08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਸੰਤ ਘੁੰਨਸ ਅਤੇ ਵਰਿਆਮ ਸਿੰਘ ਸੰਧੂ ਵਲੋਂ ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ 'ਭਾਰਤੀ ਕਹਾਣੀਆਂ' ਰਿਲੀਜ਼ <br/>

Ad Position 21
No active advertisement
ਅਜੀਤ ਡੈਸਕ 23-04-2026
ਤਪਾ ਮੰਡੀ, 22 ਅਪ੍ਰੈਲ (ਪ੍ਰਵੀਨ ਗਰਗ)-ਗੁਰਦੁਆਰਾ ਤਪ ਅਸਥਾਨ ਘੁੰਨਸ ਵਿਖੇ ਪ੍ਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਸਾਬਕਾ ਮੰਤਰੀ ਸੰਤ ਬਲਵੀਰ ਸਿੰਘ ਘੁੰਨਸ ਨੇ ਸਾਂਝੇ ਤੌਰ 'ਤੇ ਪ੍ਰਸਿੱਧ ਆਲੋਚਕ ਅਤੇ ਅਨੁਵਾਦਕ ਤੇਜਾ ਸਿੰਘ ਤਿਲਕ ਦੀ ਅਨੁਵਾਦਿਤ ਪੁਸਤਕ 'ਭਾਰਤੀ ਕਹਾਣੀਆਂ' ਰਿਲੀਜ਼ ਕੀਤੀ | ਇਸ ਮੌਕੇ ਵਰਿਆਮ ਸਿੰਘ ਸੰਧੂ ਨੇ ਕਿਹਾ ਕਿ ਜਦੋਂ ਭਾਰਤੀ ਕਹਾਣੀਆਂ ਦੀ ਪੁਸਤਕ ਪੰਜਾਬੀ ਵਿਚ ਅਨੁਵਾਦ ਹੁੰਦੀ ਹੈ ਤਾਂ ਨਵੇਂ ਕਹਾਣੀਕਾਰਾਂ ਨੂੰ ਚੰਗੀਆਂ ਕਹਾਣੀਆਂ ਲਿਖਣ ਦੀ ਪ੍ਰੇਰਨਾ ਮਿਲਦੀ ਹੈ | ਅਨੁਵਾਦ ਦਾ ਮਕਸਦ ਵੀ ਇਹੋ ਹੁੰਦਾ ਹੈ | ਸੰਤ ਘੁੰਨਸ ਨੇ ਕਿਹਾ ਕਿ ਤਿਲਕ ਬਹੁਪੱਖੀ ਸ਼ਖ਼ਸੀਅਤ ਹਨ | ਇਨ੍ਹਾਂ ਨੂੰ ਗੁਰਬਾਣੀ ਦੀ ਵੀ ਸਮਝ ਹੈ ਤੇ ਸਾਹਿਤ ਦੀ ਵੀ | ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਤਿਲਕ ਦੀ ਮਹਾਰਾਜਾ ਦਲੀਪ ਬਾਰੇ ਅਨੁਵਾਦ ਕੀਤੀ ਬੰਗਾਲੀ ਲੇਖਕ ਦੀ ਪੁਸਤਕ 'ਪੰਜਾਬ 'ਤੇ ਕਬਜ਼ਾ ਅਤੇ ਮਹਾਰਾਜਾ ਦਲੀਪ ਸਿੰਘ' ਬੜੀ ਮੁੱਲਵਾਨ ਕਿਤਾਬ ਹੈ | ਜਿਸ ਨੂੰ ਭਾਸ਼ਾ ਵਿਭਾਗ ਦਾ ਇਨਾਮ ਵੀ ਮਿਲਿਆ ਹੈ | ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਤਿਲਕ ਨਿਰੰਤਰ ਸਾਹਿਤ ਸਾਧਨਾ ਨਾਲ ਜੁੜੇ ਹੋਏ ਲੇਖਕ ਹਨ | ਉਹ ਮੌਲਿਕ ਲੇਖਕ ਵੀ ਹਨ | ਗਿਆਰਾਂ ਪੁਸਤਕਾਂ ਦਾ ਸੰਪਾਦਨ ਵੀ ਕੀਤਾ ਹੈ | ਤੇਜਾ ਸਿੰਘ ਤਿਲਕ ਨੇ ਕਿਹਾ ਕਿ ਮੈਂ ਪੰਜਾਬੀ ਸਾਹਿਤ ਦੇ ਨਾਲ-ਨਾਲ ਭਾਰਤ ਪੱਧਰਾ ਹਿੰਦੀ ਅਤੇ ਹੋਰਾਂ ਭਾਸ਼ਾਵਾਂ ਦਾ ਸਾਹਿਤ ਵੀ ਪੜ੍ਹਦਾ ਰਹਿੰਦਾ ਹਾਂ | ਮੇਰੀ ਇਸੇ ਲਗਨ ਵਿਚੋਂ ਇਸ ਪੁਸਤਕ ਦਾ ਜਨਮ ਹੋਇਆ ਹੈ | ਇਸ ਮੌਕੇ ਪੰਜਾਬੀ ਲੇਖਕ ਗੁਰਜੰਟ ਸਿੰਘ ਬਰਨਾਲਾ, ਪ੍ਰਸਿੱਧ ਢਾਡੀ ਅਤੇ ਲੇਖਕ ਚਮਕੌਰ ਸਿੰਘ ਭੋਤਨਾ, ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੁੰਘਾਂ, ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਅਤੇ ਪੰਜਾਬੀ ਹਾਕਮ ਸਿੰਘ ਰੂੜੇਕੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇੰਦਰਲੋਕ ਕਾਲੋਨੀ ਵਾਸੀਆਂ ਦੀ ਮੀਟਿੰਗ ਹੋਈ ਅਗਲੀ ਖ਼ਬਰ ਥਾਣਾ ਮੁਖੀ ਨੇ ਸਕੂਲੀ ਬੱਚਿਆਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਕੀਤਾ ਜਾਗਰੂਕ <br/>
Ad Position 24