22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਤਪਾ ਪੁਲਿਸ ਨੇ ਚੋਰ ਗਰੋਹ ਦੇ 4 ਮੈਂਬਰ ਚੋਰੀ ਦੇ ਸਾਮਾਨ ਸਣੇ ਕੀਤੇ ਕਾਬੂ <br/>

Ad Position 21
No active advertisement
ਅਜੀਤ ਡੈਸਕ 04-05-2026
ਤਪਾ ਮੰਡੀ, 3 ਮਈ (ਪ੍ਰਵੀਨ ਗਰਗ)-ਤਪਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਿਸ ਨੇ ਚੋਰ ਗਰੋਹ ਦੇ ਚਾਰ ਮੈਂਬਰਾਂ ਨੂੰ ਚੋਰੀ ਦੇ ਸਮਾਨ ਸਣੇ ਕਾਬੂ ਕੀਤਾ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੈਡਮ ਨਵਦੀਪ ਕੌਰ ਚਾਹਲ ਅਤੇ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਮੁੱਦਈ ਪਰਵਿੰਦਰ ਸਿੰਘ ਨੇ ਸਹਾਇਕ ਥਾਣੇਦਾਰ ਗੁਰਪਿਆਰ ਸਿੰਘ ਪਾਸ ਆਪਣਾ ਬਿਆਨ ਲਿਖਵਾਇਆ ਕਿ, ਮੈ ਸਬਮਰਸੀਬਲ ਮੋਟਰਾਂ ਬੰਨ੍ਹਣ ਦੀ ਇਲੈਕਟ੍ਰੀਸ਼ਨ ਦੀ ਦੁਕਾਨ ਕਰਦਾ ਹਾਂ | ਪਿਛਲੇ ਦਿਨੀਂ ਮਿਤੀ 28 ਅਪ੍ਰੈਲ ਨੂੰ ਜਦ ਮੈਂ ਸਵੇਰ ਸਮੇਂ ਆਪਣੀ ਦੁਕਾਨ ਖੋਲੀ ਤਾਂ ਦੇਖਿਆ ਕਿ ਮੇਰੀ ਦੁਕਾਨ ਵਿਚੋਂ ਕੁੱਝ ਸਮਾਨ ਜਿਵੇਂ ਕਿ ਲੋਕਾਂ ਦਾ ਰਿਪੇਅਰ ਕਰਨ ਵਾਲਾ ਸਮਾਨ ਮੋਟਰਾਂ ਅਤੇ ਸਬਮਰਸੀਬਲ ਪੰਪ ਆਦਿ ਦੁਕਾਨ ਵਿਚੋਂ ਗ਼ਾਇਬ ਸੀ ਤਾਂ ਗਿਣਤੀ ਕਰਨ ਪਰ 20 ਦੇ ਕਰੀਬ ਛੋਟੀਆਂ ਮੋਟਰਾਂ, 04 ਸਬਮਰਸੀਬਲ ਪੰਪ, 3-4 ਸਟਾਰਟਰ ਅਤੇ ਤਾਂਬੇ ਦੀਆ ਰੀਲਾਂ ਆਦਿ ਸਮਾਨ ਨਹੀਂ ਸੀ | ਜਿਸ ਸਬੰਧੀ ਮੈਂ ਪੜਤਾਲ ਕਰਦਾ ਰਿਹਾ ਤਾਂ ਮੈਨੂੰ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮੇਰੀ ਦੁਕਾਨ ਵਿਚੋਂ ਉਕਤ ਸਮਾਨ ਦੀ ਚੋਰੀ ਗੋਲਡੀ ਕੁਮਾਰ ਪੁੱਤਰ ਜਸਵਿੰਦਰ ਪਾਲ ਵਾਸੀ ਚਰਚ ਦੀ ਬੈਕ ਸਾਈਡ ਢਿਲਵਾਂ ਰੋਡ ਤਪਾ ਅਤੇ ਰੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਢਿਲਵਾਂ ਰੋਡ ਤਪਾ ਨੇ ਕੀਤੀ ਹੈ | ਜਿਸ 'ਤੇ ਪੁਲਿਸ ਨੇ ਉਕਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ, ਉਪਰੰਤ ਦੌਰਾਨੇ ਤਫ਼ਤੀਸ਼ ਦੋਸ਼ੀਆਂ ਗੋਲਡੀ ਕੁਮਾਰ ਅਤੇ ਰੋਹਿਤ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਜਸਵੰਤ ਸਿੰਘ ਉਰਫ ਲੱਪੂ ਪੁੱਤਰ ਦੇਸ ਰਾਜ ਅਤੇ ਨਾਇਬ ਸਿੰਘ ਉਰਫ ਟਿੰਕੂ ਪੁੱਤਰ ਮਹਾਂਵੀਰ ਸਿੰਘ ਵਾਸੀ ਬਾਜ਼ੀਗਰ ਬਸਤੀ ਤਪਾ ਨੂੰ ਬਤੌਰ ਦੋਸ਼ੀ ਨਾਮਜ਼ਦ ਕੀਤਾ | ਫਿਰ ਦੌਰਾਨੇ ਤਫ਼ਤੀਸ਼ ਦੋਸ਼ੀ ਜਸਵੰਤ ਸਿੰਘ ਉਰਫ ਲੱਪੂ ਅਤੇ ਨਾਇਬ ਸਿੰਘ ਉਰਫ ਟਿੰਕੂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ 02 ਕੂਲਰ ਦੀਆਂ ਛੋਟੀਆਂ ਮੋਟਰਾਂ, 01 ਜਨਰੇਟਰ ਦਾ ਟਰਾਂਸਫਾਰਮਰ, 01 ਲੋਹਾ ਵੱਢਣ ਵਾਲਾ ਗ੍ਰੈਂਡਰ ਸਮੇਤ ਤਾਰ ਹਨ ਅਤੇ 02 ਛੋਟੀਆਂ ਸਬਮਰਸੀਬਲ ਮੋਟਰਾਂ, 01 ਪੱਖਾ ਛੋਟੀ ਸਬਮਰਸੀਬਲ ਮੋਟਰ ਵਾਲਾ, 01 ਵੱਡੀ ਮੋਟਰ ਦਾ ਬੋਰ ਵਾਲਾ ਪੱਖਾ, 01 ਕਰਿੰਕ ਲੋਹਾ ਗੋਲ ਆਕਾਰ ਆਦਿ ਸਮਾਨ ਬਰਾਮਦ ਕਰਵਾਇਆ | ਪੁਲਿਸ ਨੇ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਨਗਰ ਨਿਗਮ ਚੋਣਾਂ ਲਈ ਸੰਭਾਵੀ ਉਮੀਦਵਾਰਾਂ ਵਲੋਂ ਸਰਗਰਮੀਆਂ ਸ਼ੁਰੂ
Ad Position 24