14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਵਾਈ.ਐਸ. ਪਬਲਿਕ ਸਕੂਲ ਵਿਖੇ 'ਮੀਟ ਦ ਰਾਈਟਰ' ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 17-05-2026
ਬਰਨਾਲਾ, 16 ਮਈ (ਅਸ਼ੋਕ ਭਾਰਤੀ)-ਵਾਈ.ਐਸ. ਪਬਲਿਕ ਸਕੂਲ ਹੰਡਿਆਇਆ ਵਿਖੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਦੇ ਉਦੇਸ਼ ਨਾਲ 'ਮੀਟ ਦ ਰਾਈਟਰ' ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪਿ੍ੰਸੀਪਲ ਮੋਹਿਤ ਜਿੰਦਲ ਨੇ 9ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੇ ਪ੍ਰਸਿੱਧ ਕਵੀ ਰਾਬਰਟ ਫਰੌਸਟ ਦੀ ਸਾਹਿਤਕ ਦੁਨੀਆ ਨਾਲ ਜਾਣ-ਪਛਾਣ ਕਰਵਾਈ, ਜਦਕਿ ਕਲਾਸ 6ਵੀਂ-8ਵੀਂ ਦੇ ਵਿਦਿਆਰਥੀਆਂ ਨੇ ਮਹਾਨ ਲੇਖਕ ਮੁਨਸ਼ੀ ਪ੍ਰੇਮਚੰਦ ਦੇ ਜੀਵਨ ਅਤੇ ਰਚਨਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ | ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਲਿਖਤਾਂ ਦੇ ਪਿੱਛੇ ਲੁਕੇ ਮਹਾਨ ਵਿਅਕਤਿਤਵਾਂ ਨਾਲ ਜੋੜ ਕੇ ਸਾਹਿਤ ਨੂੰ ਜੀਵੰਤ ਬਣਾਉਣਾ ਸੀ | ਵਿਦਿਆਰਥੀਆਂ ਨੇ ਲੇਖਕਾਂ ਦੀ ਜੀਵਨੀ, ਜੀਵਨ ਯਾਤਰਾ, ਸੰਘਰਸ਼ ਅਤੇ ਉਪਲਬਧੀਆਂ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਿਆ | ਸਮਾਗਮ ਦੌਰਾਨ ਵਿਦਿਆਰਥੀਆਂ ਨੇ ਅਧਿਆਪਕਾਂ ਨਾਲ ਸਵਾਲ ਜਵਾਬ ਵੀ ਕੀਤੇ | ਸੰਸਥਾ ਦੇ ਦਰਜਨਾਂ ਵਿਦਿਆਰਥੀਆਂ ਵਲੋਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਆਪਣੀਆਂ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ ਹਨ | ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਡੇਂਗੂ ਦਿਵਸ ਮੌਕੇ ਸਿਹਤ ਬਲਾਕ ਮਹਿਲ ਕਲਾਂ ਵਿਖੇ ਲਗਾਏ ਗਏ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਚੇਅਰਪਰਸਨ ਪਵਨਦੀਪ ਕੌਰ ਛੰਨਾ ਅਤੇ ਵਾਇਸ ਚੇਅਰਮੈਨ ਬਾਦਲ ਸਿੰਘ ਨੇ ਅਹੁਦੇ ਸੰਭਾਲੇ <br/>
Ad Position 24