ਸ਼ਹਿਣਾ, 25 ਮਈ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਦੀ ਪਿੰਡ ਰਾਜੀਆ ਵਿਖੇ 30 ਮਈ ਨੂੰ ਰੱਖੀ ਗਈ ਰੈਲੀ ਦੇ ਸਬੰਧ ਵਿਚ ਹਰਪ੍ਰੀਤ ਸਿੰਘ ਰਾਜੀਆ ਸੀਨੀਅਰ ਆਗੂ ਨੇ ਪਿੰਡ ਉਗੋਕੇ, ਜਗਜੀਤਪੁਰਾ, ਸੰਤਪੁਰਾ, ਪੱਖੋ ਕੈਂਚੀਆਂ, ਸੁਖਪੁਰਾ ਮੌੜ, ਸ਼ਹਿਣਾ, ਮੌੜ ਨਾਭਾ ਆਦਿ ਪਿੰਡਾਂ ਵਿਚ ਮੀਟਿੰਗਾਂ ਕਰਨ ਸਮੇਂ ਆਖਿਆ ਕਿ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਪਿੰਡ ਰਾਜੀਆ ਵਿਖੇ ਰੱਖੀ ਗਈ ਰੈਲੀ ਹਲਕੇ ਦੇ ਸਮੀਕਰਨ ਬਦਲ ਦੇਵੇਗੀ | ਉਨ੍ਹਾਂ ਕਿਹਾ ਕਿ ਭਦੌੜ ਹਲਕਾ ਪੰਥਕ ਹਲਕਾ ਰਿਹਾ ਹੈ, ਪਰ ਕਈ ਵਾਰ ਇਸ ਹਲਕੇ ਵਿਚ ਵਿਰੋਧੀ ਪਾਰਟੀਆਂ ਦੇ ਆਗੂ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੇ | ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਦੌਰਾਨ ਭਦੌੜ ਹਲਕੇ ਦੇ ਲੋਕ ਪੰਥ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੱਕ ਵਿਚ ਖੜਨ ਲਈ ਤਿਆਰ ਹਨ, ਕਿਉਂਕਿ ਪਿੰਡਾਂ ਵਿਚ ਮੀਟਿੰਗਾਂ ਕਰਨ ਸਮੇਂ ਇਹ ਗੱਲ ਉੱਭਰ ਕੇ ਸਾਹਮਣੇ ਆਈ, ਕਿ ਵਰਕਰਾਂ ਵਿਚ ਪਾਰਟੀ ਪ੍ਰਤੀ ਕੋਈ ਨਾਰਾਜ਼ਗੀ ਨਹੀਂ, ਪਰ ਸਾਡੇ ਆਪਣੇ ਹੀ ਆਗੂ ਪਾਰਟੀ ਵਰਕਰਾਂ ਦੀ ਮਿਹਨਤ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ | ਜਿਸ ਕਾਰਨ ਪਾਰਟੀ ਵਰਕਰ ਨਿਰਾਸਾ ਦੇ ਆਲਮ ਵਿਚ ਚਲੇ ਜਾਂਦੇ ਹਨ | ਉਨ੍ਹਾਂ ਕਿਹਾ ਕਿ ਅਜਿਹਾ ਹੁਣ ਕੁੱਝ ਵੀ ਨਹੀਂ ਹੋਵੇਗਾ, ਬਲਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਵਰਕਰਾਂ ਦੀ ਕਦਰ ਕੀਤੀ ਜਾਵੇਗੀ | ਉਨ੍ਹਾਂ 30 ਤਰੀਕ ਨੂੰ ਰਾਜੀਆ ਵਿਖੇ ਰੱਖੀ ਗਈ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ | ਇਸ ਮੌਕੇ ਬਿੰਦਰ ਸਿੰਘ ਉਗੋਕੇ ਸਰਕਲ ਪ੍ਰਧਾਨ, ਰਣਜੀਤ ਸਿੰਘ ਤਾਜੋਕੇ, ਸਰਬਜੀਤ ਸਿੰਘ, ਬਹਾਦਰ ਸਿੰਘ ਰੂੜੇਕੇ ਕਲਾਂ, ਜਗਸੀਰ ਸਿੰਘ ਅਸਪਾਲ ਕਲਾਂ ਵੀ ਹਾਜ਼ਰ ਸਨ |