ਮਹਿਲ ਕਲਾਂ, 2 ਜੂਨ (ਅਵਤਾਰ ਸਿੰਘ ਅਣਖੀ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬੀਬੀ ਹਰਚੰਦ ਕੌਰ ਘਨੌਰੀ ਸਾਬਕਾ ਵਿਧਾਇਕਾ ਹਲਕਾ ਮਹਿਲ ਕਲਾਂ ਨੇ ਭਾਜਪਾ ਹਾਈਕਮਾਂਡ ਵਲੋਂ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਮਿਲ ਕੇ ਮੁਬਾਰਕਬਾਦ ਦਿੰਦਿਆਂ ਗੁਲਦਸਤਾ ਭੇਟ ਕਰ ਕੇ ਮੂੰਹ ਮਿੱਠਾ ਕਰਵਾਇਆ | ਬੀਬੀ ਘਨੌਰੀ ਨੇ ਭਾਜਪਾ ਦੀ ਮਜ਼ਬੂਤੀ ਲਈ ਵੱਖ-ਵੱਖ ਮੱੁਦਿਆਂ 'ਤੇ ਵਿਚਾਰ ਕਰਨ ਉਪਰੰਤ ਚੜ੍ਹਦੀ ਕਲਾ ਦੀ ਕਾਮਨਾ ਕਰਦਿਆਂ ਆਸ ਪ੍ਰਗਟਾਈ ਕਿ ਹਰ ਵਰਗ ਦੇ ਹਰਮਨ ਪਿਆਰੇ ਆਗੂ ਸ: ਕੇਵਲ ਸਿੰਘ ਢਿੱਲੋਂ ਦੀ ਗਤੀਸ਼ੀਲ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਪਿੰਡਾਂ, ਕਸਬਿਆਂ, ਸ਼ਹਿਰਾਂ ਅੰਦਰ ਵਧੇਰੇ ਮਜ਼ਬੂਤ ਹੋਵੇਗੀ | ਜਿਸ ਨਾਲ ਵਿਧਾਨ ਸਭਾ 2027 ਚੋਣਾਂ ਦੇ ਨਤੀਜੇ ਸ਼ਾਨਦਾਰ ਹੋਣਗੇ | ਬੀਬੀ ਘਨੌਰੀ ਨੇ ਦਾਅਵਾ ਕੀਤਾ ਕਿ ਸੂਬੇ ਅੰਦਰ ਅਗਲੀ ਸਰਕਾਰ ਭਾਜਪਾ ਦੀ ਅਗਵਾਈ ਹੇਠ ਅਵੱਛ ਬਣੇਗੀ | ਇਸ ਮੌਕੇ ਸ: ਸੰਤ ਸਿੰਘ ਧੂਰੀ, ਮੰਡਲ ਪ੍ਰਧਾਨ ਸੁਰਿੰਦਰ ਕੁਮਾਰ ਕਾਲਾ ਆਦਿ ਆਗੂ ਵੀ ਹਾਜ਼ਰ ਸਨ |