18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਤਪਾ ਦੇ ਵਾਰਡ ਨੰ: 5 'ਚ ਸਰਸਵਤੀ ਦੇਵੀ ਅਤੇ ਡਾ: ਸੋਨਿਕਾ ਬਾਂਸਲ 'ਚ ਫਸਵੀਂ ਟੱਕਰ <br/>

Ad Position 21
No active advertisement
ਅਜੀਤ ਡੈਸਕ 25-05-2026
ਤਪਾ ਮੰਡੀ, 24 ਮਈ (ਪ੍ਰਵੀਨ ਗਰਗ)-ਇਲਾਕੇ ਦਾ ਵਾਰਡ ਨੰਬਰ 5 ਚਰਚਿਤ ਵਾਰਡ ਬਣ ਗਿਆ ਹੈ, ਜਿਸ 'ਤੇ ਸਮੁੱਚੇ ਸ਼ਹਿਰੀਆਂ ਦੀਆਂ ਵਿਸ਼ੇਸ਼ ਨਜ਼ਰਾਂ ਲੱਗੀਆਂ ਹੋਈਆਂ ਹਨ | ਇਸ ਵਾਰਡ 'ਚ ਕੁੱਲ 1135 ਵੋਟਾਂ ਹਨ, ਜਿਨ੍ਹਾਂ 'ਚ ਪੁਰਸ਼ 600 ਅਤੇ ਅÏਰਤ ਵੋਟਰ 535 ਹਨ | ਇੱਥੇ ਇੱਕ ਪਾਸੇ ਇਲਾਕੇ ਦਾ ਧਨਾਢ ਗੁਪਤਾ ਪਰਿਵਾਰ ਦੀ ਮਾਤਾ ਸਰਸਵਤੀ ਦੇਵੀ ਅਤੇ ਦੂਜੇ ਪਾਸੇ ਡਾਕਟਰ ਬਾਂਸਲ ਬਰਨਾਲੇ ਵਾਲੇ ਦੇ ਨਾਂਅ ਨਾਲ ਮਸ਼ਹੂਰ ਹਨ, ਜੋ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨਗੀ ਕਰ ਚੁੱਕੇ ਹਨ ਦੀ ਸਖ਼ਤ ਟੱਕਰ ਬਣੀ ਹੋਈ ਹੈ | ਇਹ ਉਮੀਦਵਾਰ ਸਮਾਜ ਸੇਵੀ ਸੰਜੂ ਗੁਪਤਾ ਦੀ ਮਾਤਾ ਸਰਸਵਤੀ ਦੇਵੀ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਡਾ: ਸੋਨਿਕਾ ਬਾਂਸਲ ਪਤਨੀ ਡਾਕਟਰ ਬਾਲ ਚੰਦ ਬਾਂਸਲ ਹਨ | ਦੋਵਾਂ ਹੀ ਪਰਿਵਾਰਾਂ ਦਾ ਸ਼ਹਿਰ 'ਚ ਚੰਗਾ ਨਾਂਅ ਹੈ ਅਤੇ ਨਾਮੀ ਕਾਰੋਬਾਰੀ ਹਨ | ਸ਼ੁਰੂ ਤੋਂ ਹੀ ਗੁਪਤਾ ਪਰਿਵਾਰ ਦਾ ਸੁਭਾਅ ਨਿਮਰ ਰਿਹਾ ਹੈ, ਜਿਸ ਦੇ ਚੱਲਦਿਆਂ ਉਹ ਸ਼ਹਿਰ ਵਿਚ ਆਪਣਾ ਕਾਫੀ ਅਸਰ ਰਸੂਖ਼ ਰੱਖਦੇ ਹਨ, ਜੋ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਜਿਨ੍ਹਾਂ ਦਾ ਸੁਪਨਾ ਸ਼ਹਿਰ ਨੂੰ ਸੁੰਦਰ ਤੇ ਸਾਫ਼ ਸੁਥਰਾ ਦੇਖਣਾ ਹੈ | ਦੱਸ ਦੇਈਏ ਕਿ ਡਾਕਟਰ ਸੋਨਿਕਾ ਬਾਂਸਲ ਇਸ ਤੋਂ ਪਹਿਲਾਂ ਆਜ਼ਾਦ ਚੋਣ ਲੜ ਕੇ ਐਮ.ਸੀ. ਬਣੇ ਸਨ ਤੇ ਫਿਰ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਵੀ ਕਰ ਚੁੱਕੇ ਹਨ | ਹੁਣ ਦੂਜੀ ਵਾਰ ਐਮ.ਸੀ. ਬਣਨ ਲਈ ਉਨ੍ਹਾਂ ਨੇ 'ਆਮ ਆਦਮੀ ਪਾਰਟੀ' ਦੇ ਨਿਸ਼ਾਨ 'ਤੇ ਚੋਣ ਲੜਨ ਦਾ ਫ਼ੈਸਲਾ ਲਿਆ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਜੋ ਕੰਮ ਅਧੂਰੇ ਰਹਿ ਗਏ ਹਨ, ਉਹ ਪੂਰੇ ਕਰਨੇ ਹਨ | ਵਿਧਾਇਕ ਲਾਭ ਸਿੰਘ ਉੱਗੋਕੇ ਉਨ੍ਹਾਂ ਨੂੰ ਜਿਤਾਉਣ ਲਈ ਸਿਰਤੋੜ ਯਤਨ ਕਰ ਰਹੇ ਹਨ | ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਹਨਾਂ ਦੋਹਾਂ ਪਰਿਵਾਰਾਂ ਵਿਚੋਂ ਵੋਟਰ ਕਿਸ ਪਰਿਵਾਰ ਨੂੰ ਆਪਣੇ ਸਿਰ ਦਾ ਤਾਜ ਬਣਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ |

Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਆਦਰਸ਼ ਸਕੂਲ ਦੇ ਕੋਰਸਾਂ 'ਚ ਨਿਯੁਕਤ ਹੋਏ ਵਿਦਿਆਰਥੀਆਂ ਦਾ ਸਨਮਾਨ <br/> ਅਗਲੀ ਖ਼ਬਰ ਜੀ.ਐਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੌਲਾ ਵਿਖੇ ਲੈਮਨ ਡੇਅ ਮਨਾਇਆ <br/>
Ad Position 24