01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਨੇ ਸ਼ਹਿਣਾ ਵਿਖੇ ਮਜ਼ਦੂਰ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 02-05-2026
ਸ਼ਹਿਣਾ, 1 ਮਈ (ਸੁਰੇਸ਼ ਗੋਗੀ)-ਮੈਡੀਕਲ ਪੈ੍ਰਕਟੀਸ਼ਨਰ ਐਸੋਸੀਏਸ਼ਨ ਵਲੋਂ ਬਲਾਕ ਪ੍ਰਧਾਨ ਬਿੱਕਰ ਸਿੰਘ ਬੁਰਜ ਦੀ ਅਗਵਾਈ ਵਿਚ ਮਜ਼ਦੂਰ ਦਿਵਸ ਨੂੰ ਸਮਰਪਿਤ ਸਹੀਦੀ ਸਮਾਰਕ ਸ਼ਹਿਣਾ ਵਿਖੇ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਮਾ: ਗੁਰਮੇਲ ਭੁਟਾਲ ਸੂਬਾ ਆਗੂ ਡੀ.ਟੀ.ਐਫ, ਕਾਮਰੇਡ ਸੱਤਪਾਲ ਸਿੰਘ ਆਗੂ ਮਜ਼ਦੂਰ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰ ਤਰੱਕੀ ਕਰਨ ਵਾਲੇ ਦੇਸ ਲਈ ਮਜ਼ਦੂਰ ਵਰਗ ਨੇ ਆਪਣਾ ਖ਼ੂਨ ਪਸੀਨਾ ਵਹਾਅ ਕੇ ਉਸ ਦੇਸ ਦੀ ਤਰੱਕੀ ਲਈ ਯੋਗਦਾਨ ਪਾਇਆ | ਬੁਲਾਰਿਆਂ ਨੇ ਕਿਹਾ ਕਿ ਮਜ਼ਦੂਰ ਵਰਗ ਸਦੀਆਂ ਤੋਂ ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਆਪਣੀ ਦੋ ਵਖਤ ਦੀ ਰੋਟੀ ਤੋਂ ਵੀ ਮੁਹਤਾਜ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਵੀ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਮਜ਼ਦੂਰ ਵਰਗ ਲਈ ਕੋਈ ਰਾਹਤ ਨਹੀਂ ਦੇ ਰਹੀਆਂ | ਦੇਸ਼ ਵਿਚ ਨਵੀਂ ਕ੍ਰਾਂਤੀ ਦੀ ਪੈਦਾਵਾਰ ਮਸ਼ੀਨਰੀ ਯੁੱਗ ਨੇ ਕਿਰਤੀ ਲੋਕਾਂ ਦੀ ਕਿਰਤ ਨੂੰ ਖੋਹ ਲਿਆ ਹੈ | ਜਿਸ ਕਾਰਨ ਕਿਰਤੀ ਲੋਕਾਂ ਲਈ ਹੋਰ ਵੀ ਸਮੱਸਿਆ ਦੀ ਘੜੀ ਆਣ ਖੜੀ ਹੈ | ਦਿਨੋਂ ਦਿਨ ਵਧਦੀ ਮਹਿੰਗਾਈ ਨੇ ਮਜ਼ਦੂਰ ਵਰਗ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਹਰ ਤਰ੍ਹਾਂ ਦੀਆਂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ | ਸਰਕਾਰਾਂ ਵਲੋਂ ਮਜ਼ਦੂਰ ਵਰਗ ਨੂੰ ਰੁਜ਼ਗਾਰ ਦੀ ਕੋਈ ਗਾਰੰਟੀ ਨਹੀਂ | ਇਸ ਮੌਕੇ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾ: ਜੱਗਾ ਸਿੰਘ ਮੌੜ ਨੇ ਕਿਹਾ ਕਿ ਸਾਡੀ ਜੱਥੇਬੰਦੀ ਮੈਡੀਕਲ ਪੈ੍ਰਕਟੀਸ਼ਨਰ ਪਿੰਡਾਂ ਵਿਚ ਕੰਮ ਕਰਦੇ ਹੋਣ ਕਰ ਕੇ ਹਰ ਵਰਗ ਦੇ ਲੋਕਾਂ ਦੇ ਹਾਲਾਤ ਜਾਣ ਦੇ ਕਾਰਨ ਮਜ਼ਦੂਰ ਵਰਗ ਲਈ ਸਿਹਤ ਸੇਵਾਵਾਂ ਸੌਖੀਆਂ ਦੇ ਰਹੇ ਹਾਂ | ਉਨ੍ਹਾਂ ਕਿਹਾ ਕਿ ਕਿਰਤੀ ਲੋਕਾਂ ਨੂੰ ਵੀ ਸਮੇਂ ਦੇ ਹਾਣ ਦਾ ਹੋਣ ਲਈ ਆਪਣੇ ਬੱਚਿਆਂ ਨੂੰ ਚੰਗੀ ਵਿੱਦਿਆ ਦਿਵਾਉਣ ਲਈ ਯਤਨ ਕਰਨੇ ਚਾਹੀਦੇ ਹਨ | ਇਸ ਮੌਕੇ ਚਮਕੌਰ ਸਿੰਘ ਵਿਧਾਤੇ, ਸੱਤਾਰ ਮੁਹੰਮਦ ਬੀਹਲਾ, ਸੁਰਿੰਦਰ ਸਿੰਘ ਬੱਲੋਕੇ, ਬਲਵੰਤ ਸਿੰਘ, ਅੰਗਰੇਜ਼ ਸਿੰਘ ਭੋਤਨਾ, ਬੂਟਾ ਸਿੰਘ ਸੰਧੂ, ਚਰਨਜੀਤ ਸਿੰਘ, ਲੱਖੀ ਮੌੜ, ਨਿਰਮਲ ਸਿੰਘ, ਗੁਰਮੇਲ ਸਿੰਘ, ਗੁਰਦੀਪ ਸਿੰਘ ਢਿੱਲਵਾਂ, ਨਰੇਸ਼ ਨਿੰਮਵਾਲਾ, ਗੁਰਦੀਪ ਦਾਸ ਮੱਲੀਆਂ, ਬਲਵਿੰਦਰ ਸ਼ਰਮਾ ਚੀਮਾ, ਦੀਪਕ ਚੀਮਾ, ਫ਼ਿਰੋਜ਼ ਖ਼ਾਨ ਚੀਮਾ, ਮੋਦਨ ਸਿੰਘ ਸ਼ਹਿਣਾ, ਅਵਤਾਰ ਸਿੰਘ ਸ਼ਹਿਣਾ, ਰਾਹੁਲ ਚੌਹਾਨ, ਰਮਨਦੀਪ ਸਿੰਘ, ਦਿਲਵਰ ਹੁਸੈਨ, ਬਲਜੀਤ ਸਿੰਘ ਮੌੜ ਮਕਸੂਥਾਂ, ਅਮਨਦੀਪ ਸ਼ਰਮਾ ਤੇ ਲਖਵੀਰ ਸਿੰਘ ਭਦੌੜ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਐਸ.ਈ. ਬੋਰਡ ਦਸਵੀਂ ਜਮਾਤ ਦਾ ਨਤੀਜਾ ਗੋਬਿੰਦ ਸਕੂਲ ਦਾ ਸੌ ਫ਼ੀਸਦੀ ਰਿਹਾ <br/> ਅਗਲੀ ਖ਼ਬਰ ਵਿਦਿਆਰਥਣ ਆਲੀਆ ਨਾਜ਼ ਐਨ.ਐਮ.ਐਮ.ਐਸ ਪ੍ਰੀਖਿਆ 'ਚ ਜ਼ਿਲ੍ਹੇ ਵਿਚੋਂ ਰਹੀ ਅੱਵਲ <br/>
Ad Position 24