08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਦੀ ਮਾੜੀ ਹਾਲਾਤ ਸੰਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 23-04-2026
ਬਰਨਾਲਾ, 22 ਅਪ੍ਰੈਲ (ਗੁਰਪ੍ਰੀਤ ਸਿੰਘ ਲਾਡੀ)-ਨੈਸ਼ਨਲ ਹਾਈਵੇ-7 ਜੋ ਬਠਿੰਡਾ ਤੋਂ ਚੰਡੀਗੜ੍ਹ ਤੱਕ ਜਾਂਦਾ ਹੈ, ਉੱਪਰ ਬਣੇ ਟੋਲ ਪਲਾਜੇ, ਸੜਕ ਦੀ ਮਾੜੀ ਹਾਲਾਤ, ਚੰਨੋ ਤੇ ਭਵਾਨੀਗੜ੍ਹ ਸ਼ਹਿਰ ਉੱਪਰੋਂ ਦੀ ਫਲਾਈ ਓਵਰ ਪੁਲ ਬਣਾਉਣ ਅਤੇ ਹੋਰ ਮੰਗਾਂ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵਲੋਂ ਕੇਂਦਰੀ ਟਰਾਂਸਪੋਰਟ ਅਤੇ ਸੜਕੀ ਆਵਾਜਾਈ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਮੰਗ-ਪੱਤਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਸਿੱਧੂ ਨੇ ਦੱਸਿਆ ਕਿ ਸਮੁੱਚੇ ਹਾਈਵੇ ਦੇ ਵਿਚਕਾਰ ਬਣੇ ਡਿਵਾਈਡਰਾਂ ਨੂੰ ਵੱਖ-ਵੱਖ ਥਾਵਾਂ ਤੋਂ ਤੋੜ ਕੇ ਲੋਕਾਂ ਨੇ ਆਪਣੀ ਸੁਵਿਧਾ ਅਨੁਸਾਰ ਇਕ ਪਾਸੇ ਤੋਂ ਦੂਸਰੇ ਪਾਸੇ ਜਾਣ ਲਈ ਰਸਤੇ ਬਣਾ ਲਏ ਹਨ | ਜਿਨ੍ਹਾਂ ਕਾਰਨ ਹਾਦਸੇ ਵਾਪਰਦੇ ਹਨ | ਕਸਬਾ ਹੰਡਿਆਇਆ ਉੱਪਰ ਦੀ ਜਾ ਰਹੇ ਪੁਲ ਦੀ ਮਾੜੀ ਹਾਲਤ ਹੋ ਚੁੱਕੀ ਹੈ | ਧਨੌਲਾ ਤੋਂ ਬਰਨਾਲਾ ਤੱਕ ਤਿੰਨ ਕਿੱਲੋਮੀਟਰ ਸੜਕ ਬਹੁਤ ਉੱਚੀ-ਨੀਵੀਂ ਹੈ ਅਤੇ ਟਰੈਫ਼ਿਕ ਦੀ ਭਾਰੀ ਸਮੱਸਿਆ ਕਾਰਨ ਭਵਾਨੀਗੜ੍ਹ ਅਤੇ ਚੰਨੋ ਕਸਬਿਆਂ ਉੱਪਰ ਫਲਾਈ ਓਵਰ ਬਣਾਉਣ ਤੋਂ ਇਲਾਵਾ ਹੋਰ ਸਮੱਸਿਆਵਾਂ ਦਾ ਹੱਲ ਕਰਨ ਲਈ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਨੂੰ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਕਿ ਚੰਡੀਗੜ੍ਹ ਤੋਂ ਬਠਿੰਡਾ ਤੱਕ 229 ਕਿੱਲੋਮੀਟਰ ਦਾ ਫ਼ਾਸਲਾ ਹੈ ਅਤੇ ਨੈਸ਼ਨਲ ਹਾਈਵੇ ਰੂਲਸ ਮੁਤਾਬਿਕ ਦੋ ਟੋਲ ਪਲਾਜਿਆਂ ਵਿਚ 60 ਕਿੱਲੋਮੀਟਰ ਦਾ ਫ਼ਾਸਲਾ ਹੋਣਾ ਚਾਹੀਦਾ ਹੈ ਪਰ ਇਸ ਹਾਈਵੇ 'ਤੇ ਪੰਜ ਟੋਲ ਪਲਾਜੇ ਹਨ ਅਤੇ ਨਿਯਮਾਂ ਮੁਤਾਬਿਕ ਚਾਰ ਟੋਲ ਪਲਾਜੇ ਹੀ ਹੋਣੇ ਚਾਹੀਦੇ ਹਨ | ਜਿਸ 'ਤੇ ਉਨ੍ਹਾਂ ਭਰੋਸਾ ਦਵਾਇਆ ਕਿ ਸਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਤਰੁੱਟੀਆਂ ਦੇ ਸਬੰਧ ਵਿਚ ਹਦਾਇਤ ਜਾਰੀ ਕਰ ਦਿੱਤੀ ਜਾਵੇਗੀ ਅਤੇ ਭਵਾਨੀਗੜ੍ਹ ਤੇ ਚੰਨੋ ਕਸਬਿਆਂ ਵਿਚੋਂ ਲੰਘਦੇ ਐਨ.ਐਚ.-7 ਉੱਪਰ ਫਲਾਈਓਵਰ ਬਣਾਉਣ ਲਈ ਸਰਵੇ ਕੀਤਾ ਜਾਵੇਗਾ | ਇਸ ਮੌਕੇ ਕੈਪਟਨ ਸਿੱਧੂ ਅਤੇ ਯੁਵਾ ਯੂਥ ਆਗੂ ਜਗਦੀਪ ਸਿੰਘ ਵਲੋਂ ਸ੍ਰੀ ਨਿਤਿਨ ਗਡਕਰੀ ਦਾ ਸਨਮਾਨ ਵੀ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕਸਬਾ ਭਦੌੜ 'ਚ ਲੱਗੇ ਕੂੜੇ ਦੇ ਅੰਬਾਰ-ਬਿਮਾਰੀਆਂ ਫੈਲਣ ਦਾ ਡਰ <br/> ਅਗਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਨੈਤਿਕ ਕਦਰਾਂ-ਕੀਮਤਾਂ ਸੰਬੰਧੀ ਲੈਕਚਰ ਦਾ ਆਯੋਜਨ <br/>
Ad Position 24