23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਢਾਬੇ 'ਚ ਵਿਅਕਤੀ 'ਤੇ ਕਾਤਲਾਨਾ ਹਮਲਾ ਕਰਨ ਵਾਲੇ ਤਿੰਨ ਨਾਮਜ਼ਦ, ਦੋ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 22-05-2026
ਬਰਨਾਲਾ, 21 ਮਈ (ਰਾਜ ਪਨੇਸਰ)-ਬੀਤੇ ਦਿਨੀਂ ਧਨੌਲਾ ਦੇ ਮਸ਼ਹੂਰ ਢਾਬੇ 'ਚ ਇਕ ਧਿਰ ਵਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਦੂਜੀ ਧਿਰ 'ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਅਤੇ ਗੱਡੀ ਭੰਨ੍ਹਣ ਸਬੰਧੀ ਥਾਣਾ ਧਨੌਲਾ ਵਲੋਂ ਤਿੰਨ ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਲੰਘੀ 17 ਮਈ 2026 ਨੂੰ ਧਨੌਲਾ ਦੇ ਮਸ਼ਹੂਰ ਢਾਬੇ ਵਿਚ ਮੱੁਦਈ ਗੁਰਪਾਲ ਸਿੰਘ ਵਾਸੀ ਕਾਲੇਕੇ ਆਪਣੇ ਸਾਥੀਆਂ ਸਮੇਤ ਖਾਣਾ ਖਾ ਰਿਹਾ ਸੀ ਤਾਂ ਇਕ ਧਿਰ ਦੇ ਕਈ ਵਿਅਕਤੀ ਮਾਰੂ ਹਥਿਆਰਾਂ ਨਾਲ ਲੈਸ ਸਨ | ਜਿਨ੍ਹਾਂ ਦੀ ਮੱੁਦਈ ਨਾਲ ਤਕਰਾਰ ਹੋ ਗਈ | ਮੱੁਦਈ 'ਤੇ ਦੂਜੀ ਧਿਰ ਨੇ ਕਾਤਲਾਨਾ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ | ਜਿਸ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ | ਇਸ ਮਾਮਲੇ 'ਚ ਪੁਲਿਸ ਵਲੋਂ ਮਨਪ੍ਰੀਤ ਸਿੰਘ ਫੋਰਡ ਵਾਸੀ ਲੋਹਾਖੇੜਾ, ਰਜਿੰਦਰ ਸਿੰਘ ਵਿੱਕੀ ਵਾਸੀ ਲੌਂਗੋਵਾਲ, ਸੁਖਵਿੰਦਰ ਸਿੰਘ ਵਾਸੀ ਹਰੀਗੜ੍ਹ ਨੂੰ ਨਾਮਜ਼ਦ ਕਰ ਕੇ ਰਜਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਨੂੰ ਗਿ੍ਫ਼ਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਉਗਰਾਹਾਂ ਵਲੋਂ ਥਾਣਾ ਠੁੱਲੀਵਾਲ ਮੂਹਰੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਧਨੌਲਾ ਤੋਂ ਇਕ ਵਿਅਕਤੀ ਤੋਂ ਡੇਢ ਲੱਖ ਰੁਪਏ ਨਕਦੀ ਲੱੁਟਣ ਵਾਲੇ 4 ਜਣੇ ਕਾਬੂ
Ad Position 24