08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਕਬਾੜ ਦੀ ਦੁਕਾਨ ਨੂੰ ਲੱਗੀ ਅੱਗ, ਨੁਕਸਾਨ ਤੋਂ ਬਚਾਅ <br/>

Ad Position 21
No active advertisement
ਅਜੀਤ ਡੈਸਕ 27-05-2026
ਸ਼ਹਿਣਾ, 26 ਮਈ (ਸੁਰੇਸ਼ ਗੋਗੀ)-ਬੀਤੀ ਦੇਰ ਸ਼ਾਮ ਪੱਖੋ ਕੈਂਚੀਆਂ ਦੇ ਮੋਗਾ ਰੋਡ 'ਤੇ ਇਕ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ, ਪਰ ਆਰਥਿਕ ਨੁਕਸਾਨ ਤੋਂ ਬਚਾਅ ਰਿਹਾ | ਪਾਲਾ ਰਾਮ ਜੋ ਕਿ ਮੋਗਾ ਰੋਡ 'ਤੇ ਕਬਾੜ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਨੇੜਲੇ ਪਲਾਂਟ ਵਿਚ ਕੁੱਝ ਫ਼ਾਲਤੂ ਸਮਾਨ ਨੂੰ ਅੱਗ ਲਾਈ ਗਈ ਸੀ, ਜੋ ਕਿ ਹਵਾ ਦੇ ਰੁਖ ਨਾਲ ਕਬਾੜ ਦੇ ਵਾਧੂ ਪਏ ਸਮਾਨ ਨੂੰ ਚੜ ਗਈ | ਇਸ ਉਪਰੰਤ ਫਾਇਰ ਬਿ੍ਗੇਡ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਜੇਕਰ ਅੱਗ ਲੱਗਣ ਦਾ ਰਾਤ ਸਮੇਂ ਪਤਾ ਲੱਗਦਾ ਤਾਂ ਕਾਫ਼ੀ ਨੁਕਸਾਨ ਹੋ ਜਾਣਾ ਸੀ, ਪਰ ਦਿਨ ਛਿਪਣ ਤੋਂ ਬਾਅਦ ਹੀ ਅੱਗ ਦਾ ਪਤਾ ਲੱਗਣ 'ਤੇ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਾਬਾ ਬੀਰਮ ਦਾਸ ਦੇ ਤਿੰਨ ਰੋਜ਼ਾ ਸਾਲਾਨਾ ਬਰਸੀ ਸਮਾਗਮ 28 ਤੋਂ <br/> ਅਗਲੀ ਖ਼ਬਰ ਦਿਵਿਆਂਗ ਦੀ ਵੋਟ ਉਸ ਦੇ ਸਾਹਮਣੇ ਹੀ ਕੋਈ ਹੋਰ ਨੌਜਵਾਨ ਪਾ ਕੇ ਫਰਾਰ <br/>
Ad Position 24