ਸ਼ਹਿਣਾ, 16 ਮਈ (ਸੁਰੇਸ਼ ਗੋਗੀ)-ਬਲਾਕ ਸੰਮਤੀ ਸ਼ਹਿਣਾ ਦੇ ਨਵ-ਨਿਯੁਕਤ ਚੇਅਰਪਰਸਨ ਪਵਨਦੀਪ ਕੌਰ ਪਤਨੀ ਠੇਕੇਦਾਰ ਅਵਤਾਰ ਸਿੰਘ ਫ਼ਤਿਹਗੜ੍ਹ ਛੰਨਾ ਅਤੇ ਵਾਇਸ ਚੇਅਰਮੈਨ ਬਾਦਲ ਸਿੰਘ ਦਰਾਜ ਦਾ ਅੱਜ ਬਲਾਕ ਦਫ਼ਤਰ ਸ਼ਹਿਣਾ ਵਿਖੇ ਤਾਜਪੋਸ਼ੀ ਸਮਾਗਮ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ, ਉਹ ਚਾਰ ਸਾਲਾਂ ਵਿਚ ਪੂਰੇ ਕੀਤੇ ਗਏ ਹਨ | ਜਿਸ ਸਦਕਾ ਵਿਰੋਧੀ ਪਾਰਟੀਆਂ ਕੋਲ ਸਰਕਾਰ 'ਤੇ ਦੋਸ਼ ਲਾਉਣ ਕੋਈ ਮੌਕਾ ਨਹੀਂ | ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ, ਕਿ ਹਾੜ ੍ਹੀ ਦੀ ਵਾਢੀ ਉਪਰੰਤ ਖੇਤਾਂ ਨੂੰ ਬਿਜਲੀ ਸਪਲਾਈ ਤੇ ਨਹਿਰੀ ਪਾਣੀ ਲਗਾਤਾਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਖੇਤਰ 'ਚ ਪਾਰਟੀ ਨੇ ਤਰੱਕੀ ਕੀਤੀ ਹੈ ਅਤੇ ਪੰਜਾਬ ਨੂੰ ਖ਼ੁਸ਼ਹਾਲ ਬਣਾਉਣ ਲਈ ਯਤਨ ਕੀਤੇ ਹਨ | ਲਾਭ ਸਿੰਘ ਉਗੋਕੇ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਪਿੰਡਾਂ ਦੇ ਵਿਕਾਸ ਲਈ ਅਹਿਮ ਫ਼ੈਸਲੇ ਲੈਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਬਲਾਕ ਸੰਮਤੀ ਦੇ ਚੇਅਰਮੈਨ ਤੇ ਵਾਇਸ ਚੇਅਰਮੈਨ ਵੀ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਜਾਰੀ ਕਰ ਸਕਣਗੇ | ਇਸ ਸਮੇਂ ਕੁਲਵੰਤ ਸਿੰਘ ਪੰਡੋਰੀ ਹਲਕਾ ਵਿਧਾਇਕ ਮਹਿਲ ਕਲਾਂ ਨੇ ਕਿਹਾ ਕਿ ਸਰਕਾਰ ਸ਼ਹਿਰਾਂ ਵਿਚ ਹੋਣ ਜਾ ਰਹੀਆਂ ਨਗਰ ਕੌਂਸਲ ਤੇ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਵੀ ਜਿੱਤ ਦੇ ਝੰਡੇ ਗੱਡੇਗੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਹਿਮ ਕਾਰਜਾਂ ਲਈ ਗ੍ਰਾਂਟ ਜਾਰੀ ਕੀਤੀ ਗਈ | ਇਸ ਸਮੇਂ ਜਗਰਾਜ ਸਿੰਘ ਬੀ.ਡੀ.ਪੀ.ਓ, ਅੰਮਿ੍ਤ ਸਿੰਘ ਢਿੱਲਵਾਂ ਚੇਅਰਮੈਨ, ਤਰਸੇਮ ਸਿੰਘ ਕਾਹਨੇਕੇ ਚੇਅਰਮੈਨ, ਅਵਤਾਰ ਸਿੰਘ ਪੰਚਾਇਤ ਅਫ਼ਸਰ, ਬਲਜੀਤ ਸਿੰਘ ਪ੍ਰਧਾਨ ਪੰਚਾਇਤ ਯੂਨੀਅਨ, ਸਰਪੰਚ ਨਾਜਮ ਸਿੰਘ ਫ਼ੌਜੀ, ਜਸਵਿੰਦਰ ਸਿੰਘ ਸਰਪੰਚ ਧੌਲਾ, ਹਰਚਰਨ ਸਿੰਘ ਮਾਨ ਸਟੇਟ ਕਮੇਟੀ ਮੈਂਬਰ, ਸਰਪੰਚ ਰਾਮ ਸਿੰਘ ਦਿਉਲ, ਮਲਕੀਤ ਸਿੰਘ ਸਰਪੰਚ ਮੌੜ ਨਾਭਾ, ਗੁਰਪ੍ਰੀਤ ਸਿੰਘ ਮੌੜ, ਹਰਨੇਕ ਸਿੰਘ ਸੈਕਟਰੀ, ਪਰਵਿੰਦਰ ਸਿੰਘ ਚੀਮਾ, ਜਰਨੈਲ ਸਿੰਘ ਚੀਮਾ, ਨਵੀਂ ਸਿੰਘ ਚੀਮਾ, ਜਸਦੀਪ ਸਿੰਘ ਚੰੂਘਾ, ਮਨਜੀਤ ਕੌਰ ਸੰਮਤੀ ਮੈਂਬਰ ਮੌੜ ਨਾਭਾ, ਹਰਜੀਤ ਸਿੰਘ ਖਹਿਰਾ ਉਗੋਕੇ, ਸਰਪੰਚ ਬਲਜਿੰਦਰ ਸਿੰਘ ਸੁਖਪੁਰਾ, ਅੰਗਰੇਜ਼ ਸਿੰਘ ਸਰਪੰਚ ਨਾਨਕਪੁਰਾ, ਗੁਰਜਿੰਦਰ ਸਿੰਘ ਸਰਪੰਚ ਪੱਖੋ ਕੈਂਚੀਆਂ, ਗਗਨਦੀਪ ਕੌਰ ਸੰਮਤੀ ਮੈਂਬਰ, ਜਤਿੰਦਰ ਸਿੰਘ ਖਹਿਰਾ ਸਾਬਕਾ ਸਰਪੰਚ, ਸੁਖਚੈਨ ਸਿੰਘ ਫ਼ੌਜੀ ਆਦਿ ਵੀ ਹਾਜ਼ਰ ਸਨ |