ਬਰਨਾਲਾ, 1 ਮਈ (ਅਸ਼ੋਕ ਭਾਰਤੀ)-ਪੀ.ਆਰ.ਟੀ.ਸੀ. ਰਿਟਾ: ਭਾਈਚਾਰਾ ਏਟਕ ਯੂਨੀਅਨ ਬਰਨਾਲਾ ਵਲੋਂ ਡੀਪੂ ਬਰਨਾਲਾ ਵਿਖੇ ਮਈ ਦਿਵਸ ਮਨਾਇਆ ਗਿਆ | ਇਸ ਮੌਕੇ ਸੁਖਦੇਵ ਸਿੰਘ ਪ੍ਰਧਾਨ ਤੇ ਵਰਕਰਾਂ ਨੇ ਝੰਡੇ ਦੀ ਰਸਮ ਅਦਾ ਕੀਤੀ | ਸਮਾਗਮ ਦੌਰਾਨ ਕਾ: ਜਗਰਾਜ ਸਿੰਘ ਰਾਮਾ ਨੇ ਕੇਂਦਰ ਤੇ ਪੰਜਾਬ ਸਰਕਾਰਾਂ ਮਜ਼ਦੂਰ ਤੇ ਮੁਲਾਜ਼ਮ ਮਾਰੂ ਨੀਤੀਆਂ ਬਣਾ ਰਹੀਆਂ ਹਨ | ਉਨ੍ਹਾਂ ਨੇ ਲੇਬਰ ਦੇ 38 ਕਾਨੂੰਨ ਤੋੜ ਕੇ 4 ਕਾਨੰੂਨ ਬਣਾਉਣ, ਪੰਜਾਬ ਸਰਕਾਰ ਵਲੋਂ ਪੀ.ਆਰ.ਟੀ.ਸੀ. ਸਕੀਮਾਂ ਵਾਲੀਆਂ ਬੱਸਾਂ ਪਾਉਣ ਦੀ ਨਿਖੇਧੀ ਕੀਤੀ ਗਈ | ਇਸ ਮੌਕੇ ਕੁਲਵੰਤ ਸਿੰਘ, ਮੁਕੰਦ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਹਰਦੇਵ ਸਿੰਘ, ਕੁਲਵੰਤ ਸਿੰਘ ਹਰੀਗੜ੍ਹ, ਬਲਵੰਤ ਸਿੰਘ, ਜਸਮੇਲ ਸਿੰਘ, ਗੁਰਚਰਨ ਸਿੰਘ ਸ਼ਹਿਣਾ ਆਦਿ ਹਾਜ਼ਰ ਸਨ |