26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਫਾਇਰ ਸੇਫ਼ਟੀ ਵੀਕ (ਅੱਗ ਸੁਰੱਖਿਆ ਹਫ਼ਤਾ) ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 05-05-2026
ਤਪਾ ਮੰਡੀ, 4 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਿਵਲ ਸਰਜਨ ਡਾ: ਹਰੀਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਵਿਚ ਅੱਜ ਸਬ ਡਵੀਜ਼ਨਲ ਹਸਪਤਾਲ ਤਪਾ ਵਿਖੇ ਫਾਇਰ ਸੇਫ਼ਟੀ ਵੀਕ (ਅੱਗ ਸੁਰੱਖਿਆ ਹਫ਼ਤਾ) ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੰਵਲਜੀਤ ਸਿੰਘ ਬਾਜਵਾ ਵਲੋਂ ਹਸਪਤਾਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅੱਗ ਤੋਂ ਸੁਰੱਖਿਆ ਸਬੰਧੀ ਸਹੁੰ ਚੁਕਾਈ ਗਈ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ 4 ਮਈ ਤੋਂ 10 ਮਈ ਤੱਕ ਪੂਰੇ ਭਾਰਤ ਵਿਚ 'ਫਾਇਰ ਸੇਫ਼ਟੀ ਵੀਕ' ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਚੁਕਾਈ ਗਈ ਸਹੁੰ ਅੱਗ ਸਬੰਧੀ ਰੱਖਿਆ ਮਾਪਦੰਡਾਂ ਪ੍ਰਤੀ ਵਚਨਬੱਧਤਾ ਨੂੰ ਮਜ਼ਬੂਤ ਕਰੇਗੀ | ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਬਲਾਕ ਅਧੀਨ ਜਾਗਰੂਕਤਾ ਮੁਹਿੰਮ, ਮੋਕ ਡਰਿਲ ਅਤੇ ਫਾਇਰ ਸੇਫ਼ਟੀ ਪ੍ਰੋਟੋਕੋਲਾਂ ਦੇ ਪ੍ਰਸਾਰ ਸਮੇਤ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਇਹ ਸਾਰੇ ਉਪਾਅ ਸਿਹਤ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅੱਗ ਦੀ ਰੋਕਥਾਮ, ਐਮਰਜੈਂਸੀ ਪ੍ਰਤੀਕਿਰਿਆ ਅਤੇ ਅੱਗ ਲੱਗਣ ਮੌਕੇ ਜਾਂ ਬਾਅਦ 'ਚ ਇਮਾਰਤ ਖ਼ਾਲੀ ਕਰਨ ਦੀਆਂ ਪ੍ਰਕਿਰਿਆਵਾਂ ਬਾਰੇ ਸੰਵੇਦਨਸ਼ੀਲ ਬਣਾਉਣ ਦਾ ਟੀਚਾ ਰੱਖਦੇ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਇਰ ਸੇਫ਼ਟੀ ਦੇ ਨੋਡਲ ਅਫ਼ਸਰ ਡਾ: ਗੁਰਸਿਮਰਨਜੀਤ ਸਿੰਘ, ਡਾ: ਨਿਸ਼ਾਂਤ ਸੋਹਲ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਐਸ.ਆਈ. ਰਣਜੀਵ ਕੁਮਾਰ, ਜਰਨੈਲ ਸਿੰਘ, ਗਗਨਦੀਪ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਲਵਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਦਾ ਆਯੋਜਨ <br/> ਅਗਲੀ ਖ਼ਬਰ ਅਮਨਦੀਪ ਸਿੰਘ ਸਾਹੋਕੇ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦਾ ਜਨਰਲ ਸੈਕਟਰੀ ਕੀਤਾ ਨਿਯੁਕਤ <br/>
Ad Position 24