ਲੌਂਗੋਵਾਲ, 12 ਮਈ (ਸ.ਸ.ਖੰਨਾ, ਵਿਨੋਦ) - ਪੰਜਾਬ ਤਾਈਕਵਾਂਡੋ ਐਸੋਸੀਏਸ਼ਨ ਵਲੋਂ ਗੁਰੂ ਨਾਨਕ ਵੀ.ਬੀ.ਟੀ. ਪੌਲੀਟੈਕਨਿਕ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਈਆਂ ਗਈਆਂ 29ਵੀਂਆਂ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ 'ਚ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ਵਿਦਿਆਰਥੀਆਂ ਅਤੇ ਫੈਕਲਟੀ ਦੇ ਬੱਚਿਆਂ ਨੇ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਸਲਾਈਟ ਨਾਮ ਰੌਸ਼ਨ ਕੀਤਾ ਹੈ | ਇਸ ਵੱਕਾਰੀ ਰਾਜ ਪੱਧਰੀ ਮੁਕਾਬਲਿਆਂ ਵਿਚ ਸਲਾਈਟ ਦੀ ਤਾਈਕਵਾਂਡੋ ਟੀਮ ਨੇ ਕੁੱਲ 10 ਸੋਨੇ ਦੇ, 5 ਚਾਂਦੀ ਅਤੇ 1 ਕਾਂਸੀ ਦੇ ਤਗਮਾ ਜਿੱਤ ਕੇ ਵੱਡੀ ਸਫਲਤਾ ਹਾਸਲ ਕੀਤੀ | ਵੱਖ-ਵੱਖ ਭਾਰ ਵਰਗਾਂ ਵਿਚ ਆਦਿਤਿਆ ਆਨੰਦ, ਬਿਪਾਂਸ਼ੂ ਕੁਮਾਰ, ਆਰੂਸ਼ੀ ਕੁਮਾਰੀ, ਅਥਰਵ ਸਕਸੈਨਾ, ਸ਼ਿਵਾਂਸ਼ ਸਿੰਘ, ਰਿਆਂਸ਼ ਕੁਮਾਰ, ਚਿਤਰਾਂਸ਼ ਬਾਮਨਾਵਤ, ਤਾਰੂ ਬਾਮਨਾਵਤ, ਹਰਸੀਰਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਸੋਨੇ ਦੇ ਤਗਮੇ ਹਾਸਲ ਕੀਤੇ ਹਨ | ਅਥਰਵ ਸਕਸੈਨਾ (ਦੂਜੀ ਕੈਟਾਗਰੀ ਵਿਚ), ਵਤਸਲ ਮੌਰਿਆ, ਹਿਮਾਂਸ਼ ਕੁਮਾਰ ਅਤੇ ਹਰਗੁਨੀਤ ਸਿੰਘ ਕੈਂਥ ਨੇ ਚਾਂਦੀ ਦੇ ਤਗਮੇ ਅਤੇ ਰੀਤਿਕ ਕੁਮਾਰ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਖੁਸ਼ੀ ਦੀ ਲਹਿਰ ਇਸ ਸ਼ਾਨਦਾਰ ਪ੍ਰਾਪਤੀ 'ਤੇ ਸਲਾਈਟ ਯੂਨੀਵਰਸਿਟੀ ਦੇ ਪ੍ਰਬੰਧਕਾਂ ਅਤੇ ਫੈਕਲਟੀ ਮੈਂਬਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ | ਜੇਤੂ ਖਿਡਾਰੀਆਂ ਨੂੰ ਟੂਰਨਾਮੈਂਟ ਦੇ ਅੰਤ ਵਿਚ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ |