13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਮਾਜ ਸੇਵੀ ਵਿਜੇ ਕੁਮਾਰ ਦੇ ਅਕਾਲ ਚਲਾਣੇ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ- ਢੀਂਡਸਾ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਧਨੌਲਾ, 31 ਮਈ (ਜਤਿੰਦਰ ਸਿੰਘ ਧਨੌਲਾ)-ਸਮਾਜ ਸੇਵੀ ਵਿਜੇ ਕੁਮਾਰ ਭਾਰਤ ਗੈਸ ਵਾਲੇ ਬਹੁਤ ਹੀ ਨੇਕ ਇਨਸਾਨ ਸਨ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਸਮੁੱਚੇ ਇਲਾਕੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਹ ਪ੍ਰਗਟਾਵਾ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸਵ: ਵਿਜੇ ਕੁਮਾਰ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਸਮੇਂ ਆਖੇ | ਜ਼ਿਕਰਯੋਗ ਹੈ ਕਿ ਵਿਜੇ ਕੁਮਾਰ ਜੀ ਕੁੱਝ ਸਮੇਂ ਤੋਂ ਸਿਹਤ ਸਮੱਸਿਆਵਾਂ ਨੂੰ ਲੈ ਕੇ ਬਿਮਾਰ ਚੱਲੇ ਆ ਰਹੇ ਸਨ | ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਉਹ ਹਰ ਇੱਕ ਧਾਰਮਿਕ ਅਤੇ ਸਮਾਜਿਕ ਕੰਮ ਵਿਚ ਸਮਰਪਣ ਭਾਵਨਾ ਨਾਲ ਹਿੱਸਾ ਲੈਂਦੇ ਸਨ | ਸ. ਢੀਂਡਸਾ ਨੇ ਉਨ੍ਹਾਂ ਦੇ ਸਪੁੱਤਰਾਂ ਰੋਹਨ ਅਤੇ ਛੋਟੇ ਸਪੁੱਤਰ ਨੂੰ ਢਾਰਸ ਦਿੰਦਿਆਂ ਆਖਿਆ ਕਿ ਉਹ ਹਮੇਸ਼ਾ ਉਨ੍ਹਾਂ ਦੇ ਨਾਲ ਹਨ | ਪਰਿਵਾਰ ਜਦ ਵੀ ਜ਼ਰੂਰ ਸਮਝੇ ਤਾਂ ਉਹ ਅੱਧ ਬੋਲ ਆ ਕੇ ਸਾਥ ਦੇਣਗੇ | ਇਸ ਮੌਕੇ ਉਨ੍ਹਾਂ ਦੇ ਨਾਲ ਰਵਿੰਦਰ ਸਿੰਘ ਰੰਮੀ ਢਿੱਲੋਂ, ਡਾਕਟਰ ਪ੍ਰਦੀਪ ਸਿੰਘ ਬੱਬੂ ਉਪਲੀ, ਗੁਰਪ੍ਰੀਤ ਸਿੰਘ ਜਟਾਣਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਧੂਰੀ ਦੇ 21 ਵਾਰਡਾਂ 'ਚੋਂ 19 ਵਾਰਡ 'ਆਪ' ਨੇ ਜਿੱਤ ਕੇ ਇਤਿਹਾਸ ਸਿਰਜਿਆ- ਕਾਂਝਲਾ <br/> ਅਗਲੀ ਖ਼ਬਰ ਮੀਂਹ, ਹਨੇਰੀ ਤੇ ਗੜੇਮਾਰੀ ਕਾਰਨ ਮੱਕੀ ਦੀ ਫ਼ਸਲ ਤੇ ਮੂੰਗੀ ਦੀ ਫ਼ਸਲ ਦਾ ਹੋਇਆ ਨੁਕਸਾਨ <br/>
Ad Position 24