02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਰਾਏਸਰ ਵਿਖੇ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਨੇ ਪੀੜਤ ਨੂੰ ਦੋ ਲੱਖ ਰੁਪਏ ਦੀ ਸਹਾਇਤਾ ਬੀਮਾ ਰਾਸ਼ੀ ਸੌਂਪੀ <br/>

Ad Position 21
No active advertisement
ਅਜੀਤ ਡੈਸਕ 24-05-2026
ਮਹਿਲ ਕਲਾਂ, 23 ਮਈ (ਅਵਤਾਰ ਸਿੰਘ ਅਣਖੀ)-ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਪਿੰਡ ਰਾਏਸਰ ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ ਰਾਏਸਰ ਵਲੋਂ ਵਿਜੇ ਕੁਮਾਰ ਪਿੰਡ ਰਾਏਸਰ ਪਟਿਆਲਾ ਨੂੰ ਉਨ੍ਹਾਂ ਦੇ ਪੁੱਤਰ ਹਰਦੀਪ ਕੁਮਾਰ ਦੀ ਐਕਸੀਡੈਂਟ 'ਚ ਹੋਈ ਮੌਤ ਤੋਂ ਬਾਅਦ ਉਨ੍ਹਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ | ਇਸ ਮੌਕੇ ਕੈਸ਼ੀਅਰ ਜਗਦੀਪ ਸਿੰਘ ਨੇ ਦੱਸਿਆ ਕਿ ਅਸੀਂ ਪਹਿਲਾਂ ਵੀ ਇਸ ਯੋਜਨਾ ਦੇ ਅਧੀਨ ਕਈ ਪਰਿਵਾਰਾਂ ਨੂੰ 2 ਲੱਖ ਦਾ ਕਲੇਮ ਦਿਵਾਇਆ ਹੈ | ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਰਿਵਾਰ ਆਪਣਾ ਬੀਮਾ ਕਰਵਾ ਕੇ ਰੱਖਣ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਾਅਦ ਪਰਿਵਾਰ ਨੂੰ ਆਰਥਿਕ ਸਹਾਇਤਾ ਮਿਲ ਸਕੇ | ਮੌਕੇ ਮੈਨੇਜਰ ਹਰਜਿੰਦਰ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਜਗਸੀਰ ਸਿੰਘ ਸੀ. ਐਸ. ਪੀ. ਵਕੀਲ ਸਿੰਘ, ਸੀ.ਐਸ.ਪੀ. ਸਿਮਰਨਜੀਤ ਸਿੰਘ ਰੱਖੜਾ, ਐਫ਼. ਓ. ਐਸ. ਹਰਪ੍ਰੀਤ ਸਿੰਘ, ਫ਼ੌਜੀ ਹਰਜਿੰਦਰ ਸਿੰਘ, ਬੱਗਾ ਸਿੰਘ ਤੇ ਗਗਨਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੀ. ਟੀ. ਐੱਫ. ਬਰਨਾਲਾ ਦਾ ਵਫ਼ਦ ਏ. ਡੀ. ਸੀ. (ਜ) ਨੂੰ ਮਿਲਿਆ <br/> ਅਗਲੀ ਖ਼ਬਰ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦਾ ਵਫ਼ਦ ਡੀ. ਸੀ. ਨੂੰ ਮਿਲਿਆ <br/>
Ad Position 24
No active advertisement