13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿੰਡ ਵਿਧਾਤੇ ਵਿਖੇ ਸੰਤ ਮਹਾਂਪੁਰਸ਼ਾਂ ਦੇ ਬਰਸੀ ਸਮਾਗਮਾਂ ਸੰਬੰਧੀ ਤਿਆਰੀਆਂ ਲਗਾਤਾਰ ਜਾਰੀ-ਮਹੰਤ ਰਾਮੇਸ਼ਵਰ ਮੁਨੀ <br/>

Ad Position 21
No active advertisement
ਅਜੀਤ ਡੈਸਕ 26-05-2026
ਟੱਲੇਵਾਲ, 25 ਮਈ (ਸੋਨੀ ਚੀਮਾ)-ਪਿੰਡ ਵਿਧਾਤੇ ਡੇਰਾ ਨਹਿਰ ਵਾਲਾ ਵਿਖੇ ਮਹਾਨ ਤਪੱਸਵੀ ਪਰਮਯੋਗੀ ਤਿਆਗ ਦੀ ਮੂਰਤ ਸ੍ਰੀਮਾਨ 1008 ਸਿੱਧ ਬਾਬਾ ਸਤਨਾਮ ਦਾਸ ਦਿਗੰਬਰੀ ਦੀ ਸਾਲਾਨਾ 97ਵੀਂ ਬਰਸੀ ਅਤੇ ਸ੍ਰੀਮਾਨ 108 ਸਿੱਧ ਬਾਬਾ ਕਰਤਾਰ ਦਾਸ ਦੀ 18ਵੀਂ ਬਰਸੀ ਦੇ ਸਮਾਗਮਾਂ ਸਬੰਧੀ ਤਿਆਰੀਆਂ ਲਗਾਤਾਰ ਜਾਰੀ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਮਹੰਤ ਰਮੇਸਵਰ ਮੁਨੀ ਵਿਧਾਤੇ ਵਾਲਿਆਂ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਗ੍ਰਾਮ ਪੰਚਾਇਤ ਵਿਧਾਤੇ ਦੇ ਸਹਿਯੋਗ ਸਦਕਾ ਉਕਤ ਧਾਰਮਿਕ ਸਮਾਗਮ 15 ਜੁਲਾਈ 31 ਹਾੜ ਨੂੰ ਸ੍ਰੀ ਅਖੰਡ ਪਾਠ ਸਾਹਿਬ ਨੂੰ ਸ਼ੁਰੂ ਹੋਣਗੇ ਅਤੇ 17 ਜੁਲਾਈ 2 ਸਾਉਣ ਨੂੰ ਭੋਗ ਪਾਏ ਜਾਣਗੇ | ਜਿਸ ਦੌਰਾਨ ਉੱਘੇ ਕਵੀਸ਼ਰ ਸੋਮਨਾਥ ਰੋਡਿਆਂ ਵਾਲੇ ਸੰਗਤਾਂ ਨੂੰ ਪ੍ਰਸੰਗ ਸੁਣਾ ਕੇ ਨਿਹਾਲ ਕਰਨਗੇ | ਸਮਾਗਮ ਮੌਕੇ ਮਹੰਤ ਗੰਗਾ ਦਾਸ ਕੋਠਾ ਗੁਰੂ, ਮਹੰਤ ਕਰਨ ਦਾਸ ਜੰਗੀਆਣਾ, ਮਹੰਤ ਨੌਮੀਂ ਦਾਸ ਪੱਖੋਕੇ, ਮਹੰਤ ਗੁਰਮੇਲ ਦਾਸ ਬਰਨਾਲਾ, ਮਹੰਤ ਭਿਰਗੂ ਦਾਸ ਮੁੂੰਮ, ਸੰਤ ਕਪਿਲ ਮੁਨੀ ਵਿਧਾਤੇ ਤੋਂ ਇਲਾਵਾ ਹੋਰ ਧਾਰਮਿਕ ਅਤੇ ਸਿਆਸੀ ਆਗੂ ਹਾਜ਼ਰੀ ਲਗਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਬਰਨਾਲਾ ਵਿਖੇ ਐਮ.ਟੀ.ਐਮ.ਯੂ.ਐਨ.-2026 ਦਾ ਆਯੋਜਨ <br/> ਅਗਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
Ad Position 24