ਟੱਲੇਵਾਲ, 22 ਅਪੈ੍ਰਲ (ਸੋਨੀ )-ਪਿੰਡ ਚੀਮਾ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਜਨਰਲ ਸਕੱਤਰ ਦਰਸ਼ਨ ਸਿੰਘ ਚੀਮਾ ਅਤੇ ਹਰੀ ਸਿੰਘ ਭਗਤਪੁਰਾ ਬਲਾਕ ਆਗੂ ਦੀ ਅਗਵਾਈ ਵਿਚ ਪਿੰਡ ਇਕਾਈ ਅਤੇ ਹੋਰ ਆਗੂਆਂ ਦੇ ਵਿਰੋਧ ਸਦਕਾ ਅੱਜ ਪਿੰਡ ਚੀਮਾ ਦੇ ਇਕ ਛੋਟੇ ਕਿਸਾਨ ਦਾ ਬੈਂਕ ਵਲੋਂ ਲਏ ਕਰਜ਼ੇ ਉਪਰੰਤ ਦੂਜੀ ਵਾਰ ਕੁਰਕੀ ਦਾ ਵਿਰੋਧ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਨੇ 2021 ਵਿਚ ਪ੍ਰਾਈਵੇਟ ਅਕਟਿਉਸ ਬੈਂਕ ਬਰਨਾਲਾ 12 ਲੱਖ ਦਾ ਕਰਜ਼ਾ ਡੇਅਰੀ ਫਾਰਮ ਹਾਊਸ ਬਣਾਉਣ ਲਈ ਲਿਆ ਗਿਆ ਸੀ | ਬੈਂਕ ਵਲੋਂ ਕਿਸਾਨ ਦੇ ਘਰ ਦੀ ਦੂਜੀ ਵਾਰ ਕੁਰਕੀ ਲਿਆਂਦੀ ਗਈ | ਜਿਸ ਦਾ ਅੱਜ ਵਿਰੋਧ ਕੀਤਾ ਗਿਆ ਅਤੇ ਇਸੇ ਵਿਰੋਧ ਕਾਰਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਅਤੇ ਕਿਸਾਨ ਦੇ ਘਰ ਦੀ ਕੁਰਕੀ ਮੁਲਤਵੀ ਕੀਤੀ ਗਈ ਹੈ | ਇਸ ਮੌਕੇ ਗੋਰਾ ਸਿੰਘ ਜਨਰਲ ਸਕੱਤਰ, ਮਿੱਠੂ ਸਿੰਘ, ਨਛੱਤਰ ਸਿੰਘ, ਰਾਮ ਸਿੰਘ ਮਹਿਤਾ, ਰਾਜ ਸਿੰਘ ਢਿੱਲਵਾ, ਅਜਮੇਰ ਸਿੰਘ ਪ੍ਰਧਾਨ, ਗੁਰਨਾਮ ਸਿੰਘ ਗਾਮਾ, ਗੋਗੀ ਸਿੰਘ ਜਾਗਲ, ਇੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |