ਤਪਾ ਮੰਡੀ, 23 ਮਈ (ਪ੍ਰਵੀਨ ਗਰਗ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਹੁਣ ਉਮੀਦਵਾਰਾਂ ਕੋਲ ਚੋਣ ਪ੍ਰਚਾਰ ਕਰਨ ਲਈ ਐਤਵਾਰ 5 ਵਜੇ ਤੱਕ ਦਾ ਸਮਾਂ ਬਾਕੀ ਹੈ, ਜਿਸ ਦੇ ਚਲਦਿਆਂ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਵੀ ਉਮੀਦਵਾਰਾਂ ਨੇ ਆਪਣਾ ਚੋਣ ਪ੍ਰਚਾਰ ਭਖਾ ਰੱਖਿਆ ਹੈ, ਜਿਸ ਦਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਇਸੇ ਲੜੀ ਤਹਿਤ ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਦੇ ਹੱਕ 'ਚ ਉਨ੍ਹਾਂ ਦੇ ਬੇਟਿਆਂ ਅੰਕਿਤ ਸਿੰਗਲਾ ਅਤੇ ਅਤੁਲ ਸਿੰਗਲਾ ਵਲੋਂ ਆਪਣੇ ਸਮਰਥਕਾਂ ਸਮੇਤ ਦਿਨ-ਰਾਤ ਇਕ ਕਰ ਕੇ ਰੱਖਿਆ ਹੋਇਆ ਹੈ | ਬੇਟਿਆਂ ਦੀ ਇਸ ਮਿਹਨਤ ਦੇ ਚੱਲਦਿਆਂ ਮਾਤਾ ਸੁਨੀਤਾ ਰਾਣੀ ਦੀ ਜਿੱਤ ਯਕੀਨੀ ਦੱਸੀ ਜਾ ਰਹੀ ਹੈ | ਗੱਲਬਾਤ ਦੌਰਾਨ ਮਾਤਾ ਸੁਨੀਤਾ ਰਾਣੀ ਨੇ ਕਿਹਾ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ ਤੇ ਖਰਾ ਉੱਤਰਨਗੇ ਅਤੇ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦੇਣਗੇ |