ਸੰਗਰੂਰ, 12 ਮਈ (ਅਮਨਦੀਪ ਸਿੰਘ ਬਿੱਟਾ) - ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਵਲੋਂ ਸੀ.ਡੀ.ਪੀ.ਓ. ਦਫ਼ਤਰ ਵਿਖੇ ਸਰਬਜੀਤ ਕੌਰ ਦੇ ਪ੍ਰਧਾਨਗੀ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ | ਪਿਛਲੇ ਦਿਨਾਂ ਤੋਂ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਸਕੀਮ ਚੱਲ ਰਹੀ ਹੈ ਜਿਸ ਦੇ ਤਹਿਤ ਆਂਗਣਵਾੜੀ ਵਰਕਰਾਂ ਨੇ ਲਾਭਪਾਤਰੀਆਂ ਦੇ ਫਾਰਮ ਭਰਨੇ ਹਨ | ਸੰਗਰੂਰ 'ਚ ਵੀ 15 ਮਈ ਨੂੰ ਇਹ ਫਾਰਮ ਭਰਨੇ ਸ਼ੁਰੂ ਹੋਣ ਜਾ ਰਹੇ ਹਨ ਅਤੇ ਆਂਗਣਵਾੜੀ ਵਰਕਰਾਂ ਦੀ ਉਨ੍ਹਾਂ ਦੇ ਵਿੱਚ ਡਿਊਟੀ ਲੱਗੀ ਹੋਈ ਹੈ, ਉਸ ਤੋਂ ਬਾਅਦ ਮਰਦਮ ਸਮਾਰੀ ਦਾ ਕੰਮ ਸ਼ੁਰੂ ਹੋ ਰਿਹਾ ਹੈ | ਉਸਦੇ ਵਿੱਚ ਵੀ ਆਂਗਣਵਾੜੀ ਵਰਕਰਾਂ ਦੀ ਡਿਊਟੀ ਲੱਗੀ ਹੋਈ ਹੈ | ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਦੂਰ ਦੂਰ ਦਾ ਏਰੀਆ ਦਿੱਤਾ ਹੋਇਆ ਸੀ ਅਤੇ ਬਹੁਤ ਸਾਰੀਆਂ ਹੈਂਡੀਕੈਪਡ ਵਰਕਰਾਂ ਦੀ ਡਿਊਟੀ ਮਰਦਮ ਸਵਾਰੀ ਵਿੱਚ ਲੱਗੀ ਹੋਈ ਸੀ ਜਿਸ ਕਾਰਨ ਏ.ਡੀ.ਸੀ. ਤੋਂ ਐਪਲੀਕੇਸ਼ਨ ਦੇ ਕੇ ਉਹ ਡਿਊਟੀਆਂ ਕਟਵਾਈਆਂ ਗਈਆਂ ਸਨ ਅਤੇ ਆਪਣੇ ਏਰੀਏ ਦੇ ਵਿੱਚ ਡਿਊਟੀ ਲਗਵਾਉਣ ਵਾਸਤੇ ਕੱਲ੍ਹ 11 ਮਈ ਨੂੰ ਏ.ਡੀ.ਸੀ. ਨੂੰ ਮੰਗ ਪੱਤਰ ਦਿੱਤਾ ਗਿਆ ਤਾਂ ਕਿ ਆਂਗਣਵਾੜੀ ਵਰਕਰਾਂ ਦਾ ਉਨ੍ਹਾਂ ਦੇ ਏਰੀਏ ਦੇ ਵਿੱਚ ਡਿਊਟੀ ਲਾਈ ਜਾਵੇ ਤਾਂ ਕਿ ਮਰਦਮਸ਼ੁਮਾਰੀ ਦਾ ਕੰਮ ਅਤੇ ਮਾਵਾਂ ਧੀਆਂ ਸਤਿਕਾਰਯੋਗਨਾ ਦੇ ਫਾਰਮ ਭਰਨ ਦਾ ਕੰਮ ਨਿਰਵਿਘਨ ਹੋ ਸਕੇ | ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਸੀ.ਡੀ.ਪੀ.ਓ. ਸਾਹਿਬ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਨੋਟਿਸ ਕੱਢੇ ਗਏ ਅਤੇ ਮਾਫ਼ੀ ਮੰਗਣ ਲਈ ਕਿਹਾ ਗਿਆ ਵਰਕਰਾਂ ਦਫ਼ਤਰ ਗਈਆਂ ਅਤੇ ਉਨ੍ਹਾਂ ਨੇ ਲਿਖਤੀ ਲਿਖ ਕੇ ਵੀ ਦਿੱਤਾ ਕਿ ਉਹ ਏ.ਡੀ.ਸੀ. ਦਫ਼ਤਰ ਗਏ ਸੀ ਇਸ ਕਾਰਨ ਉਨ੍ਹਾਂ ਨੇ ਉਹ ਨੋਟਿਸ ਸਵੀਕਾਰ ਨਹੀਂ ਕੀਤਾ | ਇਸ ਦੇ ਰੋਸ ਵਜੋਂ ਅੱਜ ਸੀ.ਡੀ.ਪੀ.ਓ. ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਨੇ ਆ ਕੇ ਉਥੇ ਮਾਮਲਾ ਨਿਪਟਾਇਆ ਅਤੇ ਜੋ ਨੋਟਿਸ ਦਿੱਤਾ ਗਿਆ ਸੀ ਉਸ ਨੂੰ ਵਾਪਸ ਕੀਤਾ ਗਿਆ | ਇਸ ਮੌਕੇ ਹਾਜ਼ਰ ਸਾਥੀ ਰੇਨੂ ਬਾਲਾ, ਮਨਦੀਪ ਸ਼ਰਮਾ, ਪ੍ਰੋਮਿਲਾ ਵਰਮਾ, ਸਿਮਰਨਜੀਤ ਕੌਰ, ਕਮਲਜੀਤ ਕੌਰ, ਰਾਜ ਰਾਣੀ, ਭਜਨ ਕੌਰ, ਹਰਮੇਲ ਕੌਰ, ਸਿਮਰਨਜੀਤ, ਪਰਵੀਨ ਰਾਣੀ, ਬਲਵਿੰਦਰ ਕੌਰ, ਸੁਮਨਜੀਤ ਕੌਰ, ਪ੍ਰਭਜੋਤ ਕੌਰ ਆਦਿ ਸਾਥੀ ਸ਼ਾਮਿਲ ਹੋਏ |