28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਿਜਲੀ ਦੇ ਲੱਗ ਰਹੇ ਬੇਲੋੜੇ ਕੱਟਾਂ ਤੋਂ ਰਾਹਤ ਦਿਵਾਉਣ ਲੲਾੀ ਭਾਕਿਯੂ ਕਾਦੀਆਂ ਦੇ ਵਫ਼ਦ ਨੇ ਦਿੱਤਾ ਮੰਗ-ਪੱਤਰ <br/>

Ad Position 21
No active advertisement
ਅਜੀਤ ਡੈਸਕ 25-04-2026
ਟੱਲੇਵਾਲ, 24 ਅਪੈ੍ਰਲ (ਸੋਨੀ ਚੀਮਾ)-ਪਿੰਡਾਂ ਵਿਚ ਕਿਸਾਨਾਂ ਦੇ ਖੇਤਾਂ ਅਤੇ ਹਰ ਵਰਗ ਦੇ ਘਰਾਂ ਨੂੰ ਜਾਂਦੀ ਬਿਜਲੀ ਸਪਲਾਈ ਲਗਾਤਾਰ ਬਿਜਲੀ ਵਿਭਾਗ ਵਲੋਂ ਠੱਪ ਕੀਤੀ ਜਾ ਰਹੀ ਹੈ | ਜਿਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਇਕ ਵਫ਼ਦ ਵਲੋਂ ਰੁਪਿੰਦਰ ਸਿੰਘ ਭਿੰਦਾ ਘਟੌੜਾ ਬਲਾਕ ਸਕੱਤਰ ਜਰਨਲ ਦੀ ਅਗਵਾਈ ਵਿਚ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗ-ਪੱਤਰ ਦੇ ਕੇ ਉਕਤ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ | ਇਸ ਉਪਰੰਤ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਹਨ ਕਿ ਬਿਜਲੀ ਲਗਾਤਾਰ ਆ ਰਹੀ ਹੈ, ਪਰ ਕਿਸਾਨਾਂ ਨੇ ਖੇਤਾਂ ਵਿਚ ਮੱਕੀ, ਮੂੰਗੀ ਦੀ ਫ਼ਸਲ ਤੋਂ ਇਲਾਵਾ ਸਬਜ਼ੀਆਂ ਲਗਾਈਆਂ ਹੋਈਆਂ ਹਨ, ਪਰ ਬਿਜਲੀ ਨਹੀਂ ਆ ਰਹੀ | ਉਨ੍ਹਾਂ ਕਿਹਾ ਕਿ ਬਿਜਲੀ ਦੇ ਕੱਟ ਲਗਾਤਾਰ ਪਿੰਡਾਂ 'ਚ ਲੱਗ ਰਹੇ ਹਨ | ਅਧਿਕਾਰੀਆਂ ਨਾਲ ਜਦ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਪਾਵਰ ਕੱਟ ਹੈ | ਵੱਡੇ ਅਫ਼ਸਰਾਂ ਅਤੇ ਦਫ਼ਤਰਾਂ 'ਚ ਲਗਾਤਾਰ ਬਿਜਲੀ ਚੱਲ ਰਹੀ ਹੈ, ਪਰ ਸਾਡੇ ਘਰਾਂ ਵਿਚ ਇਹ ਕੱਟ ਲਗਾਏ ਜਾ ਰਹੇ ਹਨ | ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਹੈ ਕਿ ਰਵਾਇਤੀ ਫ਼ਸਲਾਂ ਝੋਨਾ ਅਤੇ ਕਣਕ ਛੱਡ ਕੇ ਸਬਜ਼ੀਆਂ ਲਗਾਉ, ਪਰ ਹੁਣ ਜਦ ਕਿਸਾਨਾਂ ਵਲੋਂ ਸਬਜ਼ੀਆਂ ਲਗਾਈਆਂ ਗਈਆਂ ਹਨ | ਪਹਿਲਾਂ ਤਾਂ ਸਬਜ਼ੀਆਂ ਦੀ ਖ਼ਰੀਦ ਨਹੀਂ ਹੋ ਰਹੀ ਅਤੇ ਹੁਣ ਬਿਜਲੀ ਬੰਦ ਹੋਣ ਕਾਰਨ ਮਹਿੰਗੇ ਭਾਅ ਦਾ ਡੀਜ਼ਲ ਫ਼ੂਕ ਕੇ ਸਬਜ਼ੀਆਂ ਨੂੰ ਪਾਣੀ ਦੇਣਾ ਪੈ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜ਼ਿਲੇ੍ਹ ਦੇ ਤਿੰਨੇ ਬਲਾਕ ਸ਼ਹਿਣਾ, ਬਲਾਕ ਬਰਨਾਲਾ ਅਤੇ ਬਲਾਕ ਮਹਿਲ ਕਲਾਂ ਵਿਚ ਲੱਗਦੇ ਕੱਟਾਂ ਨੇ ਬੱਚਿਆਂ, ਬਜ਼ੁਰਗਾਂ ਨੂੰ ਤਾਂ ਸਮੱਸਿਆ ਆ ਹੀ ਰਹੀ ਹੈ, ੳੱੁਥੇ ਪਸ਼ੂ ਪਾਲਕਾਂ ਤੋਂ ਇਲਾਵਾ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਹੈ, ਲਾਈਟ ਚਲੀ ਜਾਣ ਕਾਰਨ ਚੋਰੀ ਦਾ ਵੱਡੀ ਪੱਧਰ 'ਤੇ ਡਰ ਹੈ, ਜਿਸ ਨਹੀਂ ਉਕਤ ਬੇਲੋੜੇ ਲਗਾਏ ਜਾ ਰਹੇ ਕੱਟ ਬੰਦ ਕੀਤੇ ਜਾਣ | ਆਗੂਆਂ ਨੇ ਕਿਹਾ ਕਿ ਉਕਤ ਮੰਗ 'ਤੇ ਅਧਿਕਾਰੀਆਂ ਨੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਬਲਾਕ ਪ੍ਰਧਾਨ ਜਸਵੀਰ ਸਿੰਘ ਸੁਖਪੁਰਾ, ਡਾ: ਪਿ੍ਤਪਾਲ ਸਿੰਘ ਕੈਰੇ ਜ਼ਿਲ੍ਹਾ ਜਰਨਲ ਸਕੱਤਰ, ਤੇਜਿੰਦਰ ਸਿੰਘ ਤੁੰਗ ਇਕਾਈ ਪ੍ਰਧਾਨ ਟੱਲੇਵਾਲ, ਗੁਰਪ੍ਰੀਤ ਸਿੰਘ ਗੁਰੀ ਜੋਧਪੁਰ, ਤਰਸੇਮ ਸਿੰਘ ਜੋਧਪੁਰ, ਗੁਰਪ੍ਰੀਤ ਸਿੰਘ ਕੈਰੇ, ਬੇਅੰਤ ਸਿੰਘ ਥਾਣੇਦਾਰ ਇਕਾਈ ਪ੍ਰਧਾਨ ਸੁਖਪੁਰਾ, ਬੂਟਾ ਸਿੰਘ ਇਕਾਈ ਪ੍ਰਧਾਨ ਮੱਲੀਆਂ, ਗੁਰਚੇਤ ਸਿੰਘ ਇਕਾਈ ਪ੍ਰਧਾਨ ਸੰਤਪੁਰਾ, ਹਰਮੇਲ ਸਿੰਘ ਇਕਾਈ ਪ੍ਰਧਾਨ ਭਗਤਪੁਰਾ ਆਦਿ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਕਾਲ ਅਕੈਡਮੀ ਮਨਾਲ ਵਿਖੇ ਪੌਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕਤਾ ਪ੍ਰੋਗਰਾਮ <br/> ਅਗਲੀ ਖ਼ਬਰ ਪਿੰਡ ਚੀਮਾ ਦੇ ਖੇਡ ਗਰਾਊਾਡ ਦਾ ਕੰਮ ਜਲਦੀ ਨੇਪਰੇ ਚਾੜ੍ਹ ਕੇ ਖਿਡਾਰੀਆਂ ਦੇ ਕੀਤਾ ਜਾਵੇਗਾ ਸਪੁਰਦ-ਵਿਧਾਇਕ ਪੰਡੋਰੀ <b...
Ad Position 24