08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਡਾਇਰੀਆ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧੀ <br/>

Ad Position 21
No active advertisement
ਅਜੀਤ ਡੈਸਕ 27-05-2026
ਮੂਣਕ, 26 ਮਈ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਇੱਕ ਵਿਆਹ ਪ੍ਰੋਗਰਾਮ ਦਾ ਖਾਣਾ ਖਾਣ ਨਾਲ ਸ਼ਹਿਰ ਵਿੱਚ ' ਚ ਡਾਇਰੀਆ ਫੈਲਣ ਨਾਲ ਅਚਾਨਕ ਟੱਟੀਆਂ ਉਲਟੀਆਂ ਲੱਗਣ ਨਾਲ ਵਿਆਹ ਵਿੱਚ ਸ਼ਾਮਲ ਹੋਏ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਸਬ ਡਵੀਜ਼ਨਲ ਹਸਪਤਾਲ ਮੂਣਕ ਵਿਚ ਇਲਾਜ ਕਰਵਾਉਣ ਆਏ ਮਰੀਜ਼ਾਂ ਨਾਲ ਬੈਡ ਫੁੱਲ ਹੋਣ ਉਪਰੰਤ ਮਰੀਜਾਂ ਨੂੰ ਫਰਸ਼ ਤੇ ਗੱਦੇ ਵਿਛਾ ਕੇ ਹੀ ਉਹਨਾਂ ਦਾ ਟਰੀਟਮੈਂਟ ਕੀਤਾ ਜਾ ਰਿਹਾ ਸੀ, ਜਿਸਦੇ ਚਲਦੇ ਲੋਕ ਨਿਜੀ ਕਲੀਨਿਕਾਂ ਮੂਣਕ ਅਤੇ ਟੋਹਾਣਾ ਵਿਖੇ ਨਿੱਜੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ, ਸਵੇਰੇ ਤੋਂ ਮਰੀਜ਼ਾਂ ਦੀ ਗਿਣਤੀ ਵਧਦੀ ਨਜਰ ਆ ਰਹੀ ਹੈ | ਇਸ ਦੌਰਾਨ ਡਾਕਟਰਾਂ ਨੇ ਮਰੀਜਾਂ ਦੀ ਸਥਿਤੀ ਨੂੰ ਗੰਭੀਰ ਦੇਖਦਿਆਂ ਛੋਟੇ ਬੱਚੇ ਹਰਜੋਤ ਸਿੰਘ, ਫਤਿਹ ਸਿੰਘ ਤੇ ਮੋਹਿਤ ਸਿੰਘ ਮਮਤਾ ਰਾਣੀ ਤੇ ਛੰਨੋ ਦੇਵੀ ਨੂੰ ਸਿਵਿਲ ਹਸਪਤਾਲ ਸੰਗਰੁਰ ਰੈਫਰ ਕਰ ਦਿੱਤਾ, ਜਦਕਿ ਕਮਲਾ ਦੇਵੀ ਪਤਨੀ ਨਾਥਾ ਰਾਮ ਵਾਸੀ ਮੂਣਕ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ | ਮੌਕੇ ਤੇ ਮਰੀਜਾਂ ਨੇ ਦੱਸਿਆ ਕਿ ਬੀਤੇ ਦਿਨ ਸਥਾਨਕ ਰੋਡੂ ਪੈਲਸ ਨਾਮਕ ਧਰਮਸ਼ਾਲਾ ਵਿਖੇ ਇੱਕ ਵਿਅਕਤੀ ਵੱਲੋ ਵਿਆਹ ਸਮਾਗਮ ਕਰਵਾਇਆ ਗਿਆ ਸੀ ਜਿਸ ਵਿੱਚ ਲੋਕ ਸ਼ਾਮਲ ਹੋਏ ਸਨ ਅਤੇ ਖਾਣਾ ਵਗੈਰਾ ਖਾਧਾ ਸੀ | ਜਿਨ੍ਹਾਂ ਵਿੱਚੋ ਛੋਟੇ ਬੱਚਿਆ ਮੋਹਿਤ ਕੁਮਾਰ, ਫ਼ਤਹਿ ਤੇ ਸਿੱਧੀ ਰਾਣੀ ਸਮੇਤ ਤਿੰਨ ਦਰਜਨ ਅÏਰਤਾਂ, ਪੁਰਸ਼ਾਂ ਤੇ ਲੇਬਰ ਵਾਲਿਆਂ ਨੂੰ ਡਾਇਰੀਏ ਨਾਲ ਟੱਟੀਆਂ ਉਲਟੀਆਂ ਤੇ ਦਸਤ ਲੱਗਣ ਕਾਰਨ ਲੋਕਾਂ ਚ ਸਹਿਮ ਦਾ ਮਹੌਲ ਵੇਖਣ ਨੂੰ ਮਿਲ ਰਿਹਾ ਹੈ | ਲੋਕਾਂ ਲਈ ਜਿੱਥੇ ਇਹ ਵੱਡੀ ਸਿਹਤ ਸਮੱਸਿਆ ਬਣੀ ਹੋਈ ਹੈ ਉੱਥੇ ਹੀ ਸਿਹਤ ਵਿਭਾਗ ਦੇ ਅਫਸਰਾਂ ਲਈ ਇਹ ਮਸਲਾ ਸਿਰ ਦਰਦੀ ਬਣਿਆ ਹੋਇਆ ਹੈ ਅਤੇ ਦੂਜੇ ਪਾਸੇ ਸਰਕਾਰੀ ਹਸਪਤਾਲ ਵਿੱਚ ਦਮ ਤੋੜਦੀਆਂ ਸਰਕਾਰੀ ਸਿਹਤ ਸਹੂਲਤਾਂ ਕਾਰਨ ਮਰੀਜ ਟੋਹਾਣਾ (ਹਰਿਆਣਾ) ਦੇ ਨਿੱਜੀ ਹਸਪਤਾਲਾਂ ਵਿੱਚ ਮਹਿੰਗੇ ਭਾਅ ਦਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ | ਸਬ ਡਵੀਜ਼ਨ ਪੱਧਰੀ ਹਸਪਤਾਲ 50 ਬੈਡਡ ਮਨਜੂਰ ਹੈ ਪ੍ਰੰਤੂ ਮੌਕੇ ਤੇ ਹਸਪਤਾਲ ਵਿਚ ਕੁੱਲ 21 ਬੈਡ ਹੀ ਦੇਖਣ ਨੂੰ ਮਿਲੇ ਹਨ | ਇਸ ਮੌਕੇ ਹਸਪਤਾਲ ਵਿੱਚ ਹੋਰ ਬਿਮਾਰੀਆਂ ਵਾਲੇ 7 ਮਰੀਜਾਂ ਤੋਂ ਇਲਾਵਾ 35 ਦੇ ਕਰੀਬ ਮਰੀਜ ਟੱਟੀਆਂ ਉਲਟੀਆਂ ਦੇ ਦਖਲ ਕੀਤੇ ਹੋਏ ਹਨ ਜਦਕਿ ਮਰੀਜਾਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਬਣੀ ਹੋਈ ਹੈ | ਵਰਨਣਯੋਗ ਹੈ ਕਿ ਅੱਤ ਦੀ ਪੈ ਰਹੀ ਗਰਮੀ ਦੌਰਾਨ ਮਰੀਜ਼ ਕੇਵਲ ਛੱਤ ਵਾਲੇ ਪੱਖਿਆਂ ਦੇ ਆਸਰੇ ਹੀ ਟਾਈਮ ਪਾਸ ਕਰ ਰਹੇ ਹਨ, ਪ੍ਰਬੰਧਕਾਂ ਵੱਲੋ ਇਨ੍ਹਾਂ ਤਿੰਨੇ ਵਾਰਡਾਂ ਵਿੱਚ ਇੱਕ ਵੀ ਏਅਰ ਕੂਲਰ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੋਇਆ ਸੀ, ਇਥੋਂ ਤੱਕ ਕਿ ਫਲੱਸ਼ਾਂ ਬਥਰੂੰਮਾ ਦੀ ਹਾਲਤ ਵੀ ਵਰਤੋ ਕਰਨ ਦੇ ਕਾਬਲ ਨਹੀਂ ਸੀ, ਮਰੀਜਾਂ ਨੂੰ ਦਵਾਈ ਵਗੈਰਾ ਦੇਣ ਲਈ ਪੀਣ ਵਾਲਾ ਸ਼ੁੱਧ ਪਾਣੀ ਵੀ ਲੋਕਾਂ ਨੂੰ ਖੁਦ ਬਜਾਰ ਵਿਚੋਂ ਖਰੀਦ ਕੇ ਲਿਆਉਣਾ ਪੈ ਰਿਹਾ ਹੈ | ਡਵੀਜ਼ਨ ਹਸਪਤਾਲ ਮੂਣਕ ਵਿਚ ਲੋੜੀਂਦੀਆਂ ਘਾਟਾਂ ਦੇ ਚੱਲਦਿਆਂ ਬਹੁਗਿਣਤੀ ਮਰੀਜਾਂ ਨੂੰ ਹਰਿਆਣਾ ਦੇ ਸ਼ਹਿਰ ਟੋਹਾਣਾ ਵਿਖੇ ਨਿੱਜੀ ਹਸਪਤਾਲਾਂ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਆਰ ਐਮ ਪੀ ਡਾਕਟਰ ਮਰੀਜਾਂ ਦੀ ਸਥਿਤੀ ਗੰਭੀਰ ਦੇਖਦੇ ਹੋਏ ਮਰੀਜਾਂ ਨੂੰ ਹਾਇਰ ਮੈਡੀਕਲ ਸੈਂਟਰਾਂ ਵਿਖੇ ਰੈਫਰ ਕਰ ਦਿੰਦੇ ਹਨ ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਸਥਿਤੀ ਸਥਿਰ ਬਣੀ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਡਾ: ਸੁਖਲੀਨ ਕੌਰ ਨੇ ਦੱਸਿਆ ਕਿ ਹਸਪਤਾਲ ਵਿਚ ਇਲਾਜ ਲਈ ਭਰਤੀ ਡਾਇਰੀਏ ਦੇ ਮਰੀਜਾਂ ਦਾ ਇਲਾਜ ਸਰਕਾਰੀ ਤੌਰ ਤੇ ਚੱਲ ਰਿਹਾ ਹੈ | ਪੀੜਤ ਪਰਿਵਾਰਾਂ ਨੇ ਸਿਵਲ ਸਰਜਨ ਸੰਗਰੂਰ ਤੋਂ ਮੰਗ ਕੀਤੀ ਹੈ ਕਿ ਬਿਮਾਰੀ ਦੀ ਰੋਕਥਾਮ ਦਾ ਹੱਲ ਕਰਨ ਅਤੇ ਹਸਪਤਾਲ ਵਿਚ ਲੋੜੀਂਦੀ ਦਵਾਈਆਂ ਆਦਿ ਭੇਜਣ ਦੇ ਨਾਲ ਨਾਲ ਮੁਫਤ ਟੈਸਟਾਂ ਦੀ ਸਹੂਲਤ ਵੀ ਮੁਫ਼ਤ ਮੁੱਹਈਆ ਕਰਵਾਈ ਜਾਵੇ | ਇਸ ਸਬੰਧੀ ਸਿਵਲ ਸਰਜਨ ਸੰਗਰੂਰ ਡਾ : ਅਮਰਜੀਤ ਕੌਰ ਨੇ ਦੱਸਿਆ ਕਿ ਸਬ ਡਵੀਜ਼ਨਲ ਹਸਪਤਾਲ ਮੂਣਕ ਦੇ ਸਟਾਫ ਤੋਂ ਇਲਾਵਾ ਬੱਚਿਆਂ ਦੇ ਡਾਕਟਰ ਤੇ ਐਮ ਡੀ ਮਾਹਿਰ ਸਮੇਤ 5 ਡਾਕਟਰਾਂ ਤੋਂ ਇਲਾਵਾ ਸਟਾਫ ਨਰਸਾਂ ਤੇ ਹੋਰ ਲੋੜੀਂਦੇ ਪੈਰਾ ਮੈਡੀਕਲ ਸਟਾਫ ਤੇ ਤਿੰਨ ਐਮਬੂਲੈਸਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ, ਲੋੜੀਂਦੀਆਂ ਦਵਾਈਆਂ ਵੀ ਭੇਜ ਦਿੱਤੀਆਂ ਗਈਆਂ ਹਨ | ਇਸ ਮਸਲੇ ਦੀ ਜਾਂਚ ਤੇ ਜਾਗਰੂਕਤਾ ਲਈ ਸਰੇਵੇ ਟੀਮਾਂ ਕਾਰਜਸ਼ੀਲ ਹਨ, ਸਿਹਤ ਵਿਭਾਗ ਇਸ ਸਮੱਸਿਆ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਮੁਸਤੈਦ ਹੈ |

Ad Position 22
No active advertisement
ਪਿਛਲੀ ਖ਼ਬਰ ਦਿਵਿਆਂਗ ਦੀ ਵੋਟ ਉਸ ਦੇ ਸਾਹਮਣੇ ਹੀ ਕੋਈ ਹੋਰ ਨੌਜਵਾਨ ਪਾ ਕੇ ਫਰਾਰ <br/> ਅਗਲੀ ਖ਼ਬਰ ਸਿੰਗਲਾ ਦੀ ਲੋਕਪਿ੍ਅਤਾ ਕਾਰਨ ਭਵਾਨੀਗੜ੍ਹ ਨਗਰ ਕੌਂਸਲ ਚੋਣਾਂ 'ਚ ਵੱਡੀ ਜਿੱਤ ਨਿਸ਼ਚਿਤ - ਬੀਬੀ ਸੈਣੀ <br/>
Ad Position 24