ਕਾਂਗਰਸੀ ਆਗੂਆਂ 'ਤੇ ਦਰਜ ਕੀਤੀ ਗਈ ਐਫ.ਆਈ.ਆਰ. ਰੱਦ ਕਰਵਾਉਣ ਲਈ ਵਿਧਾਇਕ ਕਾਲਾ ਢਿੱਲੋਂ ਸਾਥੀਆਂ ਸਮੇਤ ਭੁੱਖ ਹੜਤਾਲ 'ਤੇ ਬੈਠੇ <br/>
ਅਜੀਤ ਡੈਸਕ
07-05-2026
ਐਸ.ਪੀ. (ਡੀ.) ਵਲੋਂ ਐਸ.ਆਈ.ਟੀ. ਬਣਾ ਕੇ ਮਾਮਲਾ ਜਲਦ ਹੱਲ ਕੀਤੇ ਜਾਣ ਦੇ ਭਰੋਸੇ ਤੋਂ ਬਾਅਦ ਭੁੱਖ ਹੜਤਾਲ ਕੀਤੀ ਖ਼ਤਮ
ਕਾਂਗਰਸੀ ਆਗੂਆਂ ਵਲੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਵਾਲੀ ਜਗ੍ਹਾ 'ਤੇ ਪਹੁੰਚੇ ਐਸ.ਪੀ. (ਡੀ.) ਅਸ਼ੋਕ ਸ਼ਰਮਾ ਨੇ ਵਿਧਾਇਕ ਕਾਲਾ ਢਿੱਲੋਂ ਅਤੇ ਹੋਰ ਆਗੂਆਂ ਨੂੰ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਇਸ ਮਾਮਲੇ ਵਿਚ ਐਸ.ਆਈ.ਟੀ. ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਇਸ ਜਾਂਚ ਫਾਸਟ ਟਰੈਕ 'ਤੇ ਪਾ ਕੇ 4-5 ਦਿਨਾਂ ਵਿਚ ਰਿਜ਼ਲਟ ਦੇ ਦਿੱਤਾ ਜਾਵੇਗਾ | ਉਨ੍ਹਾਂ ਭਰੋਸਾ ਦਿੱਤਾ ਗਿਆ ਕਿ ਕੋਈ ਵੀ ਗ਼ਲਤ ਕੰਮ ਨਹੀਂ ਹੋਵੇਗਾ ਅਤੇ ਜੋ ਵੀ ਤੁਹਾਡੇ ਮਨ ਵਿਚ ਗੱਲ ਚੱਲ ਰਹੀ ਹੈ, ਉਸ 'ਤੇ ਖਰ੍ਹੇ ਉੱਤਰਾਂਗੇ | ਐਸ.ਪੀ. (ਡੀ.) ਦੇ ਭਰੋਸੇ ਤੋਂ ਬਾਅਦ ਵਿਧਾਇਕ ਕਾਲਾ ਢਿੱਲੋਂ ਵਲੋਂ ਆਗੂਆਂ ਤੇ ਵਰਕਰਾਂ ਨਾਲ ਸਲਾਹ ਮੁਸ਼ਵਰੇ ਤੋਂ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਗਈ |