ਬਰਨਾਲਾ, 24 ਅਪ੍ਰੈਲ (ਰਾਜ ਪਨੇਸਰ)-ਆਲ ਇੰਡੀਆ ਕਾਂਗਰਸ ਪਾਰਟੀ ਵਲੋਂ ਜਥੇਬੰਦਕ ਢਾਂਚੇ 'ਚ ਵੱਡੀ ਫੇਰਬਦਲ ਕਰਦਿਆਂ ਪੱਖੋ ਪਰਿਵਾਰ ਬਰਨਾਲਾ ਦੇ ਫ਼ਰਜ਼ੰਦ ਗੁਰਪ੍ਰੀਤ ਸਿੰਘ ਲੱਖੀ ਪੱਖੋ ਨੂੰ ਐੱਸ.ਸੀ. ਵਿਭਾਗ ਦੇ ਸੂਬਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਸ਼ਹਿਰੀ ਪ੍ਰਧਾਨ ਮਹੇਸ਼ ਕੁਮਾਰ ਲੋਟਾ, ਜਸਮੇਲ ਸਿੰਘ ਡੈਅਰੀਵਾਲਾ, ਜਗਜੀਤ ਸਿੰਘ ਧੌਲਾ, ਸਤਨਾਮ ਸਿੰਘ ਕਾਹਨੇਕੇ, ਪਰਮਿੰਦਰ ਸਿੰਘ ਧੂਰਕੋਟ, ਮਹਿੰਦਰਪਾਲ ਪੱਖੋ ਟਕਸਾਲੀ ਆਗੂ, ਗੁਰਪ੍ਰੀਤ ਸਿੰਘ ਬਾਜਵਾ, ਗੁਰਜੀਤ ਸਿੰਘ ਸੀਤਾ, ਗੁਰਜੀਤ ਸਿੰਘ ਭੱਠਲ, ਬਲਰਾਜ ਸਿੰਘ ਆਦਿ ਨੇ ਕਾਂਗਰਸ ਹਾਈਕਮਾਂਡ ਧੰਨਵਾਦ ਕੀਤਾ | ਉੱਧਰ ਨਵੀਂ ਨਿਯੁਕਤੀ 'ਤੇ ਗੁਰਪ੍ਰੀਤ ਸਿੰਘ ਲੱਕੀ ਪੱਖੋ ਨੇ ਕਿਹਾ ਕਿ ਹਾਈਕਮਾਂਡ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਹੈ | ਉਸ ਨੂੰ ਮੈ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ 2027 ਦੀਆਂ ਚੋਣਾਂ 'ਚ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਦਿਨ ਰਾਤ ਮਿਹਨਤ ਕਰਾਂਗਾ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਵਿਸ਼ੇਸ਼ ਉਪਰਾਲੇ ਕਰਾਂਗਾ |