ਬਰਨਾਲਾ, 30 ਮਈ (ਗੁਰਪ੍ਰੀਤ ਸਿੰਘ ਲਾਡੀ)-ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਬਰਨਾਲਾ ਦੀ ਮੀਟਿੰਗ ਪ੍ਰਧਾਨ ਨੀਰਜ ਕੁਮਾਰ ਸਿੰਗਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਸੰਗੀਤ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਸੋਸਾਇਟੀ ਵਲੋਂ ਪਹਿਲਾ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਆਪਰੇਸ਼ਨ ਕੈਂਪ ਮਿਤੀ 2 ਜੂਨ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ 12 ਵਜੇ ਤੱਕ ਅਗਰਵਾਲ ਧਰਮਸ਼ਾਲਾ, ਹੰਡਿਆਇਆ ਬਾਜ਼ਾਰ ਬਰਨਾਲਾ ਵਿਖੇ ਲਗਾਇਆ ਜਾਵੇਗਾ | ਇਸ ਕੈਂਪ ਵਿਚ ਅੱਖਾਂ ਦੇ ਮਾਹਿਰ ਡਾਕਟਰ ਰੁਪੇਸ਼ ਸਿੰਗਲਾ ਪ੍ਰੇਮ ਅੱਖਾਂ ਦਾ ਅਤੇ ਜਨਾਨਾ ਹਸਪਤਾਲ ਬਰਨਾਲਾ ਵਲੋਂ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਵੇਗਾ ਅਤੇ ਲੋੜਵੰਦ ਮਰੀਜ਼ਾਂ ਦੇ ਅੱਖਾਂ ਦੇ ਚਿੱਟੇ ਮੋਤੀਏ ਦੇ ਲੈਂਜ ਪਾਏ ਜਾਣਗੇ | ਮੀਟਿੰਗ ਵਿਚ ਜਨਰਲ ਸਕੱਤਰ ਸੁਭਾਸ਼ ਭਾਰਤੀ, ਖ਼ਜ਼ਾਨਚੀ ਵਿਸ਼ਾਲ ਗਰਗ, ਮੈਂਬਰ ਡਾਕਟਰ ਰਾਕੇਸ਼ ਸਿੰਗਲਾ, ਰਜਿੰਦਰ ਮਿੱਤਲ, ਭਾਰਤ ਭੂਸ਼ਨ, ਸੁਰਿੰਦਰ ਬਾਵਾ, ਜਸਪਾਲ ਬਾਵਾ, ਅੰਸ਼ੂ ਗੁਪਤਾ, ਸੁਖਪਾਲ ਸ਼ਰਮਾ, ਰੇਨੂੰ ਬਾਲਾ, ਬਾਲਾ ਸੁੰਦਰੀ, ਕਾਜਲ ਗਰਗ, ਜਾਨਕੀ ਆਦਿ ਵੀ ਹਾਜ਼ਰ ਸਨ |