13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਦਾਨੀ ਪਰਿਵਾਰਾਂ ਵਲੋਂ ਸਿਵਲ ਹਸਪਤਾਲ ਤਪਾ ਨੂੰ ਦੋ ਵਾਟਰ ਕੂਲਰ ਭੇਟ <br/>

Ad Position 21
No active advertisement
ਅਜੀਤ ਡੈਸਕ 26-05-2026
ਤਪਾ ਮੰਡੀ, 25 ਮਈ (ਵਿਜੇ ਸ਼ਰਮਾ)-ਸਬ ਡਵੀਜ਼ਨਲ ਹਸਪਤਾਲ ਵਿਖੇ ਜੇਰੇ ਇਲਾਜ ਮਰੀਜ਼ਾਂ ਦੇ ਪੀਣ ਲਈ ਠੰਢੇ ਪਾਣੀ ਦੀ ਕਮੀ ਦੇ ਮਕਸਦ ਨੂੰ ਦੂਰ ਕਰਦਿਆਂ ਤਪਾ ਕੈਮਿਸਟ ਐਸੋਸੀਏਸ਼ਨ ਵਲੋਂ ਕੀਤੇ ਗਏ ਉਦਮ ਸਦਕਾ ਸ਼ਹਿਰ ਦੇ ਦੋ ਵੱਖ-ਵੱਖ ਪਰਿਵਾਰਾਂ ਵਲੋਂ ਸਿਵਲ ਹਸਪਤਾਲ ਤਪਾ ਨੂੰ ਦੋ ਵੱਡੇ ਵਾਟਰ ਕੂਲਰ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਡਾ: ਕੰਵਲਜੀਤ ਬਾਜਵਾ ਦੀ ਮੌਜੂਦਗੀ ਵਿਚ ਭੇਟ ਕੀਤੇ ਗਏ | ਇਸ ਮੌਕੇ ਵਾਟਰ ਕੂਲਰ ਦਾਨ ਕਰਨ ਵਾਲੇ ਦਾਨੀ ਸੱਜਣ ਹਰੀਸ਼ ਕੁਮਾਰ ਵਲੋਂ ਆਪਣੇ ਪਿਤਾ ਮਨੋਹਰ ਲਾਲ ਅਤੇ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਦੀ ਯਾਦ ਵਿਚ ਅਤੇ ਇੱਕ ਵਾਟਰ ਕੂਲਰ ਪਾਲ ਸਿੰਘ ਮਾਨ ਅਤੇ ਨਵਦੀਪ ਪਾਲ ਸਿੰਘ ਵਲੋਂ ਆਪਣੇ ਮਾਤਾ ਪਿਤਾ ਅਤੇ ਪਰਿਵਾਰਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਭੇਟ ਕੀਤਾ ਗਿਆ | ਜਿਨ੍ਹਾਂ ਦਾ ਐਸ.ਐਮ.ਓ ਡਾ: ਕੰਵਲਜੀਤ ਬਾਜਵਾ ਸਮੇਤ ਹਾਜਰ ਸਟਾਫ਼ ਨੇ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸੀਨੀਅਰ ਸਟਾਫ਼ ਨਰਸ ਮੈਡਮ ਪਰਮਜੀਤ ਕੌਰ, ਸਟਾਫ਼ ਨਰਸ ਦਨਵੀਰ ਕੌਰ, ਲੈਬ ਟੈਕਨੀਸ਼ਨ ਘਣਸ਼ਾਮ ਦਾਸ, ਬਲਾਕ ਐਜੂਕੇਟਰ ਜਸਪਾਲ ਸਿੰਘ ਜਟਾਣਾ, ਤਪਾ ਕੈਮਿਸਟ ਐਸੋਸੀਏਸ਼ਨ ਦੇ ਜਰਨਲ ਸੈਕਟਰੀ ਖ਼ੁਸ਼ਦੀਪ ਗਰਗ, ਸਮਾਜ ਸੇਵੀ ਪਵਨ ਕੁਮਾਰ ਸ਼ੀਲਾ, ਸਮਾਜ ਸੇਵੀ ਦੱਮੀ ਗਰਗ, ਕਲਰਕ ਬੂਟਾ ਸਿੰਘ, ਬਲਕਾਰ ਸਿੰਘ ਆਦਿ ਹਾਜਰ ਸਨ |

Ad Position 22
No active advertisement
ਪਿਛਲੀ ਖ਼ਬਰ ਚੋਣ ਆਬਜ਼ਰਵਰ ਪਰਨੀਤ ਸ਼ੇਰਗਿੱਲ ਨੇ ਕੀਤਾ ਸਟਰਾਂਗ ਰੂਮ ਦਾ ਦੌਰਾ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ <br/>
Ad Position 24