ਟੱਲੇਵਾਲ, 4 ਮਈ (ਸੋਨੀ ਚੀਮਾ)-ਪਿੰਡ ਪੱਖੋਕੇ ਵਿਖੇ ਪਿਛਲੇ ਲੰਬੇ ਸਮੇਂ ਤੋਂ ਦੋ ਧਿਰਾਂ ਦੇ ਇਕ ਮਕਾਨ ਦੀ ਥਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਅੱਜ ਪੁਲਿਸ ਪ੍ਰਸ਼ਾਸਨ, ਕਿਸਾਨ ਜਥੇਬੰਦੀਆਂ, ਪੰਚਾਇਤ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਦੇ ਆਗੂਆਂ ਦੀ ਸਿਆਣਪ ਸਦਕਾ ਹੱਲ ਹੋ ਗਿਆ | ਜ਼ਿਕਰਯੋਗ ਹੈ ਕਿ ਪਿੰਡ ਪੱਖੋਕੇ ਨਾਲ ਸਬੰਧਿਤ ਹਰਪਾਲ ਸਿੰਘ ਨੇ 2007 ਵਿਚ ਮਕਾਨ ਖ਼ਰੀਦਿਆ ਸੀ ਅਤੇ ਉਸ ਨੇ ਰਕਮ ਦੇਣ ਉਪਰੰਤ ਘਰ 'ਤੇ ਕਬਜ਼ਾ ਕੀਤਾ ਪਰ ਰਜਿਸਟਰੀ ਨਹੀਂ ਹੋਈ ਸੀ, ਜਿਸ ਉਪਰੰਤ ਉਕਤ ਘਰ ਦੇ ਪਹਿਲੇ ਮਾਲਕ ਵਲੋਂ ਰਜਿਸਟਰੀ ਨਾ ਹੋਣ ਦੀ ਸੂਰਤ ਵਿਚ ਮੁੜ ਘਰ ਦੇ 'ਤੇ ਆਪਣਾ ਦਾਅਵਾ ਪੇਸ਼ ਕੀਤਾ ਜਾ ਰਿਹਾ ਸੀ | ਜਿਸ ਦੇ ਚੱਲਦਿਆਂ ਅੱਧੀ ਦਰਜਨ ਦੇ ਕਰੀਬ ਵਾਰੰਟ ਕਬਜ਼ੇ ਵੀ ਆਏ ਪਰ ਕਿਸਾਨ ਜਥੇਬੰਦੀਆਂ, ਪੰਚਾਇਤ ਅਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ ਨੇ ਹਰਪਾਲ ਸਿੰਘ ਦਾ ਸਾਥ ਦਿੱਤਾ ਅਤੇ ਅੱਜ ਵਾਰੰਟ ਕਬਜ਼ੇ ਦੌਰਾਨ ਪਿੰਡ ਪੱਖੋਕੇ ਵਿਖੇ ਹਰਪਾਲ ਸਿੰਘ ਦੇ ਘਰ ਦੇ ਕਬਜ਼ਾ ਵਾਰੰਟ ਆਏ ਸਨ, ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਏਕਤਾ ਨੇ ਸਾਂਝਾ ਮੋਰਚਾ ਲਾ ਕੇ ਪਹਿਰਾ ਦਿੱਤਾ | ਜਿਸ ਦੌਰਾਨ ਜਗਜੀਤ ਸਿੰਘ ਘੁਮਾਣ ਥਾਣਾ ਮੁਖੀ ਸਦਰ, ਸਰਬਜੀਤ ਸਿੰਘ ਰੰਗੀਆ ਥਾਣਾ ਮੁਖੀ ਟੱਲੇਵਾਲ ਅਤੇ ਬਲਜਿੰਦਰ ਸਿੰਘ ਚੌਂਕੀ ਇੰਚਾਰਜ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੋਵਾਂ ਧਿਰਾਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ, ਸਰਪੰਚ ਅਤੇ ਹੋਰ ਮੋਹਤਬਰਾਂ ਨੂੰ ਬਿਠਾ ਕੇ ਇਕ ਸਮਝੌਤਾ ਕਰਵਾ ਦਿੱਤਾ ਕਿ ਜਿਸ ਨਾਲ ਨਛੱਤਰ ਸਿੰਘ ਨੇ ਪਾਲੀ ਸਿੰਘ ਤੋਂ ਕਬਜ਼ਾ ਨਹੀਂ ਛਡਾਉਣ ਅਤੇ ਆਪਣੀ ਸ਼ਰਧਾ ਮੁਤਾਬਿਕ ਪਿੰਡ ਦੇ ਇਕ ਧਾਰਮਿਕ ਸਥਾਨ ਨੂੰ ਰਾਸ਼ੀ ਭੇਟ ਕਰਨ ਸਬੰਧੀ ਕਿਹਾ | ਜਿਸ ਉਪਰੰਤ ਦੋਵੇਂ ਧਿਰਾਂ ਦਰਮਿਆਨ ਸਮਝੌਤਾ ਹੋ ਗਿਆ | ਇਸ ਮੌਕੇ ਸਰਪੰਚ ਗੁਰਚਰਨ ਸਿੰਘ, ਰੁਪਿੰਦਰ ਸਿੰਘ ਭਿੰਦਾ ਘਟੌੜਾ ਬਲਾਕ ਸਕੱਤਰ ਜਰਨਲ, ਗੁਰਵਿੰਦਰ ਸਿੰਘ ਨਾਮਧਾਰੀ ਜ਼ਿਲ੍ਹਾ ਆਗੂ, ਗੁਰਪ੍ਰੀਤ ਸਿੰਘ ਝੰਡਾ ਪੱਖੋਕੇ ਜ਼ਿਲ੍ਹਾ ਆਗੂ, ਡਾ: ਪਿ੍ਤਪਾਲ ਸਿੰਘ ਕੈਰੇ ਜ਼ਿਲ੍ਹਾ ਆਗੂ, ਵਿੱਕੀ ਗਿੱਲ ਜ਼ਿਲ੍ਹਾ ਆਗੂ, ਪੰਡਿਤ ਰਾਜ ਕੁਮਾਰ ਪੱਖੋਕੇ, ਬਲਵਿੰਦਰ ਸਿੰਘ ਬਿੰਦਾ ਜੋਧਪੁਰ, ਦਰਸ਼ਨ ਸਿੰਘ ਚੀਮਾ ਬਲਾਕ ਆਗੂ ਉਗਰਾਹਾਂ, ਤਰਸੇਮ ਸਿੰਘ ਜੋਧਪੁਰ, ਮੁਖਤਿਆਰ ਸਿੰਘ ਜੋਧਪੁਰ, ਗੁਰਚਰਨ ਸਿੰਘ ਭਦੌੜ, ਕਾਲਾ ਜਗਜੀਤਪੁਰਾ, ਗੁਰਪ੍ਰੀਤ ਸਿੰਘ ਸ਼ਹਿਣਾ, ਬਿੱਕਰ ਸਿੰਘ ਗੋਰਾ, ਮਾਸਟਰ ਰਣਜੀਤ ਸਿੰਘ ਉਗਰਾਹਾਂ, ਚਰਨਾ ਸਿੰਘ ਪੱਖੋਕੇ, ਗੁਰਦੀਪ ਸਿੰਘ ਦੀਪਾ, ਬੇਅੰਤ ਸਿੰਘ ਸੁਖਪੁਰਾ, ਗੁਰਜੰਟ ਸਿੰਘ ਬਦਰੇਵਾਲਾ, ਇਕਾਈ ਪ੍ਰਧਾਨ ਸ਼ਹਿਣਾ, ਹਰਮੇਲ ਸਿੰਘ ਭਗਤਪੁਰਾ ਇਕਾਈ ਪ੍ਰਧਾਨ, ਗੁਰਪ੍ਰੀਤ ਸਿੰਘ ਢਿੱਲਵਾਂ ਕਾਦੀਆਂ, ਬੂਟਾ ਸਿੰਘ ਢਿੱਲਵਾਂ ਤੇ ਹੋਰ ਆਗੂ ਹਾਜ਼ਰ ਸਨ |