26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਤਿਲਕ ਰਾਮ ਤੀਸਰੀ ਵਾਰ ਬਣੇ ਆਰੀਆ ਸਮਾਜ ਬਰਨਾਲਾ ਦੇ ਸਰਬਸੰਮਤੀ ਨਾਲ ਪ੍ਰਧਾਨ

Ad Position 21
No active advertisement
ਅਜੀਤ ਡੈਸਕ 05-05-2026
ਬਰਨਾਲਾ, 4 ਮਈ (ਗੁਰਪ੍ਰੀਤ ਸਿੰਘ ਲਾਡੀ)-ਆਰੀਆ ਸਮਾਜ ਬਰਨਾਲਾ ਵਲੋਂ ਹਫ਼ਤਾਵਾਰੀ ਸਤਿਸੰਗ ਕਰਵਾਇਆ ਗਿਆ | ਇਸ ਤੋਂ ਤੁਰੰਤ ਬਾਅਦ ਆਰੀਆ ਸਭਾ ਮੈਂਬਰਾਂ ਦੀ ਹਾਜ਼ਰੀ ਵਿਚ ਸਾਲ 2026-27 ਲਈ ਸਾਲਾਨਾ ਚੋਣ ਪ੍ਰਕਿਰਿਆ ਗਾਇਤਰੀ ਮਹਾਂਮੰਤਰ ਦੇ ਜਾਪ ਨਾਲ ਸ਼ੁਰੂ ਕੀਤੀ ਗਈ | ਖ਼ਜ਼ਾਨਚੀ ਭਾਰਤ ਇੰਦੂ ਗੁਪਤਾ ਨੇ ਸਾਲ 2025-26 ਦਾ ਆਮਦਨ-ਖ਼ਰਚ ਦਾ ਵੇਰਵਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੇਵਾਮੁਕਤ ਪਿ੍ੰਸੀਪਲ ਰਾਜ ਮਹਿੰਦਰ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ | ਰਾਜ ਮਹਿੰਦਰ ਸ਼ਰਮਾ ਨੇ ਚੋਣ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਹਾਜ਼ਰ ਸਭਾ ਮੈਂਬਰਾਂ ਨੂੰ ਪ੍ਰਧਾਨਗੀ ਦੇ ਅਹੁਦੇ ਲਈ ਨਾਂ ਪੇਸ਼ ਕਰਨ ਦੀ ਬੇਨਤੀ ਕੀਤੀ | ਹਾਜ਼ਰ ਸਭਾ ਮੈਂਬਰਾਂ ਵਲੋਂ ਪ੍ਰਧਾਨਗੀ ਦੇ ਅਹੁਦੇ ਲਈ ਤਿਲਕ ਰਾਮ ਦਾ ਨਾਮ ਪੇਸ਼ ਕੀਤਾ ਗਿਆ | ਜਿਸ ਨੂੰ ਸਾਰੇ ਸਭਾ ਮੈਂਬਰਾਂ ਨੇ ਸਵੀਕਾਰ ਕਰ ਲਿਆ ਅਤੇ ਸਦਨ ਦੁਆਰਾ ਤਿਲਕ ਰਾਮ ਨੂੰ ਆਪਣੀ ਕਾਰਜਕਾਰਨੀ ਗਠਿਤ ਕਰਨ ਦਾ ਅਧਿਕਾਰ ਵੀ ਦੇ ਦਿੱਤਾ ਗਿਆ | ਇਸ ਤਰ੍ਹਾਂ ਤਿਲਕ ਰਾਮ ਤੀਸਰੀ ਵਾਰ ਸਰਬਸੰਮਤੀ ਨਾਲ ਆਰੀਆ ਸਮਾਜ ਦੇ ਪ੍ਰਧਾਨ ਚੁਣੇ ਗਏ | ਇਸ ਮੌਕੇ 'ਤੇ ਸੰਜੀਵ ਸ਼ੋਰੀ, ਕੇਵਲ ਜਿੰਦਲ, ਦੇਵਿੰਦਰ ਚੱਢਾ, ਰਾਜੇਸ਼ ਗਾਂਧੀ, ਚਰਨਜੀਤ ਸ਼ਰਮਾ, ਪਰਮਜੀਤ ਭਾਰਦਵਾਜ, ਸਤੀਸ਼ ਸਿੰਧਵਾਨੀ, ਰਾਜੀਵ ਬਰਨਾਲਾ, ਭਾਰਤ ਇੰਦੂ ਗੁਪਤਾ, ਰਾਮ ਚੰਦਰ ਆਰੀਆ, ਵਿਜੈ ਆਰੀਆ, ਰਾਮ ਕੁਮਾਰ ਸੋਬਤੀ, ਰਾਮ ਲਖਨ, ਪ੍ਰਦੀਪ ਗੋਇਲ, ਗੌਰਵ ਆਰੀਆ, ਪ੍ਰਦੀਪ ਸੀ.ਏ., ਕੁਲਦੀਪ ਜੋਸ਼ੀ, ਗਿਆਨ ਚੰਦ ਸ਼ੇਰਪੁਰ ਬਾਲੇ, ਬਸੰਤ ਗੋਇਲ, ਸ਼੍ਰੀਚੰਦ ਵਰਮਾ, ਪ੍ਰਹਿਲਾਦ ਮੇਨਨ, ਮੋਹਿਤ ਸ਼ਰਮਾ, ਦੇਵੇਂਦਰ ਆਰੀਆ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ 15 ਫ਼ੀਸਦੀ ਵਾਧੇ ਦਾ ਐਲਾਨ ਕਰ ਕੇ ਮਜ਼ਦੂਰ ਵਰਗ ਨਾਲ ਕੋਝਾ ਮਜ਼ਾਕ ਕੀਤਾ - ਬਵਨ ਸਿੰਘ ਖ਼ਿਆਲੀ <br/> ਅਗਲੀ ਖ਼ਬਰ ਵਿਧਾਇਕ ਕਾਲਾ ਢਿੱਲੋਂ ਵਲੋਂ ਕੱਲ੍ਹ ਤੋਂ ਸੈਂਕੜੇ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ ਬੈਠਣ ਦਾ ਐਲਾਨ
Ad Position 24