08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਇੰਦਰਲੋਕ ਕਾਲੋਨੀ ਵਾਸੀਆਂ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 23-04-2026
ਬਰਨਾਲਾ, 22 ਅਪ੍ਰੈਲ (ਰਾਜ ਪਨੇਸਰ)-ਇੰਦਰਲੋਕ ਐਵਿਨਿਊ ਰੈਜੀਡੈਂਟਸ ਵੈੱਲਫੇਅਰ ਕਮੇਟੀ ਧਨੌਲਾ ਰੋਡ ਬਰਨਾਲਾ ਦੀ ਮੀਟਿੰਗ ਰਿਟਾ: ਮਾ: ਭੋਲਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਭੋਲਾ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਇੰਦਰਲੋਕ ਕਾਲੋਨੀ ਨਜ਼ਦੀਕ ਕਈ ਹੋਟਲਾਂ 'ਚ ਪੁਲਿਸ ਵਲੋਂ ਛਾਪੇਮਾਰੀ ਕਰ ਕੇ ਦੇਹ ਵਪਾਰ ਦਾ ਧੰਦੇ ਦਾ ਪਰਦਾਫਾਸ਼ ਕੀਤਾ ਸੀ ਪਰ ਉਸ ਤੋਂ ਕੁੱਝ ਸਮੇਂ ਬਾਅਦ ਇਨ੍ਹਾਂ ਹੋਟਲਾਂ 'ਚ ਫੇਰ ਦੇਹ ਵਪਾਰ ਦਾ ਧੰਦਾ ਚਾਲੂ ਹੋ ਗਿਆ ਹੈ | ਜਿਸ ਬਾਰੇ ਕਾਲੋਨੀ ਦੇ ਮੁਹਤਬਰਾਂ ਨੇ ਆਪਸੀ ਮੀਟਿੰਗ ਕੀਤੀ ਤੇ ਪ੍ਰਸ਼ਾਸਨ ਦੇ ਕੰਮ 'ਤੇ ਕਈ ਸਵਾਲ ਖੜ੍ਹੇ ਕੀਤੇ | ਇਸ ਮੀਟਿੰਗ 'ਚ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ-ਪੱਤਰ ਦੇਣ ਦੀ ਸਹਿਮਤੀ ਹੋਈ ਕਿ ਪ੍ਰਸ਼ਾਸਨ ਇਨ੍ਹਾਂ ਹੋਟਲਾਂ 'ਤੇ ਸਖ਼ਤੀ ਕਰੇ ਕਿਉਂਕਿ ਕਾਲੋਨੀ 'ਚੋਂ ਬੱਚੇ, ਔਰਤਾਂ ਸਵੇਰੇ ਸਕੂਲਾਂ 'ਚ ਜਾਣ ਲਈ ਕਾਲੋਨੀ ਦੇ ਬਾਹਰ ਖੜ੍ਹਦੇ ਹਨ | ਉਨ੍ਹਾਂ 'ਤੇ ਇਨ੍ਹਾਂ ਹੋਟਲਾਂ ਨੂੰ ਆਉਣ ਵਾਲੇ ਪ੍ਰੇਮੀ ਜੋੜਿਆਂ ਕਾਰਨ ਗ਼ਲਤ ਪ੍ਰਭਾਵ ਪੈਂਦਾ ਹੈ | ਅਸੀਂ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਚਿਤਾਵਨੀ ਦਿੰਦੇ ਹਾਂ ਕਿ ਇਨ੍ਹਾਂ ਹੋਟਲਾਂ ਦੇ ਪ੍ਰਬੰਧਕਾਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ | ਇਸ ਮੌਕੇ ਹਰਬੰਸ ਸਿੰਘ, ਬਹਾਦਰ ਸਿੰਘ, ਗੁਰਚਰਨ ਸਿੰਘ, ਜਬਰ ਸਿੰਘ, ਪ੍ਰੇਮ ਕੁਮਾਰ, ਛੋਟਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੇ ਪੈਨਸ਼ਨਰਾਂ ਨੇ ਏ.ਡੀ.ਸੀ. ਬਰਨਾਲਾ ਨੂੰ ਮੰਗ-ਪੱਤਰ ਦਿੱਤਾ <br/> ਅਗਲੀ ਖ਼ਬਰ ਸੰਤ ਘੁੰਨਸ ਅਤੇ ਵਰਿਆਮ ਸਿੰਘ ਸੰਧੂ ਵਲੋਂ ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ 'ਭਾਰਤੀ ਕਹਾਣੀਆਂ' ਰਿਲੀਜ਼ <br/>...
Ad Position 24