02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸੜਕ ਹਾਦਸੇ ਦੌਰਾਨ ਦੋ ਵਾਹਨਾਂ ਦਾ ਹੋਇਆ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 02-06-2026
ਹੰਡਿਆਇਆ, 1 ਜੂਨ (ਗੁਰਜੀਤ ਸਿੰਘ ਖੱੁਡੀ)-ਹੰਡਿਆਇਆ ਵਿਖੇ ਸੜਕ ਹਾਦਸੇ ਵਿਚ ਦੋ ਵਾਹਨਾਂ ਦੇ ਨੁਕਸਾਨੇ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਕੈਂਟਰ ਨੰ: ਆਰ.ਜੇ. 49 ਜੀ.ਏ. 8904 ਪਿਆਜ਼ ਨਾਲ ਭਰਿਆ ਹੋਇਆ ਸੀ ਜੋ ਮਾਨਸਾ ਤੋਂ ਬਰਨਾਲਾ ਵੱਲ ਆ ਰਿਹਾ ਸੀ ਤਾਂ ਦੂਜੇ ਪਾਸੇ ਸੰਗਰੂਰ ਤੋਂ ਆ ਰਹੇ ਜੋ ਲੁਧਿਆਣਾ ਤੋਂ ਅਹਿਮਦਾਬਾਦ ਨੂੰ ਆਲੂ ਲੈ ਕੇ ਜਾ ਰਿਹਾ ਟਰੱਕ ਨੰ: ਆਰ.ਜੇ. 07 ਜੀ.ਬੀ. 2544 ਦੋਵੇਂ ਸਟੈਂਡਰਡ ਚੌਕ ਹੰਡਿਆਇਆ ਦੇ ਨੇੜੇ ਪੱੁਜੇ ਤਾਂ ਇਨ੍ਹਾਂ ਵਿਚਕਾਰ ਇਕ ਕਾਰ ਆ ਗਈ | ਜਿਸ ਨੂੰ ਬਚਾਉਂਦੇ ਹੋਏ ਟਰੱਕ ਦੀ ਕੈਂਟਰ ਨਾਲ ਟੱਕਰ ਹੋ ਗਈ | ਜਿਸ ਕਰ ਕੇ ਕੈਂਟਰ ਪਲਟ ਗਿਆ | ਜਿਸ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਦੋਵਾਂ ਵਾਹਨਾਂ ਦਾ ਕਾਫ਼ੀ ਨੁਕਸਾਨ ਹੋ ਗਿਆ | ਇਹ ਕੈਂਟਰ ਸਟੈਂਡਰਡ ਚੌਕ ਦੇ ਵਿਚਕਾਰ ਸੜਕ 'ਤੇ ਪਿਆ ਰਿਹਾ, ਪਰ ਪੁਲਿਸ ਵਲੋਂ ਟਰੈਫ਼ਿਕ ਨੂੰ ਲੰਘਾਉਣ ਲਈ ਕੋਈ ਇੰਤਜ਼ਾਮ ਨਹੀਂ ਕੀਤੇ ਗਏ | ਲੋਕ ਆਪ ਮੁਹਾਰੇ ਹੀ ਆ ਜਾ ਰਹੇ ਸਨ | ਇਸੇ ਤਰ੍ਹਾਂ ਬਠਿੰਡਾ ਤੋਂ ਟਰੈਕਟਰ ਨੰ: ਪੀ.ਬੀ. 03 ਬੀ.ਓ. 0636 ਸੀਮਿੰਟ ਦਾ ਭਰਿਆ ਹੋਇਆ ਸੀ, ਜਦੋਂ ਸਟੈਂਡਰਡ ਪੁਲ ਹੰਡਿਆਇਆ ਪਾਸ ਆਇਆ ਤਾਂ ਉਸ ਨੂੰ ਇਕ ਟਰਾਲੇ ਵਾਲਾ ਫੇਟ ਮਾਰ ਗਿਆ | ਇਸ ਦੇ ਡਰਾਈਵਰ ਪਾਲ ਸਿੰਘ ਵਾਸੀ ਜੋਧਪੁਰ ਰੋਮਾਣਾ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 7 ਵਜੇ ਵਾਪਰਿਆ ਜਿਸ ਨਾਲ ਟਰਾਲੀ ਦਾ ਟਾਇਰ ਫਟ ਗਿਆ ਤੇ ਹਿੱਸਾ ਟੱੁਟ ਗਿਆ, ਇਸ ਨਾਲ ਮੇਰਾ ਕਾਫ਼ੀ ਨੁਕਸਾਨ ਹੋਇਆ | ਟਰਾਲੇ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਚੋਰੀ ਕੀਤੇ ਟਰੈਕਟਰ ਟਰਾਲੀ ਸਮੇਤ ਤਿੰਨ ਕਾਬੂ <br/> ਅਗਲੀ ਖ਼ਬਰ 7 ਜੂਨ ਨੂੰ ਲੱਗਣਗੇ ਪ੍ਰੀ-ਐਸ.ਆਈ.ਆਰ. ਅਧਾਰਿਤ ਵਿਸ਼ੇਸ਼ ਕੈਂਪ- ਡਿਪਟੀ ਕਮਿਸ਼ਨਰ
Ad Position 24