09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਨਿਗਮ ਬਰਨਾਲਾ ਚੋਣ ਨਤੀਜੇ <br/>

Ad Position 21
No active advertisement
ਅਜੀਤ ਡੈਸਕ 30-05-2026

ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)-ਨਗਰ ਨਿਗਮ ਬਰਨਾਲਾ ਦੇ ਆਏ ਚੋਣ ਨਤੀਜਿਆਂ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਪੂਰਨ ਬਹੁਮਤ ਹਾਸਲ ਕੀਤਾ ਹੈ | ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿਚ 'ਆਪ' ਨੇ 36, ਭਾਜਪਾ ਨੇ 7, ਕਾਂਗਰਸ ਨੇ 2 ਅਤੇ 5 ਵਾਰਡਾਂ ਵਿਚ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਪਰ ਸ਼ੋ੍ਰਮਣੀ ਅਕਾਲੀ ਦਲ ਦਾ ਕੋਈ ਵੀ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ | ਵਾਰਡ ਨੰਬਰ 1 ਤੋਂ ਪਰਮਜੀਤ ਕੌਰ 504 ਵੋਟਾਂ, ਵਾਰਡ ਨੰਬਰ ਤੋਂ 2 ਜਸਵਿੰਦਰ ਸਿੰਘ 44 ਵੋਟਾਂ, ਵਾਰਡ ਨੰਬਰ 3 ਤੋਂ ਕਰਮਜੀਤ ਕੌਰ 124 ਵੋਟਾਂ, ਵਾਰਡ ਨੰਬਰ 5 ਤੋਂ ਅਮਰਜੀਤ ਕੌਰ 494 ਵੋਟਾਂ, ਵਾਰਡ ਨੰਬਰ 6 ਤੋਂ ਸਿਮਰਤਪਾਲ ਸਿੰਘ ਜੰਡੂ 348 ਵੋਟਾਂ, ਵਾਰਡ ਨੰਬਰ 7 ਤੋਂ ਮਨਦੀਪ ਕੌਰ 176 ਵੋਟਾਂ ਅਤੇ ਵਾਰਡ ਨੰਬਰ 8 ਤੋਂ ਕੁਲਦੀਪ ਕੁਮਾਰ ਧਰਮਾ 524 ਵੋਟਾਂ, ਵਾਰਡ ਨੰਬਰ 9 ਤੋਂ 'ਆਪ' ਉਮੀਦਵਾਰ ਰੇਨੂੰ ਗੋਇਲ ਧਰਮਾ 501 ਵੋਟਾਂ, ਵਾਰਡ ਨੰਬਰ 10 ਤੋਂ 'ਆਪ' ਉਮੀਦਵਾਰ ਰਾਕੇਸ਼ ਕੁਮਾਰ ਗੋਲੂ 144 ਵੋਟਾਂ, ਵਾਰਡ ਨੰਬਰ 11 ਤੋਂ ਆਜ਼ਾਦ ਉਮੀਦਵਾਰ ਸ਼ਰਨਜੀਤ ਸਿੰਘ ਲਾਡੀ 121 ਵੋਟਾਂ, ਵਾਰਡ ਨੰਬਰ 12 ਤੋਂ 'ਆਪ' ਉਮੀਦਵਾਰ ਜਸਪ੍ਰੀਤ ਸਿੰਘ ਜੱਸਾ 192 ਵੋਟਾਂ, ਵਾਰਡ ਨੰਬਰ 13 ਤੋਂ 'ਆਪ' ਉਮੀਦਵਾਰ ਹਰਮਿੰਦਰ ਕੌਰ 252 ਵੋਟਾਂ, ਵਾਰਡ ਨੰਬਰ 14 ਤੋਂ 'ਆਪ' ਉਮੀਦਵਾਰ ਰਣਜੀਤ ਸਿੰਘ 433 ਵੋਟਾਂ, ਵਾਰਡ ਨੰਬਰ 15 ਤੋਂ ਭਾਜਪਾ ਉਮੀਦਵਾਰ ਦੀਪਇੰਦਰ ਕੌਰ 64 ਵੋਟਾਂ, ਵਾਰਡ ਨੰਬਰ 16 ਤੋਂ 'ਆਪ' ਉਮੀਦਵਾਰ ਜਗਸੀਰ ਸਿੰਘ ਗਰੇਵਾਲ 494 ਵੋਟਾਂ, ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਰਣਜੀਤ ਕੌਰ 150 ਵੋਟਾਂ, ਵਾਰਡ ਨੰਬਰ 18 ਤੋਂ 'ਆਪ' ਉਮੀਦਵਾਰ ਗੁਰਜੀਤ ਸਿੰਘ ਔਲਖ 669 ਵੋਟਾਂ, ਵਾਰਡ ਨੰਬਰ 19 ਤੋਂ 'ਆਪ' ਉਮੀਦਵਾਰ ਹਰਦੀਪ ਕੌਰ 83 ਵੋਟਾਂ, ਵਾਰਡ ਨੰਬਰ 20 ਤੋਂ 'ਆਪ' ਉਮੀਦਵਾਰ ਪਰਮਜੀਤ ਸਿੰਘ 382 ਵੋਟਾਂ, ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਹਰਵਿੰਦਰ ਰਾਣੀ 166 ਵੋਟਾਂ, ਵਾਰਡ ਨੰਬਰ 22 ਤੋਂ 'ਆਪ' ਉਮੀਦਵਾਰ ਵਰਿੰਦਰਜੀਤ ਸਿੰਘ ਬਰਾੜ 366 ਵੋਟਾਂ, ਵਾਰਡ ਨੰਬਰ 23 ਤੋਂ 'ਆਪ' ਉਮੀਦਵਾਰ ਲਖਵੀਰ ਕੌਰ 268 ਵੋਟਾਂ, ਵਾਰਡ ਨੰਬਰ 24 ਤੋਂ 'ਆਪ' ਉਮੀਦਵਾਰ ਹਰਪ੍ਰੀਤ ਸਿੰਘ ਧਾਲੀਵਾਲ 121 ਵੋਟਾਂ, ਵਾਰਡ ਨੰਬਰ 25 ਤੋਂ 'ਆਪ' ਉਮੀਦਵਾਰ ਮਮਤਾ ਰਾਣੀ 227 ਵੋਟਾਂ, ਵਾਰਡ ਨੰਬਰ 26 ਤੋਂ 'ਆਪ' ਉਮੀਦਵਾਰ ਰਾਜੀਵ ਲੂਬੀ 377 ਵੋਟਾਂ, ਵਾਰਡ ਨੰਬਰ 27 ਤੋਂ ਭਾਜਪਾ ਉਮੀਦਵਾਰ ਸੁਖਦਿਆਲ ਕੌਰ 36 ਵੋਟਾਂ, ਵਾਰਡ ਨੰਬਰ 28 ਤੋਂ ਭਾਜਪਾ ਉਮੀਦਵਾਰ ਧਰਮ ਸਿੰਘ ਫ਼ੌਜੀ 100 ਵੋਟਾਂ, ਵਾਰਡ ਨੰਬਰ 29 ਤੋਂ ਕਾਂਗਰਸ ਉਮੀਦਵਾਰ ਊਸ਼ਾ ਰਾਣੀ 335 ਵੋਟਾਂ, ਵਾਰਡ ਨੰਬਰ 30 ਤੋਂ ਭਾਜਪਾ ਉਮੀਦਵਾਰ ਰਾਜੂ ਚੌਧਰੀ 19 ਵੋਟਾਂ ਅਤੇ ਵਾਰਡ ਨੰਬਰ 32 ਤੋਂ ਆਜ਼ਾਦ ਉਮੀਦਵਾਰ ਹੇਮਰਾਜ ਗਰਗ 138 ਵੋਟਾਂ, ਵਾਰਡ ਨੰਬਰ 33 ਤੋਂ 'ਆਪ' ਉਮੀਦਵਾਰ ਰੀਟਾ ਰਾਣੀ 89 ਵੋਟਾਂ, ਵਾਰਡ ਨੰਬਰ 34 ਤੋਂ 'ਆਪ' ਉਮੀਦਵਾਰ ਗਗਨਦੀਪ ਸਿੰਘ 485 ਵੋਟਾਂ, ਵਾਰਡ ਨੰਬਰ 35 ਤੋਂ 'ਆਪ' ਉਮੀਦਵਾਰ ਸਿਮਰਨਜੀਤ ਕੌਰ 261 ਵੋਟਾਂ, ਵਾਰਡ ਨੰਬਰ 36 ਤੋਂ 'ਆਪ' ਉਮੀਦਵਾਰ ਮੋਨਿਕਾ ਬਾਂਸਲ 24 ਵੋਟਾਂ ਅਤੇ ਵਾਰਡ ਨੰਬਰ 37 ਤੋਂ ਕਾਂਗਰਸੀ ਉਮੀਦਵਾਰ ਕੁਲਵਿੰਦਰ ਸਿੰਘ 164 ਵੋਟਾਂ, ਵਾਰਡ ਨੰਬਰ 38 ਤੋਂ 'ਆਪ' ਉਮੀਦਵਾਰ 46 ਵੋਟਾਂ, ਵਾਰਡ ਨੰਬਰ 39 ਤੋਂ 'ਆਪ' ਉਮੀਦਵਾਰ ਕਿਰਨ 122 ਵੋਟਾਂ, ਵਾਰਡ ਨੰਬਰ 40 ਤੋਂ ਭਾਜਪਾ ਉਮੀਦਵਾਰ ਬਾਰੂ ਸਿੰਘ 10 ਵੋਟਾਂ, ਵਾਰਡ ਨੰਬਰ 41 ਤੋਂ ਭਾਜਪਾ ਉਮੀਦਵਾਰ ਸਨੇਹ ਲਤਾ ਉਕਤ ਮਮਤਾ 733 ਵੋਟਾਂ, ਵਾਰਡ ਨੰਬਰ 42 ਤੋਂ 'ਆਪ' ਉਮੀਦਵਾਰ ਪਰਮਜੀਤ ਸਿੰਘ ਢਿੱਲੋਂ 226 ਵੋਟਾਂ, ਵਾਰਡ ਨੰਬਰ 43 ਤੋਂ 'ਆਪ' ਉਮੀਦਵਾਰ ਪਰਮਜੀਤ ਕੌਰ 130 ਵੋਟਾਂ, ਵਾਰਡ ਨੰਬਰ 44 ਤੋਂ 'ਆਪ' ਉਮੀਦਵਾਰ ਹਸਨਪ੍ਰੀਤ ਭਾਰਦਵਾਜ 416 ਵੋਟਾਂ, ਵਾਰਡ ਨੰਬਰ 45 ਤੋਂ ਆਜ਼ਾਦ ਉਮੀਦਵਾਰ ਅਮਰਜੀਤ ਕੌਰ 47 ਵੋਟਾਂ, ਵਾਰਡ ਨੰਬਰ 46 ਤੋਂ 'ਆਪ' ਉਮੀਦਵਾਰ ਲਵਪ੍ਰੀਤ ਦੀਵਾਨਾ 194 ਵੋਟਾਂ, ਵਾਰਡ ਨੰਬਰ 47 ਤੋਂ ਭਾਜਪਾ ਉਮੀਦਵਾਰ ਪਿ੍ਯੰਕਾ 129 ਵੋਟਾਂ, ਵਾਰਡ ਨੰਬਰ 48 ਤੋਂ 'ਆਪ' ਉਮੀਦਵਾਰ ਰਾਜਿੰਦਰ ਸਿੰਘ ਰਾਜੂ 211 ਵੋਟਾਂ, ਵਾਰਡ ਨੰਬਰ 49 ਤੋਂ 'ਆਪ' ਉਮੀਦਵਾਰ ਸੁਖਬੀਰ ਕੌਰ ਮਾਨ 315 ਵੋਟਾਂ ਅਤੇ ਵਾਰਡ ਨੰਬਰ 50 ਤੋਂ 'ਆਪ' ਉਮੀਦਵਾਰ ਸੁਖਜੀਤ ਕੌਰ ਸੁੱਖੀ 505 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ ਹਨ | ਜਦੋਂਕਿ ਵਾਰਡ ਨੰਬਰ 4 ਤੋਂ 'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਅਤੇ ਵਾਰਡ ਨੰਬਰ 31 ਤੋਂ 'ਆਪ' ਉਮੀਦਵਾਰ ਤਮੰਨਾ ਜਿੰਦਲ ਪਹਿਲਾਂ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਜਾ ਚੁੱਕੇ ਹਨ |
ਸੰਸਦ ਮੈਂਬਰ ਮੀਤ ਹੇਅਰ ਨੇ 'ਆਪ' ਦੀ ਇਤਿਹਾਸਕ ਜਿੱਤ 'ਤੇ ਪਾਰਟੀ ਉਮੀਦਵਾਰਾਂ, ਆਗੂਆਂ ਤੇ ਵਰਕਰਾਂ ਨੂੰ ਦਿੱਤੀ ਵਧਾਈ
ਬਰਨਾਲਾ, 29 ਮਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)-ਨਗਰ ਨਿਗਮ ਬਰਨਾਲਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ 'ਤੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ਦੇ ਸਮੂਹ ਅਹੁਦੇਦਾਰਾਂ, ਉਮੀਦਵਾਰਾਂ, ਵਰਕਰਾਂ ਅਤੇ ਬਰਨਾਲੇ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬਰਨਾਲਾ ਵਿਚ ਪਹਿਲਾ ਮੇਅਰ ਆਮ ਆਦਮੀ ਪਾਰਟੀ ਦਾ ਬਣੇਗਾ | ਮੀਤ ਹੇਅਰ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਬਰਨਾਲਾ ਵਾਸੀਆਂ ਅਤੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦਿੱਤੀ ਹੈ ਅਤੇ ਇਸੇ ਮਕਸਦ ਨਾਲ ਬਰਨਾਲਾ ਨੂੰ ਨਗਰ ਕੌਂਸਲ ਤੋਂ ਨਗਰ ਨਿਗਮ ਦਾ ਦਰਜਾ ਦਿਵਾਇਆ | ਅੱਜ ਨਗਰ ਨਿਗਮ ਦੀਆਂ ਪਹਿਲੀਆਂ ਚੋਣਾਂ ਵਿਚ ਬਰਨਾਲੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਵੱਡਾ ਫ਼ਤਵਾ ਦਿੱਤਾ ਹੈ | ਬਰਨਾਲਾ ਵਿਚ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮਤ ਮਿਲੀ ਹੈ ਜਿਸ ਨਾਲ ਬਰਨਾਲੇ ਵਿਚ ਆਮ ਆਦਮੀ ਪਾਰਟੀ ਦਾ ਮੇਅਰ ਬਣੇਗਾ ਅਤੇ ਇਲਾਕੇ ਦੇ ਵਿਕਾਸ ਨੂੰ ਹੋਰ ਗਤੀ ਮਿਲੇਗੀ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ 'ਆਪ' ਦਾ ਮੇਅਰ ਅਤੇ ਕੌਂਸਲਰ ਬਣਨ ਨਾਲ ਵਾਰਡਾਂ ਵਿਚ ਵਿਕਾਸ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਨਗਰ ਨਿਗਮ ਵਿਚ ਕਰੋੜਾਂ ਰੁਪਏ ਦੇ ਨਵੇਂ ਪ੍ਰੋਜੈਕਟ ਲਿਆਂਦੇ ਜਾਣਗੇ | ਜਿਸ ਨਾਲ ਬਰਨਾਲੇ ਦੀ ਨੁਹਾਰ ਬਦਲੇਗੀ |
ਨਗਰ ਕੌਂਸਲ ਤਪਾ ਦੇ ਨਤੀਜਿਆਂ ਦੌਰਾਨ 5 ਵਾਰਡ 'ਚ 'ਆਪ', 2 'ਚ ਅਕਾਲੀ ਦਲ ਤੇ 8 'ਚ ਆਜ਼ਾਦ ਉਮੀਦਵਾਰ ਰਹੇ ਜੇਤੂ
ਤਪਾ ਮੰਡੀ, (ਪ੍ਰਵੀਨ ਗਰਗ, ਵਿਜੇ ਸ਼ਰਮਾ)-ਨਗਰ ਕੌਂਸਲ ਤਪਾ ਦੇ 15 ਵਾਰਡਾਂ ਨਾਲ ਸਬੰਧਿਤ ਉਮੀਦਵਾਰਾਂ ਦੇ ਆਏ ਚੋਣ ਨਤੀਜਿਆਂ ਅਨੁਸਾਰ 5 ਆਮ ਆਦਮੀ ਪਾਰਟੀ, 2 ਸ਼੍ਰੋਮਣੀ ਅਕਾਲੀ ਦਲ ਅਤੇ 8 ਆਜ਼ਾਦ ਉਮੀਦਵਾਰ ਜੇਤੂ ਰਹੇ, ਜਦ ਕਿ ਕਾਂਗਰਸ ਅਤੇ ਭਾਜਪਾ ਦਾ ਖਾਤਾ ਹੀ ਨਹੀਂ ਖੁੱਲਿ੍ਹਆ | ਰਿਟਰਨਿੰਗ ਅਫਸਰ-ਕਮ ਐਸ.ਡੀ.ਐਮ. ਤਪਾ ਆਯੂਸ਼ ਗੋਇਲ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ ਤਹਿਸੀਲਦਾਰ ਮਨਮੋਹਨ ਸਿੰਘ ਅਨੁਸਾਰ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਮਾਇਆ ਰਾਣੀ ਜੇਤੂ ਰਹੀ, ਜਿਨ੍ਹਾਂ ਨੂੰ 253 ਵੋਟਾਂ, ਆਪ ਉਮੀਦਵਾਰ ਸੰਗੀਤਾ ਨੂੰ 13 ਵੋਟਾਂ, ਅਕਾਲੀ ਦਲ ਦੀ ਉਮੀਦਵਾਰ ਸੰਦੀਪ ਕੌਰ ਨੂੰ 70 ਵੋਟਾਂ, ਕਾਂਗਰਸ ਦੀ ਉਮੀਦਵਾਰ ਸੁਖਪ੍ਰੀਤ ਕੌਰ ਨੂੰ 79 ਵੋਟਾਂ, ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ ਨੂੰ 63 ਵੋਟਾਂ, ਪਰਮਜੀਤ ਕੌਰ ਨੂੰ 136 ਵੋਟਾਂ, ਮਨਦੀਪ ਕੌਰ ਨੂੰ 29 ਵੋਟਾਂ ਅਤੇ ਰਾਜ ਕੌਰ ਨੂੰ 39 ਵੋਟਾਂ ਪਈਆਂ | ਵਾਰਡ ਨੰਬਰ 2 ਤੋਂ ਆਜ਼ਾਦ ਉਮੀਦਵਾਰ ਜੋਨੀ ਕੁਮਾਰ ਜੇਤੂ ਰਹੇ, ਜਿਨ੍ਹਾਂ ਨੂੰ 261ਵੋਟਾਂ, ਆਪ ਦੀ ਉਮੀਦਵਾਰ ਜਸਪਾਲ ਕੌਰ ਨੂੰ 161ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਸੋਨੂੰ ਸਿੰਘ ਨੂੰ 250 ਵੋਟਾਂ, ਭਾਜਪਾ ਦੇ ਉਮੀਦਵਾਰ ਮੱਖਣ ਲਾਲ ਨੂੰ 67 ਵੋਟਾਂ, ਆਜ਼ਾਦ ਉਮੀਦਵਾਰ ਧਰਮਪਾਲ ਨੂੰ 43 ਵੋਟਾਂ, ਮੌਜੀ ਕੁਮਾਰ ਨੂੰ 52 ਅਤੇ ਬਿੱਟੂ ਨੂੰ 15 ਵੋਟਾਂ ਪਈਆਂ | ਵਾਰਡ ਨੰਬਰ 3 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪੁਸ਼ਪ ਲਤਾ ਜੇਤੂ ਰਹੀ, ਜਿਨ੍ਹਾਂ ਨੂੰ 313 ਵੋਟਾਂ, ਆਪ ਦੀ ਉਮੀਦਵਾਰ

ਗੁਰਮੇਲ ਕੌਰ ਨੂੰ 205 ਵੋਟਾਂ, ਕਾਂਗਰਸ ਦੀ ਉਮੀਦਵਾਰ ਪ੍ਰਵੀਨ ਕੁਮਾਰੀ ਨੂੰ 142 ਵੋਟਾਂ, ਭਾਜਪਾ ਦੀ ਉਮੀਦਵਾਰ ਪਿੰਕੀ ਨੂੰ 84 ਵੋਟਾਂ ਅਤੇ ਆਜ਼ਾਦ ਉਮੀਦਵਾਰ ਲਕਸ਼ਮੀ ਦੇਵੀ ਨੂੰ 246 ਵੋਟਾਂ ਪਈਆਂ | ਵਾਰਡ ਨੰਬਰ 4 ਤੋਂ ਆਜ਼ਾਦ ਉਮੀਦਵਾਰ ਧਰਮਪਾਲ ਸ਼ਰਮਾ ਜੇਤੂ ਰਹੇ, ਜਿਨ੍ਹਾਂ ਨੂੰ 463 ਵੋਟਾਂ ਅਤੇ ਆਪ ਪਾਰਟੀ ਦੇ ਉਮੀਦਵਾਰ ਰਾਜ ਕੁਮਾਰ ਨੂੰ 431 ਵੋਟਾਂ ਪਈਆਂ | ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਸਰਸਵਤੀ ਦੇਵੀ ਜੇਤੂ ਰਹੇ, ਜਿਨ੍ਹਾਂ ਨੂੰ 529 ਵੋਟਾਂ ਅਤੇ ਆਪ ਉਮੀਦਵਾਰ ਡਾਕਟਰ ਸੋਨਿਕਾ ਬਾਂਸਲ ਨੂੰ 460 ਵੋਟਾਂ ਪਈਆਂ | ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਮਨੀਸ਼ ਕੁਮਾਰ ਗਰਗ ਜੇਤੂ ਰਹੇ, ਜਿਨ੍ਹਾਂ ਨੂੰ 466 ਵੋਟਾਂ, ਭਾਜਪਾ ਉਮੀਦਵਾਰ ਸੋਮਨਾਥ ਸ਼ਰਮਾ ਨੂੰ 201 ਵੋਟਾਂ, ਆਜ਼ਾਦ ਉਮੀਦਵਾਰ ਪ੍ਰਵੀਨ ਕੁਮਾਰ ਨੂੰ 09 ਵੋਟਾਂ ਅਤੇ ਮਨੀਸ਼ ਕੁਮਾਰ ਨੂੰ 267 ਵੋਟਾਂ ਪਈਆਂ | ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਦੀਪਿਕਾ ਮਿੱਤਲ ਜੇਤੂ ਰਹੇ, ਜਿਨ੍ਹਾਂ ਨੂੰ 472 ਵੋਟਾਂ ਤੇ ਆਜ਼ਾਦ ਉਮੀਦਵਾਰ ਗੀਤਾ ਰਾਣੀ ਨੂੰ 314 ਵੋਟਾਂ ਪਈਆਂ | ਵਾਰਡ ਨੰਬਰ 8 ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਸਿੰਘ ਰੋੜ ਜੇਤੂ ਰਹੇ, ਜਿਨ੍ਹਾਂ ਨੂੰ 289 ਵੋਟਾਂ, ਆਪ ਉਮੀਦਵਾਰ ਸਤਪਾਲ ਨੂੰ 203 ਵੋਟਾਂ, ਕਾਂਗਰਸ ਦੇ ਉਮੀਦਵਾਰ ਸੁਰਜੀਤ ਸਿੰਘ ਨੂੰ 57 ਵੋਟਾਂ, ਆਜ਼ਾਦ ਉਮੀਦਵਾਰ ਨਵਦੀਪ ਸਿੰਘ ਨੂੰ 222 ਵੋਟਾਂ ਅਤੇ ਨਾਜ਼ਮ ਹੁਸੈਨ ਨੂੰ 75 ਵੋਟਾਂ ਪਈਆਂ | ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਉਰਫ ਸੀਤਾ ਜੇਤੂ ਰਹੀ, ਜਿਨ੍ਹਾਂ ਨੂੰ 322 ਵੋਟਾਂ, ਆਪ ਉਮੀਦਵਾਰ ਅਮਨਦੀਪ ਕੌਰ ਨੂੰ 317 ਵੋਟਾਂ, ਅਕਾਲੀ ਦਲ ਦੀ ਉਮੀਦਵਾਰ ਸਵਿਤਾ ਰਾਣੀ ਨੂੰ 274 ਵੋਟਾਂ, ਆਜ਼ਾਦ ਉਮੀਦਵਾਰ ਕਰਮਜੀਤ ਕੌਰ ਨੂੰ 24 ਵੋਟਾਂ ਪਈਆਂ | ਵਾਰਡ ਨੰਬਰ 10 ਤੋਂ ਆਪ ਉਮੀਦਵਾਰ ਬਲਜੀਤ ਸਿੰਘ ਬਾਸੀ ਜੇਤੂ ਰਹੇ, ਜਿਨ੍ਹਾਂ ਨੂੰ 598 ਵੋਟਾਂ, ਆਜ਼ਾਦ ਉਮੀਦਵਾਰ ਹਰਪ੍ਰੀਤ ਪੰਜੂ ਨੂੰ 165 ਵੋਟਾਂ ਅਤੇ ਜਸਵਿੰਦਰ ਸਿੰਘ ਨੂੰ 69 ਵੋਟਾਂ ਪਈਆਂ | ਵਾਰਡ ਨੰਬਰ 11 ਤੋਂ ਆਪ ਉਮੀਦਵਾਰ ਰੀਸ਼ੂ ਰਾਣੀ ਜੇਤੂ ਰਹੀ, ਜਿਨ੍ਹਾਂ ਨੂੰ 490 ਵੋਟਾਂ ਪਾਈਆਂ ਅਤੇ ਆਜ਼ਾਦ ਉਮੀਦਵਾਰ ਗੁਰਲੀਨ ਕੌਰ ਸੰਧੂ ਨੂੰ 481 ਵੋਟਾਂ ਪਈਆਂ | ਵਾਰਡ ਨੰਬਰ 12 ਤੋਂ ਆਪ ਉਮੀਦਵਾਰ ਹੈਪੀ ਸਿੰਘ ਜੇਤੂ ਰਹੇ, ਜਿਨ੍ਹਾਂ ਨੂੰ 389 ਵੋਟਾਂ, ਕਾਂਗਰਸ ਦੇ ਉਮੀਦਵਾਰ ਜਗਸੀਰ ਸਿੰਘ ਨੂੰ 25 ਵੋਟਾਂ, ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਨੂੰ 67 ਵੋਟਾਂ, ਕਿ੍ਸ਼ਨ ਚੰਦ ਨੂੰ 347 ਵੋਟਾਂ ਅਤੇ ਗੁਰਮੇਲ ਸਿੰਘ ਨੂੰ 10 ਵੋਟਾਂ ਪਈਆਂ | ਵਾਰਡ ਨੰਬਰ 13 ਤੋਂ ਆਜ਼ਾਦ ਉਮੀਦਵਾਰ ਬਲਦੇਵ ਸਿੰਘ ਜੇਤੂ ਰਹੇ, ਜਿਨ੍ਹਾਂ ਨੂੰ 455 ਵੋਟਾਂ, ਆਪ ਉਮੀਦਵਾਰ ਮੁਖ਼ਤਿਆਰ ਸਿੰਘ ਨੂੰ 180 ਵੋਟਾਂ ਅਤੇ ਆਜ਼ਾਦ ਉਮੀਦਵਾਰ ਕੁਲਦੀਪ ਸਿੰਘ ਨੂੰ 250 ਵੋਟਾਂ ਪਈਆਂ | ਵਾਰਡ ਨੰਬਰ 14 ਤੋਂ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਲਾਡੀ ਜੇਤੂ ਰਹੇ, ਜਿਨ੍ਹਾਂ ਨੂੰ 380 ਵੋਟਾਂ, ਆਪ ਉਮੀਦਵਾਰ ਜਸਵੀਰ ਪੁਰਬਾ ਨੂੰ 348 ਵੋਟਾਂ, ਕਾਂਗਰਸ ਦੀ ਉਮੀਦਵਾਰ ਸੁਖਵਿੰਦਰ ਕੌਰ ਨੂੰ 4 ਵੋਟਾਂ ਅਤੇ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਨੂੰ 0 ਵੋਟ ਪਈ | ਵਾਰਡ ਨੰਬਰ 15 ਤੋਂ ਆਜ਼ਾਦ ਉਮੀਦਵਾਰ ਸੁਨੀਤਾ ਰਾਣੀ ਜੇਤੂ ਰਹੀ, ਜਿਨ੍ਹਾਂ ਨੂੰ 649 ਵੋਟਾਂ ਪਈਆਂ, ਜਦਕਿ ਆਜ਼ਾਦ ਉਮੀਦਵਾਰ ਰਾਜਕੁਮਾਰੀ ਨੂੰ 244 ਵੋਟਾਂ ਪਈਆਂ |
ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ 'ਚੋਂ ਆਮ ਆਦਮੀ ਪਾਰਟੀ ਦੇ 8 ਅਤੇ 5 ਆਜ਼ਾਦ ਉਮੀਦਵਾਰ ਜੇਤੂ
ਧਨੌਲਾ, (ਜਤਿੰਦਰ ਸਿੰਘ ਧਨੌਲਾ)-ਨਗਰ ਕੌਂਸਲ ਧਨੌਲਾ ਦੇ 13 ਵਾਰਡਾਂ ਲਈ 58 ਉਮੀਦਵਾਰ ਚੋਣ ਮੈਦਾਨ ਵਿਚ ਸਨ | ਜਿਨ੍ਹਾਂ ਵਿਚੋਂ ਆਮ ਆਦਮੀ ਪਾਰਟੀ ਦੇ 13 ਵਿਚੋਂ 8 ਨੂੰ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ ਜਦ ਕਿ ਵੱਖ-ਵੱਖ ਵਾਰਡਾਂ ਵਿਚੋਂ ਖੜ੍ਹੇ 27 ਆਜ਼ਾਦ ਉਮੀਦਵਾਰਾਂ ਵਿਚੋਂ 5 ਚੋਣ ਜਿੱਤਣ ਵਿਚ ਸਫਲ ਹੋਏ | ਇਸ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 7 ਅਤੇ ਬੀਜੇਪੀ ਵਲੋਂ 11 ਉਮੀਦਵਾਰ ਚੋਣ ਮੈਦਾਨ ਉਤਾਰੇ ਗਏ ਸਨ | ਪ੍ਰੰਤੂ ਇਨ੍ਹਾਂ ਦੋਵਾਂ ਪਾਰਟੀਆਂ ਦਾ ਖਾਤਾ ਵੀ ਨਹੀਂ ਖੁੱਲ ਸਕਿਆ | ਜ਼ਿਕਰਯੋਗ ਹੈ ਕਿ ਵਾਰਡ ਨੰਬਰ ਇਕ ਲਈ ਖੜ੍ਹੇ ਦੋ ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰਣਜੀਤ ਕੌਰ, ਆਜ਼ਾਦ ਉਮੀਦਵਾਰ ਹਰਦੀਪ ਕੌਰ ਨਾਲੋਂ 77 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਜਦ ਕਿ ਵਾਰਡ ਨੰਬਰ 2 ਲਈ ਖੜ੍ਹੇ 5 ਉਮੀਦਵਾਰਾਂ ਵਿਚੋਂ ਆਜ਼ਾਦ ਉਮੀਦਵਾਰ ਬਿਕਰਮਜੀਤ ਸਿੰਘ, ਆਜ਼ਾਦ ਉਮੀਦਵਾਰ ਕਮਲੇਸ਼ ਰਾਣੀ ਨਾਲੋਂ ਸਿਰਫ਼ ਦੋ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 3 ਲਈ ਖੜ੍ਹੇ ਤਿੰਨ ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿੱਲੂ ਖ਼ਾਨ, ਆਜ਼ਾਦ ਉਮੀਦਵਾਰ ਹਰਦੀਪ ਸਿੰਘ ਨਾਲੋਂ 141 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 4 ਲਈ ਖੜ੍ਹੇ 5 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਾਹਿਬਜੀਤ ਸਿੰਘ, ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਨਾਲੋਂ 215 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 5 ਲਈ ਖੜ੍ਹੇ ਚਾਰ ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਵਿੰਦਰ ਕੌਰ ਫ਼ਤਿਹ, ਆਜ਼ਾਦ ਉਮੀਦਵਾਰ ਸਵੀਤਾ ਰਾਣੀ ਨਾਲੋਂ 191 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 6 ਲਈ ਖੜ੍ਹੇ 7 ਉਮੀਦਵਾਰਾਂ ਵਿਚੋਂ ਆਜ਼ਾਦ ਉਮੀਦਵਾਰ ਮਨੀਸ਼ ਕੁਮਾਰ ਬਾਂਸਲ (ਸਾਬਕਾ ਕੌਂਸਲਰ), ਆਮ ਆਦਮੀ ਪਾਰਟੀ ਦੇ ਕੁਲਵਿੰਦਰ ਸਿੰਘ ਨਾਲੋਂ 62 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 7 ਲਈ ਖੜ੍ਹੇ 5 ਉਮੀਦਵਾਰਾਂ ਵਿਚੋਂ ਆਜ਼ਾਦ ਉਮੀਦਵਾਰ ਜਸਵੀਰ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਿਸ਼ਾ ਰਾਣੀ ਨਾਲੋਂ 431 ਵੋਟਾਂ ਦੇ ਸਭ ਤੋਂ ਵੱਡੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 8 ਲਈ ਖੜ੍ਹੇ 4 ਉਮੀਦਵਾਰਾਂ ਵਿਚੋਂ ਆਜ਼ਾਦ ਉਮੀਦਵਾਰ ਸੁਰਜੀਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਜੀਤ ਸਿੰਘ ਸੈਨਾਂ ਨਾਲੋਂ 193 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 9 ਲਈ ਖੜ੍ਹੇ 3 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੋਮਾ ਦੀਕਸ਼ਿਤ, ਆਜ਼ਾਦ ਉਮੀਦਵਾਰ ਨਾਨਕੀ ਦੇਵੀ ਨਾਲੋਂ 64 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 10 ਲਈ ਖੜ੍ਹੇ 4 ਉਮੀਦਵਾਰਾਂ ਵਿਚੋਂ ਆਜ਼ਾਦ ਉਮੀਦਵਾਰ ਕੁਲਦੀਪ ਕੌਰ ਪਤਨੀ ਸਾਬਕਾ ਐਮ.ਸੀ. ਸੁਖਵਿੰਦਰ ਸਿੰਘ ਮੁੰਦਰੀ, ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਵਿੰਦਰ ਕੌਰ ਨਾਲੋਂ 45 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 11 ਲਈ ਖੜ੍ਹੇ 6 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੂਟਾ ਸਿੰਘ, ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਪੰਮਾ ਨਾਲੋਂ 83 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 12 ਲਈ ਖੜ੍ਹੇ 6 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੇ ਧਰਮਿੰਦਰ ਸਿੰਘ, ਆਜ਼ਾਦ ਉਮੀਦਵਾਰ ਨਿਰਮਲਜੀਤ ਸਿੰਘ ਨਾਲੋਂ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਵਾਰਡ ਨੰਬਰ 13 ਲਈ ਖੜ੍ਹੇ 4 ਉਮੀਦਵਾਰਾਂ ਵਿਚੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜਸਪ੍ਰੀਤ ਕੌਰ ਆਜ਼ਾਦ ਉਮੀਦਵਾਰ ਅਮਨਦੀਪ ਕੌਰ ਨਾਲੋਂ 141 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ | ਐਸ.ਡੀ.ਐਮ ਅਜੀਤ ਪਾਲ ਸਿੰਘ, ਤਹਿਸੀਲਦਾਰ ਕੁਲਦੀਪ ਸਿੰਘ ਅਤੇ ਤਹਿਸੀਲਦਾਰ ਅਮਿਤ ਕੁਮਾਰ ਦੀ ਯੋਗ ਰਹਿਨੁਮਾਈ ਹੇਠ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ | ਐਸ.ਡੀ.ਐਮ ਅਜੀਤ ਪਾਲ ਸਿੰਘ ਨੇ ਜੇਤੂ ਉਮੀਦਵਾਰਾਂ ਨੂੰ ਮੌਕੇ 'ਤੇ ਬੁਲਾ ਕੇ ਸਰਟੀਫਿਕੇਟ ਜਾਰੀ ਕੀਤੇ ਅਤੇ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਗਿਣਤੀ ਦੇ ਤੁਰੰਤ ਬਾਅਦ ਜੇਤੂ ਉਮੀਦਵਾਰਾਂ ਵਲੋਂ ਆਪੋ ਆਪਣੇ ਵਾਰਡਾਂ ਵਿਚ ਢੋਲ ਦੇ ਡਗੇ 'ਤੇ ਜਸ਼ਨ ਮਨਾਉਂਦਿਆਂ ਧੰਨਵਾਦੀ ਦੌਰੇ ਕੀਤੇ ਗਏ |
ਨਗਰ ਕੌਂਸਲ ਚੋਣਾਂ ਭਦੌੜ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ, ਹਲਕਾ ਵਿਧਾਇਕ ਵਲੋਂ ਮੁਬਾਰਕਾਂ
-ਜਗਦੀਪ ਸਿੰਘ ਜੱਗੀ ਦਾ ਚੱਲਿਆ ਜਾਦੂ
ਭਦੌੜ, 29 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਨਗਰ ਕੌਂਸਲ ਭਦੌੜ ਦੇ 13 ਵਾਰਡਾਂ ਦੇ ਨਤੀਜਿਆਂ ਵਿਚੋਂ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੌਜਵਾਨ ਆਗੂ ਜਗਦੀਪ ਸਿੰਘ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ 8 ਉਮੀਦਵਾਰਾਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਇਨ੍ਹਾਂ ਚੋਣਾਂ ਵਿਚ ਜਗਦੀਪ ਸਿੰਘ ਜੱਗੀ ਅਤੇ ਉਨ੍ਹਾਂ ਦੀ ਧਰਮ-ਪਤਨੀ ਹਰਮਨਜੀਤ ਕੌਰ ਨੇ ਲਗਾਤਾਰ ਦੂਜੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ | ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਇਸ ਜਿੱਤ ਦੀ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ | ਇਸ ਤੋਂ ਇਲਾਵਾ 4 ਆਜ਼ਾਦ ਉਮੀਦਵਾਰ ਅਤੇ ਇਕ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇਬਲਜੀਤ ਸਿੰਘ ਹਨੀ ਨੇ ਜਿੱਤ ਪ੍ਰਾਪਤ ਕਰ ਕੇ ਆਪਣਾ ਖਾਤਾ ਖੋਲ੍ਹਣ ਵਿਚ ਕਾਮਯਾਬੀ ਪ੍ਰਾਪਤ ਕੀਤੀ ਹੈ | ਵਾਰਡ ਨੰ: 1 ਵਿਚੋਂ ਜਸਵੀਰ ਕੌਰ ਆਜ਼ਾਦ ਉਮੀਦਵਾਰ 91 ਵੋਟਾਂ ਨਾਲ ਜੇਤੂ, ਵਾਰਡ ਨੰ: 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਜੱਗੀ ਪ੍ਰਧਾਨ ਟਰੱਕ ਯੂਨੀਅਨ ਭਦੌੜ 85 ਵੋਟਾਂ ਨਾਲ ਜੇਤੂ ਰਹੇ, ਵਾਰਡ ਨੰ: 3 ਵਿਚੋਂ ਅਮਨਦੀਪ ਕੌਰ ਆਮ ਆਦਮੀ ਪਾਰਟੀ ਦੀ ਉਮੀਦਵਾਰ 212 ਵੋਟਾਂ ਨਾਲ ਜੇਤੂ, ਵਾਰਡ ਨੰ: 4 ਵਿਚੋਂ ਤਰਲੋਚਨ ਸਿੰਘ ਜੱਗਾ ਆਮ ਆਦਮੀ ਪਾਰਟੀ ਦੇ ਉਮੀਦਵਾਰ 63 ਵੋਟਾਂ ਨਾਲ ਜੇਤੂ ਰਹੇ, ਵਾਰਡ ਨੰ: 5 ਤੋ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਮਨਜੀਤ ਕੌਰ ਨੇ 7 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ, ਵਾਰਡ ਨੰ: 6 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭੋਲਾ ਸਿੰਘ ਸੰਧੂ 154 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ, ਵਾਰਡ ਨੰ: 7 ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਰੀਤੂ ਸ਼ਰਮਾ 35 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ, ਵਾਰਡ ਨੰ: 8 ਤੋਂ ਆਜ਼ਾਦ ਉਮੀਦਵਾਰ ਸੁਖਪਾਲ ਸਿੰਘ ਨੇ 20 ਵੋਟਾਂ 'ਤੇ ਜਿੱਤ ਪ੍ਰਾਪਤ ਕੀਤੀ, ਵਾਰਡ ਨੰ: 9 ਤੋਂ ਆਜ਼ਾਦ ਉਮੀਦਵਾਰ ਰਮਨਦੀਪ ਕੌਰ 138 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ਼ ਕੀਤੀ, ਵਾਰਡ ਨੰ: 10 ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇਬਲਜੀਤ ਸਿੰਘ ਹਨੀ ਨੇ 21 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ, ਵਾਰਡ ਨੰ: 11 ਤੋਂ ਆਜ਼ਾਦ ਉਮੀਦਵਾਰ ਸ਼ਿਰਾਜ਼ ਗਰਗ ਧਰਮ ਪਤਨੀ ਮਨੀਸ਼ ਕੁਮਾਰ ਗਰਗ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌੜ ਨੇ ਸਭ ਤੋਂ ਵੱਧ 485 ਵੋਟਾਂ ਦੇ ਫ਼ਰਕ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਵਾਰਡ ਨੰ: 12 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਿੱਲ ਨੇ 273 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ਼ ਕੀਤੀ ਅਤੇ ਵਾਰਡ ਨੰ: 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵਿੰਦਰ ਸਿੰਘ ਕਿੰਦਾ ਨੇ 126 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ |
<br/>

Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਨੇ ਨਗਰ ਕੌਂਸਲ ਚੋਣਾਂ 'ਚ 'ਆਪ' ਦੀ ਹੋਈ ਸ਼ਾਨਦਾਰ ਜਿੱਤ 'ਤੇ ਕੀਤਾ ਤਸੱਲੀ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਨਾਬਾਲਗ ਲੜਕੇ ਨੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰ ਕੇ ਦੂਜੀ ਮੰਜ਼ਿਲ ਤੋਂ ਹੇਠਾਂ ਸੁੱਟਿਆ
Ad Position 24