14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਦੂਨ ਇੰਸਟੀਚਿਊਟ ਦੇ ਚਾਰ ਸਾਲ ਪੂਰੇ ਹੋਣ 'ਤੇ ਕਰਵਾਇਆ ਹਵਨ ਯੱਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 01-06-2026
ਬਰਨਾਲਾ, 31 ਮਈ (ਨਰਿੰਦਰ ਅਰੋੜਾ)-ਬਰਨਾਲਾ ਦੀ ਮਸ਼ਹੂਰ ਸੰਸਥਾ ਦੂਨ ਇੰਸਟੀਚਿਊਟ ਜੋ ਕਿ ਦਾਣਾ ਮੰਡੀ ਰੋਡ ਵਿਖੇ ਸਥਿਤ ਹੈ, ਦੇ ਚਾਰ ਸਾਲ ਪੂਰੇ ਹੋਣ ਦੀ ਖ਼ੁਸ਼ੀ ਵਿਚ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਕੇਕ ਵੀ ਕੱਟਿਆ ਗਿਆ | ਡਾਇਰੈਕਟਰ ਡਾ: ਪਿ੍ਅੰਕਾ ਸ਼ਰਮਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਪੈਸੇ ਕਮਾਉਣਾ ਨਹੀਂ, ਸਗੋਂ ਵਿਦਿਆਰਥੀਆਂ ਦਾ ਉੱਜਵਲ ਭਵਿੱਖ ਬਣਾਉਣਾ ਹੈ ਅਤੇ ਜੋ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਂ ਬਾਪ ਨੂੰ ਦੂਨ ਇੰਸਟੀਚਿਊਟ ਤੇ ਵਿਸ਼ਵਾਸ ਹੈ ਉਸ ਵਿਸ਼ਵਾਸ ਨੂੰ ਬਰਕਰਾਰ ਰੱਖਣਾ ਹੈ | ਪਿਛਲੇ ਤਿੰਨ ਸਾਲਾਂ ਵਿਚ ਹਜ਼ਾਰਾਂ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਗਈ ਹੈ | ਇਨ੍ਹਾਂ ਵਿਚੋਂ ਬਹੁਤੇ ਵਿਦਿਆਰਥੀ ਇੰਜੀਨੀਅਰਿੰਗ ਅਤੇ ਮੈਡੀਕਲ ਲਈ ਦੇਸ਼ ਦੀਆਂ ਨਾਮੀ ਸੰਸਥਾਵਾਂ ਵਿਚ ਦਾਖਲਾ ਲੈ ਚੁੱਕੇ ਹਨ | ਇਸ ਦਾ ਸਿਹਰਾ ਸਮੁੱਚੇ ਸਟਾਫ਼ ਨੂੰ ਜਾਂਦਾ ਹੈ | ਡਾ: ਸ਼ਰਮਾ ਨੇ ਬਰਨਾਲਾ ਨਿਵਾਸੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਹਵਨ ਦੌਰਾਨ ਅਰਦਾਸ ਕੀਤੀ ਗਈ ਕਿ ਵਿਦਿਆਰਥੀ ਵੱਖ-ਵੱਖ ਖੇਤਰਾਂ ਵਿਚ ਤਰੱਕੀ ਕਰ ਕੇ ਦੂਨ ਇੰਸਟੀਚਿਊਟ, ਬਰਨਾਲਾ ਸ਼ਹਿਰ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰਨ | ਇਸ ਮੌਕੇ ਸੰਸਥਾ ਦੇ ਫਾਊਾਡਰ ਸੰਦੀਪ ਭਾਸਕਰ ਨੇ ਸ਼ਿਰਕਤ ਕੀਤੀ | ਬਰਾਂਚ ਕੁਆਰਡੀਨੇਟਰ ਪੰਕਜ ਕੁਮਾਰ, ਫੈਕਲਟੀ ਮੈਂਬਰ ਮਿਸ ਸ਼ੈਲਜਾ, ਮਿਸ ਸਵਾਤੀ, ਡਾਕਟਰ ਅਮੀਤਾ, ਮਿਸ ਅਦਿੱਤੀ, ਡਾਕਟਰ ਨਿਤਿਨ, ਨਿਸ਼ਾਂਤ, ਗੁਰਪ੍ਰੀਤ ਗੌਰਵ, ਸ਼ਵੀ ਗੌਰਵ, ਸੁਮੀਤ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗਹਿਲ ਵਿਖੇ ਨੱਕ, ਕੰਨ ਅਤੇ ਗਲੇ ਨਾਲ ਸੰਬੰਧਿਤ ਬਿਮਾਰੀਆਂ ਦਾ ਚੈੱਕਅਪ ਕੈਂਪ ਲਗਾਇਆ <br/> ਅਗਲੀ ਖ਼ਬਰ ਬੇਸਹਾਰਾ ਪਸ਼ੂ ਨੇ ਔਰਤ ਨੂੰ ਟੱਕਰ ਮਾਰ ਕੇ ਕੀਤਾ ਜ਼ਖ਼ਮੀ <br/>
Ad Position 24