ਟੱਲੇਵਾਲ, 31 ਮਈ (ਸੋਨੀ ਚੀਮਾ)- ਇਤਿਹਾਸਕ ਪਿੰਡ ਗਹਿਲ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਐਨ.ਆਰ.ਆਈਜ ਦੇ ਸਹਿਯੋਗ ਸਦਕਾ ਪਿੰਡ ਦੇ ਲੋੜਵੰਦ ਲੋਕਾਂ ਲਈ ਨੱਕ, ਕੰਨ ਅਤੇ ਗਲੇ ਨਾਲ ਸਬੰਧਿਤ ਬਿਮਾਰੀਆਂ ਸਬੰਧੀ ਚੈੱਕਅਪ ਕੈਂਪ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਲਗਾਇਆ ਗਿਆ | ਇਸ ਕੈਂਪ ਦੌਰਾਨ ਤੱਥਗੁਰ ਹਸਪਤਾਲ ਬਰਨਾਲਾ ਦੇ ਡਾ: ਗਗਨਦੀਪ ਸਿੰਘ ਨੇ ਆਪਣੀ ਟੀਮ ਦੇ ਹਰਦੀਪ ਸਿੰਘ ਚੀਮਾ, ਨਵਦੀਪ ਸਿੰਘ ਚੀਮਾ, ਪਿ੍ਅੰਕਾ, ਹਰਸਵੀਰ ਕੌਰ, ਜਗਤਾਰ ਸਿੰਘ ਆਦਿ ਸਮੇਤ ਕੰਨ, ਨੱਕ ਅਤੇ ਗਲੇ ਦੇ ਅਪਰੇਸ਼ਨਾਂ 60 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਿੱਥੇ ਇਸ ਦੌਰਾਨ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ, ਉੱਥੇ ਕਈ ਮਰੀਜ਼ਾਂ ਦੇ ਕੰਨ, ਨੱਕ ਅਤੇ ਗਲੇ ਨਾਲ ਸਬੰਧਿਤ ਬਿਮਾਰੀਆਂ ਸੰਬੰਧੀ ਅਪ੍ਰੇਸ਼ਨਾਂ ਲਈ ਪਹਿਚਾਣ ਕੀਤੀ ਗਈ, ਜਿਨ੍ਹਾਂ ਦੇ ਆਯੂਸ਼ਮਾਨ ਕਾਰਡ ਤਹਿਤ ਅਪਰੇਸ਼ਨ ਕੀਤੇ ਜਾਣਗੇ | ਇਸ ਮੌਕੇ ਸਰਪੰਚ ਬਲਵੀਰ ਸਿੰਘ ਮਾਨ, ਕਰਮਜੀਤ ਸਿੰਘ ਸਿੱਧੂ ਪੰਚ, ਜਗਰੂਪ ਸਿੰਘ ਪੰਚ, ਦਲਜੀਤ ਸਿੰਘ ਮਾਨ, ਅੰਮਿ੍ਤਪਾਲ ਦੇਮ ਗੋਲਡੀ ਪੰਚ, ਚਮਕੌਰ ਸਿੰਘ ਪੰਚ, ਮਨਪ੍ਰੀਤ ਸਿੰਘ, ਚਮਕੌਰ ਸਿੰਘ ਨੰਬਰਦਾਰ, ਬੂਟਾ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਵਾਸੀ ਹਾਜਰ ਸਨ |