25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦਾ ਵਫ਼ਦ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 05-05-2026
ਬਰਨਾਲਾ, 4 ਮਈ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਬਰਨਾਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਬਰਨਾਲਾ ਸ: ਹਰਪ੍ਰੀਤ ਸਿੰਘ ਨੂੰ ਮਿਲਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਦੱਸਿਆ ਕਿ ਜ਼ਿਲੇ੍ਹ ਅੰਦਰ ਯੂਰੀਆ ਖਾਦ ਦੀ ਵੱਡੀ ਪੱਧਰ 'ਤੇ ਘਾਟ ਹੈ ਜੋ ਕਿ ਪਿਛਲੇ ਸੀਜ਼ਨ ਵਿਚ ਵੀ ਕਿਸਾਨਾਂ ਨੇ ਆਪਣੇ ਪਿੰਡੇ 'ਤੇ ਹੰਡਾਈ ਹੈ ਹੁਣ ਸਾਉਣੀ ਸੀਜ਼ਨ ਨੂੰ ਦੇਖਦੇ ਹੋਏ ਖਾਦਾਂ ਦੀ ਘਾਟ ਨੂੰ ਸਪੈਸ਼ਲ ਰੈਕ ਲਵਾ ਕੇ ਪੂਰਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ 'ਤੇ ਕੋਆਪਰੇਟਿਵ ਸੁਸਾਇਟੀਆਂ ਵਿਚ ਖਾਦਾਂ ਦਾ ਕੋਟਾ ਪੂਰਾ ਕੀਤਾ ਜਾਵੇ ਅਤੇ ਕੋਆਪਰੇਟਿਵ ਸੁਸਾਇਟੀਆਂ ਤੋਂ ਕਿਸੇ ਵੀ ਕਿਸਮ ਦਾ ਕਿਰਾਇਆ ਨਾ ਵਸੂਲਿਆ ਜਾਵੇ | ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਦੀ ਵੈੱਬਸਾਈਟ ਉੱਪਰ ਖਾਦਾਂ ਦਾ ਰੈਕ ਬਰਨਾਲਾ ਵਿਖੇ ਰੁਕਦਾ ਹੈ ਪਰ ਅਸਲ ਹਕੀਕਤ ਵਿਚ ਜ਼ਿਲ੍ਹਾ ਬਰਨਾਲਾ ਨੂੰ ਦੂਸਰੇ ਜ਼ਿਲੇ੍ਹ ਜਿਵੇਂ ਮੋਗਾ, ਸੰਗਰੂਰ, ਮਾਨਸਾ, ਸੁਨਾਮ, ਧੂਰੀ, ਰਾਮਪੁਰਾ ਆਦਿ ਤੋਂ ਰੈਕ ਲੱਗ ਕੇ ਜ਼ਿਲ੍ਹਾ ਬਰਨਾਲਾ ਵਿਚ ਖਾਦ ਆਉਂਦੀ ਹੈ ਜਿਸ ਕਾਰਨ ਪੂਰੇ ਜ਼ਿਲੇ੍ਹ ਵਿਚ ਖਾਦਾਂ ਦੀ ਕਮੀ ਰਹਿੰਦੀ ਹੈ | ਉਨ੍ਹਾਂ ਕਿਹਾ ਕਿ ਬਰਨਾਲਾ ਵਿਚ ਖਾਦਾਂ ਦਾ ਰੈਕ ਲੱਗਣਾ ਚਾਹੀਦਾ ਹੈ ਜਿਸ ਨਾਲ ਜ਼ਿਲੇ੍ਹ ਅੰਦਰ ਖਾਦ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜੋ ਕੇਂਦਰੀ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਵਲੋਂ ਨਵੇਂ ਬਣੇ ਹੱਦ ਕਰਜ਼ੇ ਕਿਸਾਨਾਂ ਨੂੰ ਨਾ ਦੇਣੇ ਬਹੁਤ ਹੀ ਮੰਦਭਾਗੀ ਗੱਲ ਹੈ, ਅਗਲੀ ਸਾਉਣੀ ਤੇ ਹਾੜੀ ਦੀ ਫ਼ਸਲ ਲਈ ਹੱਦ ਕਰਜ਼ਾ ਐਮ.ਸੀ.ਐਲ ਪਾਸ ਕਰ ਕੇ ਕੇਂਦਰੀ ਸਹਿਕਾਰੀ ਬੈਂਕ ਨੂੰ ਇਹ ਕਰਜ਼ਾ ਦੇਣ ਲਈ ਪੱਤਰ ਜਾਰੀ ਵੀ ਕੀਤਾ ਹੈ ਜਿਸ ਵਿਚ ਸਾਉਣੀ ਦੀ ਫ਼ਸਲ ਨਗਦ, ਜੀਰੀ ਪ੍ਰਤੀ ਏਕੜ 22200, ਖਾਦ ਅਤੇ ਕੀਟਨਾਸ਼ਕਾਂ ਦੇ ਲਈ 14800, ਖੇਤੀਬਾੜੀ ਦੇ ਸੰਦ ਕਿਰਾਏ 2000 ਕੁੱਲ 30000 ਰੁਪਏ, ਕਿਸਾਨ ਆਪਣਾ ਕਰਜ਼ਾ ਵਾਪਸ ਕਰ ਚੁੱਕੇ ਹਨ ਪਰ ਹੁਣ ਨਵਾਂ ਕਰਜ਼ਾ ਲੈਣ ਲਈ ਬੈਂਕਾਂ ਦੇ ਚੱਕਰ ਕੱਢ ਰਹੇ ਹਨ | ਸਹਿਕਾਰਤਾ ਵਿਭਾਗ ਮੁੱਖ ਮੰਤਰੀ ਪੰਜਾਬ ਕੋਲ ਹੈ ਜਿਨ੍ਹਾਂ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਧਿਆਨ ਵਿਚ ਰੱਖਦੇ ਹੋਏ ਤੁਰੰਤ ਨਵੇਂ ਕਰਜ਼ੇ ਜਾਰੀ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਹਨੇਰੀਆਂ ਦਾ ਮੌਸਮ ਹੋਣ ਕਾਰਨ ਬਿਜਲੀ ਸਪਲਾਈ ਦੇ ਬਹੁਤੇ ਫੀਡਰ ਫਾਲਟ ਚੱਲ ਰਹੇ ਹਨ ਪਰ ਸਰਕਾਰ ਬਿਜਲੀ ਕਾਮਿਆ ਨੂੰ ਅੱਗ ਬੁਝਾਉਣ ਵਿਚ ਡਿਊਟੀਆਂ ਲਾ ਰੱਖੀਆਂ ਹਨ ਜਿਨ੍ਹਾਂ ਨੂੰ ਤੁਰੰਤ ਰੱਦ ਕਰ ਕੇ ਬਿਜਲੀ ਸਪਲਾਈ ਦੇ ਫੀਡਰਾਂ 'ਤੇ ਡਿਊਟੀਆਂ ਲਾਈਆਂ ਜਾਣ ਅਤੇ ਫਾਲਟ ਫੀਡਰ ਤੁਰੰਤ ਨੁਕਸ ਕੱਢ ਕੇ ਚਾਲੂ ਕੀਤੇ ਜਾ ਸਕਣ | ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਠੀਕਰੀਵਾਲ, ਜ਼ਿਲ੍ਹਾ ਪ੍ਰੈਸ ਸਕੱਤਰ ਬਲਦੇਵ ਸਿੰਘ ਬਿੱਟੂ ਜਲੂਰ, ਬਲਾਕ ਪ੍ਰਧਾਨ ਜਸਬੀਰ ਸਿੰਘ ਕਾਲੇਕੇ, ਬਲਾਕ ਪ੍ਰਧਾਨ ਪਰਮਜੀਤ ਸਿੰਘ ਮਹਿਲ ਕਲਾਂ, ਬਲਾਕ ਸਕੱਤਰ ਜਰਨਲ ਰੁਪਿੰਦਰ ਸਿੰਘ ਟੱਲੇਵਾਲ, ਜ਼ਿਲ੍ਹਾ ਆਗੂ ਰਜਿੰਦਰ ਸਿੰਘ ਦਰਾਕਾ, ਜ਼ਿਲ੍ਹਾ ਆਗੂ ਬੁਗਰ ਸਿੰਘ ਫਰਵਾਹੀ, ਜ਼ਿਲ੍ਹਾ ਖ਼ਜ਼ਾਨਚੀ ਊਧਮ ਸਿੰਘ ਜੋਧਪੁਰ, ਗੁਰਮੇਲ ਸਿੰਘ ਚੀਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ਹੜਤਾਲ ਕੱਲ੍ਹ ਤੋਂ <br/> ਅਗਲੀ ਖ਼ਬਰ ਪਿੰਡ ਪੱਖੋਕੇ ਵਿਖੇ ਮੁਹਤਬਰਾਂ ਦੀ ਹਾਜ਼ਰੀ ਵਿਚ ਮਾਮਲਾ ਨਿੱਬੜਿਆ <br/>
Ad Position 24