਿੱਕਰ ਸਿੰਘ, ਸ਼ਿੰਦਰ ਕੋਟਦੂਨਾ, ਹਰਬੰਸ ਭੋਤਨਾ ਆਦਿ ਹਾਜ਼ਰ ਸਨ |