10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਟਰਾਈਡੈਂਟ ਫ਼ੈਕਟਰੀ ਦੇ ਪਲਾਂਟ 'ਚ ਮਿਲਿਆ ਡਰੋਨ <br/>

Ad Position 21
No active advertisement
ਅਜੀਤ ਡੈਸਕ 29-04-2026
ਬਰਨਾਲਾ, 28 ਅਪ੍ਰੈਲ (ਨਰਿੰਦਰ ਅਰੋੜਾ)-ਅੱਜ ਸਵੇਰੇ ਟਰਾਈਡੈਂਟ ਫ਼ੈਕਟਰੀ ਧੌਲਾ ਦੇ ਪਲਾਂਟ 'ਚ ਇਕ ਡਰੋਨ ਮਿਲਣ ਬਾਰੇ ਪਤਾ ਲੱਗਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਬਰਨਾਲਾ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਅੱਜ ਸਵੇਰੇ ਟਰਾਈਡੈਂਟ ਫ਼ੈਕਟਰੀ ਧੌਲਾ ਦੇ ਪੇਪਰ ਪਲਾਂਟ ਵਿਖੇ ਅਚਾਨਕ ਡਰੋਨ ਡਿੱਗਣ ਦੀ ਖ਼ਬਰ ਮਿਲੀ ਅਤੇ ਮੌਕਾ ਉੱਪਰ ਟੈਕਨੀਕਲ ਟੀਮਾਂ ਪਹੁੰਚ ਗਈਆਂ | ਜਿਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਡਰੋਨ ਚਾਈਨੀਜ਼ ਖਿਡਾਉਣੇ ਵਾਂਗ ਜਾਪਦਾ ਹੈ ਜੋ ਕਿ 50-60 ਮੀਟਰ ਤੱਕ ਪਹੁੰਚ ਕਰਦਾ ਹੈ | ਪਰ ਟਰਾਈਡੈਂਟ ਦੀ ਆਸਪਾਸ ਤੋਂ 150 ਮੀਟਰ ਤੱਕ ਦੀ ਦੂਰੀ ਹੈ | ਇਹ ਜਾਂਚ ਦਾ ਵਿਸ਼ਾ ਹੈ ਕਿ ਕਿਸੇ ਨੇ ਕੋਈ ਸ਼ਰਾਰਤਾਂ ਤਾਂ ਨਹੀਂ ਕੀਤੀ | ਇਸ ਲਈ ਆਸ-ਪਾਸ ਦੇ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਇਸ ਡਰੋਨ ਨੂੰ ਜਾਂਚ ਲਈ ਫੋਰੈਂਸਿਕ ਲੈਬ ਵਿਖੇ ਭੇਜਿਆ ਜਾਵੇਗਾ | ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਹੀ ਪਦਮ ਸ੍ਰੀ ਰਜਿੰਦਰ ਗੁਪਤਾ ਜੋ ਕਿ ਰਾਜ ਸਭਾ ਮੈਂਬਰ ਵੀ ਹਨ, ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਸਨ | ਉਸ ਤੋਂ ਬਾਅਦ ਉਨ੍ਹਾਂ ਨੂੰ 'ਆਪ' ਆਗੂਆਂ ਤੇ ਵਰਕਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅੱਜ ਸਵੇਰੇ ਸ਼ੰਭੂ ਬਾਰਡਰ ਨੇੜੇ ਹੋਏ ਰੇਲਵੇ ਟਰੈਕ 'ਤੇ ਬੰਬ ਧਮਾਕੇ ਤੋਂ ਬਾਅਦ ਵੀ ਲੋਕਾਂ ਦੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |

Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਹੈੱਡ ਲੜਕੀ ਤੇ ਹੈੱਡ ਬੁਆਏ ਦੀ ਚੋਣ ਲਈ ਵੋਟਿੰਗ ਕਰਵਾਈ ਅਗਲੀ ਖ਼ਬਰ ਵੱਖ-ਵੱਖ ਖੇਤਰਾਂ 'ਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਮਈ ਦਿਵਸ 'ਤੇ ਕੀਤਾ ਜਾਵੇਗਾ ਸਨਮਾਨਿਤ-ਗੁਰਪ੍ਰੀਤ ਰੂੜੇਕੇ...
Ad Position 24