ਮਲੇਰਕੋਟਲਾ, 12 ਮਈ (ਮੁਹੰਮਦ ਹਨੀਫ਼ ਥਿੰਦ)- ਜ਼ਿਲ੍ਹਾ ਫ਼ਾਜ਼ਿਲਕਾ ਤੋਂ ਬਦਲ ਕੇ ਆਏ ਮਲੇਰਕੋਟਲਾ ਦੇ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਅੱਜ ਟਰੈਫ਼ਿਕ ਅਤੇ ਪੀ.ਸੀ.ਆਰ. 'ਚ ਵੱਡਾ ਫੇਰਬਦਲ ਕਰਦਿਆਂ ਜ਼ਿਲ੍ਹੇ ਦੀ ਟਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਬ-ਇੰਸਪੈਕਟਰ ਹਰਭਜਨ ਸਿੰਘ ਨੂੰ ਬਤੌਰ ਇੰਚਾਰਜ-ਜ਼ਿਲ੍ਹਾ ਟਰੈਫ਼ਿਕ/ਪੀ.ਸੀ.ਆਰ. ਮਲੇਰਕੋਟਲਾ ਲਗਾਇਆ ਗਿਆ ਹੈ | ਨਵ-ਨਿਯੁਕਤ ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸਬ-ਇੰਸਪੈਕਟਰ ਹਰਭਜਨ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਟਰੈਫ਼ਿਕ ਦੇ ਲੱਗਦੇ ਵੱਡੇ-ਵੱਡੇ ਜਾਮਾਂ ਤੋਂ ਨਿਜਾਤ ਦਿਵਾਉਣ ਲਈ ਉਹ ਦਿਨ-ਰਾਤ ਸਿਰਤੋੜ ਮਿਹਨਤ ਕਰ ਕੇ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਹੋਰ ਵੀ ਵਧੀਆ ਉਪਰਾਲੇ ਕਰਨਗੇ |