08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਤਿੰਨ ਦਿਨਾਂ ਸ੍ਰੀ ਹਨੂਮੰਤ ਕਥਾ ਦਾ ਸ਼ਾਨਦਾਰ ਆਯੋਜਨ <br/>

Ad Position 21
No active advertisement
ਅਜੀਤ ਡੈਸਕ 23-04-2026
ਬਰਨਾਲਾ, 22 ਅਪ੍ਰੈਲ (ਨਰਿੰਦਰ ਅਰੋੜਾ)-ਬਰਨਾਲਾ ਦੇ ਸ਼ਾਂਤੀ ਹਾਲ ਵਿਖੇ ਪਹਿਲੀ ਵਾਰ ਤਿੰਨ ਦਿਨਾਂ 'ਸ੍ਰੀ ਹਨੂਮੰਤ ਕਥਾ' ਦਾ ਸ਼ਾਨਦਾਰ ਆਯੋਜਨ ਕੀਤਾ ਗਿਆ ਜਿਸ ਵਿਚ ਚਿਤਰਕੂਟ ਧਾਮ ਵਾਲੇ ਪ੍ਰਸਿੱਧ ਕਥਾਵਾਚਕ ਪੰਡਿਤ ਵੈਂਕਟੇਸ਼ ਨੇ ਹਨੂਮਾਨ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ | ਕਥਾ ਦੇ ਪਹਿਲੇ ਦਿਨ ਗਣੇਸ਼ ਵੰਦਨਾ ਅਤੇ ਹਨੂਮਾਨ ਜੀ ਦੇ ਝੰਡੇ ਦੀ ਪੂਜਾ ਨਾਲ ਸ਼ੁੱਭ ਆਰੰਭ ਹੋਇਆ | ਪੰਡਿਤ ਵੈਂਕਟੇਸ਼ ਨੇ ਕਥਾ ਦਾ ਆਰੰਭ ਕਰਦਿਆਂ ਕਿਹਾ ਕਿ ਅੱਜ ਦੇ ਕਲਯੁੱਗ ਵਿਚ ਮਨੁੱਖ ਮਾਇਆ, ਲੋਭ ਅਤੇ ਅਹੰਕਾਰ ਵਿਚ ਫਸਿਆ ਹੋਇਆ ਹੈ | ਇਸ ਭਵਸਾਗਰ ਤੋਂ ਪਾਰ ਲੰਘਣ ਦਾ ਇੱਕੋ ਇਕ ਸਾਧਨ ਪ੍ਰਮਾਤਮਾ ਦਾ ਨਾਮ ਅਤੇ ਸਿਮਰਨ ਹੈ | ਉਨ੍ਹਾਂ ਸਪਸ਼ਟ ਕੀਤਾ ਕਿ 'ਉਹ ਸਿਮਰਨ ਚਾਹੇ ਰਾਮ ਨਾਮ ਦਾ ਹੋਵੇ, ਕਿ੍ਸ਼ਨ ਨਾਮ ਦਾ ਹੋਵੇ ਜਾਂ ਵਾਹਿਗੁਰੂ ਦਾ, ਪ੍ਰਮਾਤਮਾ ਇਕ ਹੀ ਹੈ ਸਿਰਫ਼ ਸ਼ਰਧਾ ਅਤੇ ਭਾਵ ਸੱਚਾ ਹੋਣਾ ਚਾਹੀਦਾ ਹੈ | ਉਨ੍ਹਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਚਿਤਰਕੂਟ ਦੀ ਪਾਵਨ ਧਰਤੀ ਭਗਵਾਨ ਸ਼੍ਰੀ ਰਾਮ ਅਤੇ ਪਵਨਪੁੱਤਰ ਹਨੂਮਾਨ ਦੀ ਲੀਲਾ ਸਥਲੀ ਹੈ | ਕਥਾ ਦੌਰਾਨ ਉਨ੍ਹਾਂ ਨੇ ਹਨੂਮਾਨ ਜੀ ਦੇ ਬਚਪਨ, ਸੂਰਜ ਦੇਵ ਤੋਂ ਵਿੱਦਿਆ ਪ੍ਰਾਪਤੀ, ਸੁਗ੍ਰੀਵ ਮਿਤ੍ਰਤਾ, ਸੀਤਾ ਦੀ ਖੋਜ, ਲੰਕਾ ਦਹਿਨ ਅਤੇ ਰਾਵਣ ਵੱਧ ਤੱਕ ਦੇ ਪ੍ਰਸੰਗਾਂ ਨੂੰ ਬੜੇ ਹੀ ਵਿਸਥਾਰ ਅਤੇ ਸੰਗੀਤਮਈ ਸ਼ੈਲੀ ਵਿਚ ਪੇਸ਼ ਕੀਤਾ | ਉਨ੍ਹਾਂ ਖ਼ਾਸ ਤੌਰ 'ਤੇ ਦੱਸਿਆ ਕਿ ਹਨੂਮਾਨ ਜੀ ਨੇ ਆਪਣੇ ਜੀਵਨ ਵਿਚ ਕੇਵਲ 'ਰਾਮ ਕਾਜ' ਨੂੰ ਹੀ ਮਹੱਤਵ ਦਿੱਤਾ | ਸਮਾਗਮ ਵਿਚ ਪ੍ਰਧਾਨ ਗਿਆਨ ਚੰਦ ਉੱਪਲੀ, ਸੰਜੀਵ ਢੰਡ ਬਿੱਟੂ, ਰਾਜਿੰਦਰ ਗੋਇਲ, ਨਵੀਨ ਸਿੰਗਲਾ, ਅਸ਼ਵਨੀ ਕਾਂਸਲ, ਵਿਕਾਸ ਵਿੱਕੀ, ਬਿਮਲ ਜੈਨ, ਸਤੀਸ਼ ਬਾਂਸਲ, ਮਨੀਸ਼ ਮਿੰਟੂ, ਪ੍ਰੇਮ ਚੰਦ, ਪੰਡਿਤ ਗਿਰਧਾਰੀ ਲਾਲ, ਰਾਮੇਸ਼ਵਰ ਰਾਮੂ ਸਮੇਤ ਸ਼ਹਿਰ ਦੀ ਵੱਡੀ ਗਿਣਤੀ ਸੰਗਤ ਸ਼ਾਮਿਲ ਸੀ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਪੱਖੋ ਕਲਾਂ ਵਿਖੇ ਹਾਊਸ ਸੈਰੇਮਨੀ ਕਰਵਾਈ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਕਸਬਾ ਭਦੌੜ 'ਚ ਲੱਗੇ ਕੂੜੇ ਦੇ ਅੰਬਾਰ-ਬਿਮਾਰੀਆਂ ਫੈਲਣ ਦਾ ਡਰ <br/>
Ad Position 24