ਬਰਨਾਲਾ, 21 ਮਈ (ਗੁਰਪ੍ਰੀਤ ਸਿੰਘ ਲਾਡੀ)- ਨਗਰ ਨਿਗਮ ਬਰਨਾਲਾ ਦੇ ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਬੀਬੀ ਹਰਵਿੰਦਰ ਰਾਣੀ (ਪਤਨੀ ਸ੍ਰੀ ਰਾਜਿੰਦਰ ਪਾਲ ਬੱਗੜ) ਦੇ ਚੋਣ ਦਫ਼ਤਰ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਬੋਰਡ ਬਰਨਾਲਾ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਵਲੋਂ ਕੀਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਸ: ਬਾਠ ਨੇ ਕਿਹਾ ਕਿ ਬੱਗੜ ਪਰਿਵਾਰ ਬਹੁਤ ਹੀ ਸ਼ਰੀਫ਼ ਪਰਿਵਾਰ ਹੈ | ਭਾਵੇਂਕਿ ਇਸ ਪਰਿਵਾਰ ਦਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਪਰ ਸੀ ਪਰ ਵਾਰਡ ਵਾਸੀਆਂ ਦੇ ਕਹਿਣ 'ਤੇ ਹੀ ਇਸ ਪਰਿਵਾਰ ਵਲੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਲਈ ਸਾਰੇ ਵਾਸੀਆਂ ਦਾ ਫ਼ਰਜ਼ ਬਣਦਾ ਹੈ ਕਿ ਹੁਣ ਬੀਬੀ ਹਰਵਿੰਦਰ ਰਾਣੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ | ਇਸ ਮੌਕੇ ਰਾਜਪਾਲ ਸਿੰਘ, ਰਣਜੀਤ ਸਿੰਘ ਗਿੱਲ, ਤੇਜ ਰਾਮ, ਡਾ. ਸੁਖਦੇਵ ਸਿੰਘ, ਹਰਵਿੰਦਰ ਪਿੰਟੂ ਭੱਠਲ, ਕ੍ਰਿਸ਼ਨ ਕੁਮਾਰ, ਮਨਜੀਤ ਪਾਲ ਸਿੰਘ, ਚਰਨਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ, ਜਗਸੀਰ ਸਿੰਘ, ਬੇਅੰਤ ਸਿੰਘ, ਜਗਮੋਹਨ ਸਿੰਘ ਸਮੇਤ ਵੱਡੀ ਗਿਣਤੀ 'ਚ ਵਾਰਡ ਵਾਸੀ ਹਾਜ਼ਰ ਸਨ |