14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹੰਡਿਆਇਆ ਵਿਖੇ ਮੇਨ ਗਲੀ ਵਿਚ ਖੜ੍ਹਦੇ ਗੰਦੇ ਪਾਣੀ ਕਾਰਨ ਰਾਹਗੀਰ ਪ੍ਰੇਸ਼ਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਹੰਡਿਆਇਆ, 31 ਮਈ (ਗੁਰਜੀਤ ਸਿੰਘ ਖੁੱਡੀ)-ਹੰਡਿਆਇਆ ਦੇ ਵਾਰਡ ਨੰਬਰ 5 ਅਤੇ ਵਾਰਡ ਨੰਬਰ 10 ਦੇ ਮੁੱਖ ਬਾਜ਼ਾਰ ਵਿਚ ਨਾਲੀਆਂ ਦਾ ਗੰਦਾ ਪਾਣੀ ਦਰਵਾਜ਼ੇ ਤੋਂ ਲੈ ਕੇ ਬੈਂਕ ਤੱਕ ਸੜਕ 'ਤੇ ਰੋਜ਼ਾਨਾ ਖੜ੍ਹਨ ਕਰ ਕੇ ਰਾਹਗੀਰ ਅਤੇ ਕਸਬਾ ਵਾਸੀ ਪ੍ਰੇਸ਼ਾਨ ਹਨ | ਪਿਛਲੇ ਕਾਫ਼ੀ ਸਮੇਂ ਤੋਂ ਨਾਲੀਆਂ ਦਾ ਗੰਦਾ ਪਾਣੀ ਦਰਵਾਜ਼ੇ ਤੋਂ ਲੈ ਕੇ ਬੈਂਕ ਤੱਕ ਸੜਕ ਉਪਰ ਹੀ ਖੜ੍ਹਾ ਰਹਿੰਦਾ ਹੈ | ਜਿੱਥੋਂ ਰੋਜ਼ਾਨਾ ਸਕੂਲੀ ਵਿਦਿਆਰਥੀ, ਬੈਂਕ ਆਉਣ ਜਾਣ ਵਾਲੇ, ਗੁਰਦੁਆਰਾ ਸਾਹਿਬ, ਮੰਦਰ, ਮਸਜਿਦ ਅਤੇ ਰਾਹਗੀਰ ਵੱਡੀ ਗਿਣਤੀ ਵਿਚ ਇਹ ਮੁੱਖ ਰਸਤਾ ਹੋਣ ਕਰ ਕੇ ਇੱਥੋਂ ਹੀ ਲੰਘਦੇ ਹਨ ਜਿੱਥੋਂ ਕਿ ਲੰਘਣਾ ਬਹੁਤ ਮੁਸ਼ਕਲ ਹੁੰਦਾ ਹੈ | ਵਾਰਡ ਨੰ: 5 ਦੇ ਐਮ.ਸੀ. ਅਤੇ ਵਾਰਡ ਨੰ: 10 ਦੇ ਐਮ.ਸੀ. ਅਤੇ ਸਕੂਲ ਦੇ ਸਾਹਮਣੇ ਐਮ.ਸੀ. ਦੀ ਦੁਕਾਨ ਹੋਣ ਦੇ ਬਾਵਜੂਦ ਨਗਰ ਪੰਚਾਇਤ ਹੰਡਿਆਇਆ ਦੇ ਸਫ਼ਾਈ ਸੇਵਕ ਨਾਲੀਆਂ ਆਦਿ ਸਫ਼ਾਈ ਕਰਨ ਨੂੰ ਤਰਜੀਹ ਨਹੀਂ ਦਿੰਦੇ ਅਤੇ ਨਾ ਹੀ ਇਨ੍ਹਾਂ ਕੌਂਸਲਰਾਂ ਅਤੇ ਕਾਰਜ ਸਾਧਕ ਅਫ਼ਸਰ ਹੰਡਿਆਇਆ ਦੇ ਹੁਕਮਾਂ ਦੀ ਪ੍ਰਵਾਹ ਕਰਦੇ ਹਨ | ਇੱਥੋਂ ਤੱਕ ਕਿ ਇੱਥੋਂ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਘਦੇ ਰਹਿੰਦੇ ਹਨ, ਜਿਨ੍ਹਾਂ ਦਾ ਇਸ ਪਾਣੀ ਵੱਲ ਉੱਕਾ ਹੀ ਧਿਆਨ ਨਹੀਂ ਜਾਂਦਾ | ਮੁਹੱਲਾ ਨਿਵਾਸੀਆਂ ਅਤੇ ਰਾਹਗੀਰਾਂ ਨੇ ਡਿਪਟੀ ਕਮਿਸ਼ਨਰ ਬਰਨਾਲਾ ਤੋਂ ਮੰਗ ਕੀਤੀ ਕਿ ਇੱਥੇ ਮੇਨ ਗਲੀ ਵਿਚ ਲੰਬੇ ਤੋਂ ਖੜ੍ਹਦੇ ਪਾਣੀ ਦਾ ਹੱਲ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ ਪਸ਼ੂ ਨੇ ਔਰਤ ਨੂੰ ਟੱਕਰ ਮਾਰ ਕੇ ਕੀਤਾ ਜ਼ਖ਼ਮੀ <br/> ਅਗਲੀ ਖ਼ਬਰ ਨਾਬਾਲਗਾ ਨਾਲ ਜਬਰ ਜਨਾਹ ਕਰਨ ਵਾਲੇ ਖ਼ਿਲਾਫ਼ ਮਾਮਲਾ ਦਰਜ
Ad Position 24