15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਮੁੱਖ ਮੰਤਰੀ ਦੇ ਓ.ਐੱਸ.ਡੀ. ਸੁਖਵੀਰ ਸਿੰਘ ਵਲੋਂ ਯੂਨੀਵਰਸਿਟੀ ਕਾਲਜ ਦਾ ਦੌਰਾ <br/>

Ad Position 21
No active advertisement
ਅਜੀਤ ਡੈਸਕ 13-05-2026
ਧੂਰੀ, 12 ਮਈ (ਲਖਵੀਰ ਸਿੰਘ ਧਾਂਦਰਾ) - ਯੂਨੀਵਰਸਿਟੀ ਕਾਲਜ ਬੇਨੜਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਕਿਹਾ ਕਿ ਮਾਨ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਹਮੇਸ਼ਾ ਤਰਜੀਹ ਦਿੰਦੀ ਹੈ | ਇਸ ਲਈ ਕਾਲਜ ਵਿਖੇ ਵਿਦਿਆਰਥੀਆਂ ਲਈ ਸਮਾਰਟ ਕਲਾਸ ਕਮਰੇ, ਆਧੁਨਿਕ ਕੰਪਿਊਟਰ ਲੈਬ, ਸੁਰੱਖਿਆ ਲਈ ਕੈਮਰੇ ਲਗਵਾਏ ਅਤੇ ਆਡੀਟੋਰੀਅਮ ਉਸਾਰੀ ਅਧੀਨ ਹੈ | ਕਾਲਜ ਪਿ੍ੰਸੀਪਲ ਡਾ. ਹਰਵਿੰਦਰ ਸਿੰਘ ਮੰਡ ਨੇ ਦੱਸਿਆ ਕਿ ਇਸ ਕਾਲਜ ਦਾ ਉਦੇਸ਼ ਯੂਨੀਵਰਸਿਟੀ ਪੱਧਰ ਦੀ ਮਿਆਰੀ ਸਿੱਖਿਆ ਇਲਾਕੇ ਵਿਚ ਮੁਹੱਈਆ ਕਰਵਾਉਣਾ ਹੈ | ਉੱਚ ਯੋਗਤਾ ਅਤੇ ਤਜਰਬੇਕਾਰ ਅਧਿਆਪਕ ਕਾਲਜ ਵਿਖੇ ਚਲਦੇ ਬੀ.ਏ., ਬੀ.ਕਾਮ., ਬੀ.ਐੱਸ-ਸੀ ਮੈਡੀਕਲ ਤੇ ਨਾਨ ਮੈਡੀਕਲ, ਬੀ.ਸੀ.ਏ., ਐਮ.ਏ. ਪੰਜਾਬੀ, ਐਮ.ਏ. ਇਤਿਹਾਸ, ਐਮ.ਕਾਮ., ਪੀ.ਜੀ.ਡੀ.ਸੀ.ਏ. ਕੋਰਸਾਂ ਨੂੰ ਪੜ੍ਹਾ ਰਹੇ ਹਨ | ਅਧਿਆਪਕਾਂ ਦੀ ਯੋਗਤਾ ਕਰਕੇ ਹੀ ਕਾਲਜ ਨਵੇਂ ਸੈਸ਼ਨ ਤੋਂ ਬੀ.ਬੀ.ਏ. ਦਾ ਨਵਾਂ ਕੋਰਸ ਸ਼ੁਰੂ ਕਰ ਰਿਹਾ ਹੈ | ਕਾਲਜ ਨੂੰ ਇਲਾਕੇ ਦਾ ਮਾਡਲ ਕਾਲਜ ਬਣਾਉਣ ਲਈ ਉਨ੍ਹਾਂ ਨੇ ਸਰਕਾਰ ਦਾ ਧੰਨਵਾਦ ਕੀਤਾ | ਓ.ਐਸ.ਡੀ. ਸੁਖਵੀਰ ਸਿੰਘ ਨੇ ਨਵੇਂ ਸੈਸ਼ਨ ਦਾ ਪ੍ਰਾਸਪੈਕਟਸ ਕਾਲਜ ਪਿ੍ੰਸੀਪਲ ਤੇ ਸਟਾਫ਼ ਨਾਲ ਮਿਲ ਕੇ ਜਾਰੀ ਕੀਤਾ | ਇਸ ਮੌਕੇ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਬਿੰਨੂ ਢਿੱਲੋਂ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਆਂਗਣਵਾੜੀ ਮੁਲਾਜ਼ਮਾਂ ਨੇ ਸੀ.ਡੀ.ਪੀ.ਓ. ਦਫ਼ਤਰ ਬਾਹਰ ਕੀਤਾ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਕਰੋੜਾਂ ਰੁਪਏ ਦੇ ਹੋਣ ਵਾਲੇ ਕੰਮਾਂ 'ਚ ਦੇਰੀ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਵਫ਼ਦ ਡੀ.ਸੀ. ਨੂੰ ਮਿਲਿਆ <br/>
Ad Position 24